





Total views : 5841305







Total views : 5841305ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੱਜ ਨਗਰ ਨਿਗਮ ਨੇ ਉੱਤਰੀ ਜ਼ੋਨ ਖੇਤਰ ਵਿੱਚ 5 ਨਾਜਾਇਜ਼ ਉਸਾਰੀਆਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਐਮ.ਟੀ.ਪੀ ਮੇਹਰਬਾਨ ਸਿੰਘ, ਐਮ.ਟੀ.ਪੀ ਵਿਜੇ ਕੁਮਾਰ, ਏਟੀਪੀ ਹਰਜਿੰਦਰ ਸਿੰਘ, ਏਟੀਪੀ ਅਰੁਣ ਖੰਨਾ, ਏਟੀਪੀ ਵਜ਼ੀਰ ਰਾਜ, ਬਿਲਡਿੰਗ ਇੰਸਪੈਕਟਰ ਅੰਗਦ ਸਿੰਘ, ਬਿਲਡਿੰਗ ਇੰਸਪੈਕਟਰ ਮਨੀਸ਼ ਕੁਮਾਰ, ਬਿਲਡਿੰਗ ਇੰਸਪੈਕਟਰ ਰੋਹਿਣੀ, ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ, ਕਾਰਪੋਰੇਸ਼ਨ ਲੈਂਡ ਵਿਭਾਗ ਦੇ ਇੰਸਪੈਕਟਰ ਰਾਜ ਕੁਮਾਰ, ਜੂਨੀਅਰ ਅਸਿਸਟੈਂਟ ਅਰੁਣ ਸਹਿਜਪਾਲ। , ਸਿਵਲ ਵਿੰਗ ਦੇ ਅਧਿਕਾਰੀ ਅਤੇ ਨਗਰ ਨਿਗਮ ਦੀ ਪੁਲਿਸ ਇਸ ਅਪ੍ਰੇਸ਼ਨ ਵਿੱਚ ਨਾਲ ਸੀ।

ਟੀਮ ਸਭ ਤੋਂ ਪਹਿਲਾਂ ਬਸੰਤ ਐਵੇਨਿਊ ਇਲਾਕੇ ਵਿੱਚ ਪਹੁੰਚੀ। ਉਥੇ ਉਸਾਰੀ ਅਧੀਨ ਇਮਾਰਤ ਨੂੰ ਡਿਚ ਮਸ਼ੀਨ ਨਾਲ ਢਾਹ ਦਿੱਤਾ ਗਿਆ। ਇਸੇ ਇਲਾਕੇ ਵਿੱਚ ਨਾਜਾਇਜ਼ ਤੌਰ ’ਤੇ ਬਣੀ ਤਿੰਨ ਮੰਜ਼ਿਲਾ ਕਮਰਸ਼ੀਅਲ ਇਮਾਰਤ ਦੀਆਂ ਤਿੰਨੋਂ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਗਿਆ।ਇਸ ਤੋਂ ਬਾਅਦ ਦੁਸਾਂਡਾ ਸਿੰਘ ਰੋਡ ‘ਤੇ ਨਾਜਾਇਜ਼ ਤੌਰ ‘ਤੇ ਬਣ ਰਹੀ ਇਮਾਰਤ ਨੂੰ ਡਿੱਚ ਮਸ਼ੀਨ ਨਾਲ ਢਾਹ ਦਿੱਤਾ ਗਿਆ। ਟੀਮ ਵੱਲੋਂ ਮਜੀਠਾ ਰੋਡ ‘ਤੇ ਸਥਿਤ ਉਸਾਰੀ ਅਧੀਨ ਇਮਾਰਤ ਨੂੰ ਵੀ ਡਿੱਚ ਮਸ਼ੀਨਾਂ ਅਤੇ ਹਥੌੜਿਆਂ ਦੀ ਵਰਤੋਂ ਕਰਕੇ ਢਾਹ ਦਿੱਤਾ ਗਿਆ।ਅੰਤ ਵਿੱਚ ਬਟਾਲਾ ਰੋਡ ਇਲਾਕੇ ਵਿੱਚ ਚੱਲ ਰਹੀ ਗੈਰ-ਕਾਨੂੰਨੀ ਉਸਾਰੀ ਅਧੀਨ ਇਮਾਰਤ ਦੇ ਉੱਪਰ ਲੱਗੇ ਲੈਂਟਰ ਦੇ ਸ਼ਟਰਿੰਗ ਨੂੰ ਵੀ ਹਟਾ ਦਿੱਤਾ ਗਿਆ ਅਤੇ ਇਮਾਰਤ ਨੂੰ ਵੀ ਢਾਹ ਦਿੱਤਾ ਗਿਆ।
ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ‘ਤੇ ਵਿਭਾਗ ਵੱਲੋਂ ਹਰ ਹਫਤੇ ਦੇ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਜਾਰੀ ਹੈ।