ਸਾਬਕਾ ਵਧਾਇਕ ਹਰਮੀਤ ਸਿੰਘ ਸੰਧੂ ਦੇ ਪਿਤਾ ਜੀ ਸਵਰਗਵਾਸ!ਪ੍ਰੀਵਾਰ ਨਾਲ ਦੁਖ ਸਾਂਝਾ ਕਰਨ ਲਈ ਸਾਬਕਾ ਵਧਾਇਕ ਬ੍ਰਹਮਪੁਰਾ ਉਨਾਂ ਦੇ ਘਰ ਪੁੱਜੇ

4878701
Total views : 5841309

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ, ਜਸਕਰਨ ਸਿੰਘ

ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਸਾਬਕਾ ਵਧਾਇਕ ਸ: ਹਰਮੀਤ ਸਿੰਘ ਸੰਧੂ ਤੇ ਸ: ਰਾਜਬੀਰ ਸਿੰਘ ਸੰਧੂ ਤੇ ਸਤਿਕਾਰਤ ਪਿਤਾ ਜੀ ਸ: ਸੁਰਜੀਤ ਸਿੰਘ ਸੰਧੂ ਜੋ ਜੋ ਅੱਜ ਸਵੇਰੇ ਤਰਨ ਤਾਰਨ ਵਿਖੇ  ਗੁਰਚਰਨਾਂ ਵਿੱਚ ਜਾ ਬਿਰਾਜੇ ਸਨ।

ਉਨਾਂ ਦੇ ਦਿਹਾਂਤ ਤੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਧਾਇਕ ਸ: ਰਵਿੰਦਰ ਸਿੰਘ ਬ੍ਰਹਮਪੁਰਾ ਅੱਜ ਉਨਾਂ ਦੇ ਗ੍ਰਹਿ ਵਿਖੇ ਪੁੱਜੇ ਤੇ ਸੰਧੂ ਭਰਾਵਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਨਾਂ ਨੂੰ ਸਵ: ਸੁਰਜੀਤ ਸਿੰਘ ਸੰਧੂ ਨਾਲ ਨੇੜਿਓ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਜਿੰਨਾ ਦੇ ਚਲੇ ਜਾਣ ਨਾਲ ਪ੍ਰੀਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਸੁਖਬੀਰ ਬਾਦਲ ਸਮੇਤ ਵੱਖ ਵੱਖ ਅਕਾਲੀ ਆਗੂਆਂ ਤੇ ਹੋਰਨਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਸ: ਹਰਮੀਤ ਸਿੰਘ ਸੰਧੂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆ ਸ਼੍ਰੌਮਣੀ ਅਕਾਲੀ ਦੇ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਰਕਮ ਸਿੰਘ ਮਜੀਠੀਆਂ, ਸ੍ਰੀ ਅਨਿਲ ਜੋਸ਼ੀ, ਗੁਲਜਾਰ ਸਿੰਘ ਰਣੀਕੇ, ਸ: ਅਲਵਿੰਦਰਪਾਲ ਸਿੰਘ ਪੱਖੋਕੇ,ਪ੍ਰੋ: ਵਿਰਸਾ ਸਿੰਘ ਵਲਟੋਹਾ, ਸਾਬਕਾ ਜਾਇੰਟ ਡਾਇਰੈਕਟਰ ਪ੍ਰਾਸੀਕਿਊਸ਼ਨ ਅਤੇ ਲਿਟੀਗੇਸ਼ਨ ਸ: ਸਲਵਿੰਦਰ ਸਿੰਘ ਸੱਗੂ, ਡਾ: ਕ੍ਰਿਪਾਲ ਸਿੰਘ ਢਿਲ਼ੋ, ਸ: ਕਰਮਜੀਤ ਸਿੰਘ ਢਿਲੋ ਪੰਜਵੜ੍ਹ, ਸ: ਹਰਦਿਆਲ ਸਿੰਘ ਝਬਾਲ, ਗੁਰਸੇਵਕ ਸਿੰਘ ਸ਼ੇਖ, ਸਾਬਕਾ ਚੇਅਰਮੈਨ ਸ: ਹਰਵੰਤ ਸਿੰਘ ਝਬਾਲ, ਮਨਜੀਤ ਸਿੰਘ ਝਬਾਲ, ਕਾਕਾ ਛਾਪਾ ਆਦਿ ਨੇ ਪ੍ਰਮਾਤਮਾ ਅੱਗੇ ਉਨਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ।ਪ੍ਰੀਵਾਰਕ ਮੈਬਰਾਂ ਦੇ ਵਿਦੇਸ਼ ਤੋ ਆਉਣ ਤੋ ਬਾਅਦ ਹੀ ਸਵ: ਸੁਰਜੀਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਏਗਾ।

Share this News