





Total views : 5841408







Total views : 5841408ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਪੁਲਿਸ ਡੀ ਏ ਵੀ ਸਕੂਲ ਦੇ ਸੀਨੀਅਰ ਅਧਿਆਪਕ ਮੈਡਮ ਅਨੀਤਾ ਸ਼ਰਮਾ ਹੋਏ ਸੇਵਾ ਮੁਕਤ, ਜਿਨ੍ਹਾਂ ਨੇ 31ਸਾਲ ਬਤੌਰ ਹਿੰਦੀ ਅਧਿਆਪਿਕਾ ਸਕੂਲ ਵਿੱਚ ਕੰਮ ਕੀਤਾ ਅਤੇ ਆਪਣੇ ਅਧਿਆਪਨ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।ਇਸ ਮੌਕੇ ਸਕੂਲ ਵਿੱਚ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਹਿਯੋਗੀ ਅਧਿਆਪਕਾਂ ਵੱਲੋਂ ਆਪ ਦੇ ਇਸ ਸਕੂਲ ਵਿੱਚ ਸ਼ੁਰੂਆਤ ਦੌਰ ਤੋਂ ਲੈ ਕੇ ਵਿਦਾਇਗੀ ਤੱਕ ਦੇ ਸਫ਼ਰ ਨੂੰ ਫ਼ਿਲਮੀ ਗਾਣੇ ਗਾ ਕੇ ਅਤੇ ਇਸ ਸਕੂਲ ਵਿੱਚ ਬਿਤਾਏ ਸੁਨਹਿਰੀ ਸਮੇਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਵਿਪਿਨ ਜਿਸ਼ਠੂ ਨੇ ਕਿਹਾ ਕਿ ਅਸੀਂ ਮੈਡਮ ਅਨੀਤਾ ਸ਼ਰਮਾ ਦੁਆਰਾ ਇਸ ਸਕੂਲ ਦੀ ਤਰੱਕੀ ਲਈ ਕੀਤੇ ਗਏ ਉਪਰਾਲਿਆਂ ਨੂੰ ਸਾਰੀ ਉਮਰ ਭੁਲਾ ਨਹੀਂ ਸਕਦੇ।ਆਪ ਹਰ ਵੇਲੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਰਹੇ।ਇਸ ਸਕੂਲ ਵਿੱਚ ਮੈਡਮ ਆਪਣੀ ਜ਼ਿੰਦਗੀ ਦਾ ਅੱਧਾ ਸਮਾਂ ਸਕੂਲ ਵਿੱਚ ਵਧੀਆ ਅਧਿਆਪਨ ਰਾਹੀਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਕੇ ਗੁਜ਼ਾਰਿਆ ਉਨ੍ਹਾਂ ਦੁਆਰਾ ਸਕੂਲ ਦੀ ਤਰੱਕੀ ਲਈ ਜਿਹੜੇ ਉਪਰਾਲੇ ਕੀਤੇ ਗਏ ਸਕੂਲ ਉਨ੍ਹਾਂ ਦੇ ਕੀਤੇ ਉਪਰਾਲਿਆਂ ਦੇ ਰੂਪ ਵਿਚ ਉਨ੍ਹਾਂ ਨੂੰ ਹਰ ਪਲ ਹਰ ਘੜੀ ਹਮੇਸ਼ਾ ਯਾਦ ਕਰਦਾ ਰਹੇਗਾ।ਇਸ ਮੌਕੇ ਸਕੂਲ ਸਟਾਫ ਵੱਲੋਂ ਉਨ੍ਹਾਂ ਨੂੰ ਫੁਲਕਾਰੀ ਭੇਟ ਕੀਤੀ ਗਈ ਅਤੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਵਿਪਿਨ ਜਿਸ਼ਠੂ ਵੱਲੋਂ ਗੋਲਡ ਰਿੰਗ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਅਨੀਤਾ ਸ਼ਰਮਾ ਨੇ ਸਕੂਲ ਸਟਾਫ਼ ਅਤੇ ਪ੍ਰਿੰਸੀਪਲ ਦਾ ਇਸ ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।