Total views : 5506768
Total views : 5506768
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਹਰਪਾਲ ਸਿੰਘ
ਰਿਕੌਗਨਾਈਜਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਪੰਜਾਬ (ਰਾਸਾ ਯੂ.ਕੇ.) ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਵਿਚ ਮੌਸਮ ਬਹੁਤ ਹੀ ਵਧੀਆ ਹੈ ਅਤੇ ਗਰਮੀ ਦਾ ਪਰਕੌਪ ਵੀ ਨਹੀ ਚਲ ਰਿਹਾ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਕੀਤਾ ਓਹਨਾਂ ਕਿਹਾ ਕਿ ਹਾਲੇ ਇਨੀ ਜਿਆਦਾ ਗਰਮੀ ਨਹੀ ਆਈ ਕਿ ਸਕੂਲਾਂ ਨੂੰ ਛੁੱਟੀਆਂ ਪਾਈਆ ਜਾਣ ਸਕੂਲ ਦੀਆਂ ਛੁੱਟੀਆਂ ਹਰ ਸਾਲ ਭਰ ਗਰਮੀ ਦੇ ਮੌਸਮ ਵਿਚ ਕੀਤੀਆ ਜਾਂਦੀਆ ਹਨ ।
ਪਰ ਇਸ ਸਾਲ ਗਰਮੀ ਦਾ ਮੌਸਮ ਕੁਝ ਰਫਤਾਰ ਵਿਚ ਨਹੀ ਹੈ ਕਿਉਂਕਿ ਅਜੇ ਖੁਲ੍ਹ ਕੇ ਗਰਮੀ ਨਹੀ ਪੈ ਰਹੀ ਹੈ ਜਿਸ ਨਾਲ ਸਕੂਲਾਂ ਵਿਚ ਛੁਟੀਆ ਕਰਨ ਦਾ ਕੋਈ ਤੁਕ ਨਹੀ ਬਣਦਾ ਰਾਸਾ ਯੂ.ਕੇ. ਵਲੋਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਛੁਟੀਆਂ 1 ਜੂਨ, 2023 ਦੀ ਬਜਾਏ 15 ਜੂਨ 2023 ਤੋਂ ਕੀਤੀਆ ਜਾਣ ਜਿਸ ਨਾਲ ਬੱਚੇ ਗਰਮੀ ਦੇ ਅੱਤ ਦੇ ਮੌਸਮ ਵਿਚ ਸੁਰਖਿਅਤ ਰਹਿ ਸਕਣ ਅਤੇ ਬੱਚਿਆ ਦੀ ਪੜ੍ਹਾਈ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ।