Total views : 5506768
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਮਾਝੇ ਦੇ ਧੜਵੈਲ ਮੰਤਰੀ ਵਜੋ ਜਾਣੇ ਜਾਂਦੇ ਸ: ਕੁਲਦੀਪ ਸਿੰਘ ਧਾਲੀਵਾਲ ਜੋ ਪੰਚਾਇਤੀ ਜਮੀਨਾ ‘ਤੇ ਹੋਏ ਨਾਜਇਜ ਕਬਜੇ ਛਡਾਉਣ ‘ਚ ਕਾਫੀ ਚਰਚਾ ‘ਚ ਰਹੇ ਸਨ ਅਤੇ ਹਜਾਰਾਂ ਏਕੜ ਜਮੀਨ ਨਜਾਇਜ ਕਾਬਜਕਾਰਾਂ ਦੇ ਕਬਜੇ ਵਿੱਚੋ ਛੁਡਵਾਕੇ ਸਰਕਾਰ ਦੇ ਘਰ ਲਿਆਂਦੀ ਸੀ। ਜਿਸ ਕਰਕੇ ਕਿਸੇ ਨੂੰ ਇਹ ਆਸ ਨਹੀ ਸੀ ਕਿ ਉਨਾਂ ਪਾਸੋ ਪੰਚਾਇਤ ਤੇ ਖੇਤੀਬਾੜੀ ਮਹਿਕਮੇ ਵਾਪਿਸ ਲੈ ਲਏ ਜਾਣਗੇ । ਜਿੰਨਾ ਨੇ ਖੇਤੀਬਾੜੀ ਵਿਭਾਗ ਵਿੱਚ ਵੀ ਖੁਦ ਹੇਠਲੇ ਪੱਧਰ ‘ਤੇ ਉਤਰਕੇ ਉਸਾਰੂ ਕੰਮ ਕੀਤੇ ਸਨ, ਜਿਸ ਕਰਕੇ ਮੁੱਖ ਮੰਤਰੀ ਤੋ ਬਾਅਦ ਸ: ਧਾਲੀਵਾਲ ਹੀ ਮੰਤਰੀ ਸਨ ਜਿੰਨਾ ਵਲੋ ਖੁਲਕੇ ਵਿਰੋਧੀ ਧਿਰ ਨਾਲ ਆਹਢਾ ਲੈਣ ਦੇ ਸਮੱਰਥ ਸਮਝੇ ਜਾਂਦੇ ਸਨ। ਜਿੰਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ‘ਖੇਤਾਂ ਦਾ ਪੁੱਤ’ ਦਸਦੇ ਰਹੇ ਹਨ, ਪਰ ਉਨਾਂ ਪਾਸੋ ਅਚਾਨਕ ਹੀ ਖੇਤਾਂ ਤੇ ਜਮੀਨਾਂ ਵਾਲੇ ਮਹਿਕਮੇ ਵਾਪਿਸ ਲੈ ਲੈਣੇ ਲੋਕਾਂ ਨੂੰ ਭਾਅ ਨਹੀ ਰਹੇ।ਜਿਸ ਸਬੰਧੀ ਜਿਉ ਖਬਰ ਨਸ਼ਰ ਹੋਈ ਤਾਂ ਉਨਾਂ ਦੇ ਸਮਰੱਥਕ ਕਾਫੀ ਨਿਰਾਸ਼ ਹੋਏ ।ਇਸ ਤੋ ਇਲਾਵਾ ਜਿਹੜੇ ਅਧਿਕਾਰੀ ਉਨਾਂ ਦੇ ਅਸ਼ੀਰਵਾਦ ਨਾਲ ਇੰਨਾ ਮਹਿਕਮਿਆਂ ਦੀਆਂ ਅਹਿਮ ਕੁਰਸੀਆਂ ਦੇ ਬਿਰਾਜਮਾਨ ਸਨ ਉਹ ਵੀ ਉਨਾਂ ਦੇ ਸਮਰੱਥਕਾਂ ਨਾਲੋ ਵੱਧ ਨਿਰਾਸ਼ ਨਜਰ ਆਏ।
ਕੁਝ ਵਧਾਇਕਾਂ ਤੇ ਅਧਿਕਾਰੀਆਂ ਦੀ ਮਨਮਾਨੀਆਂ ਦੀ ਧਾਲੀਵਾਲ ‘ਤੇ ਡਿਗੀ ਗਾਜ
ਪਰ ਸ: ਧਾਲੀਵਾਲ ਪਾਸੋ ਇਹ ਮਹਿਕਮੇ ਖੁਸਣ ਦਾ ਕਾਰਨ ਕੁਝ ਵਧਾਇਕ ਤੇ ਅਧਿਕਾਰੀ ਦੱਸੇ ਜਾ ਰਹੇ ਹਨ ।ਜਿੰਨਾ ਵਲੋ ਹੇਠਲੇ ਪੱਧਰ ਤੇ ਕੀਤੀਆ ਜਾ ਰਹੀਆਂ ਮਨਮਾਨੀਆ ਆਏ ਦਿਨ ਉਜਾਗਰ ਹੋ ਰਹੀਆ ਹਨ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਇਕ ਵਧਾਇਕ ਤੇ ਬਲਾਕ ਅਧਿਕਾਰੀਆ ਵਲੋ ਸ਼ੋਲਰ ਲਾਈਟਾਂ ਲਗਾਉਣ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੇ ਹੋਏ ਘਪਲੇ ਦਾ ਮਾਮਲਾ ਮੀਡੀਏ ਵਿੱਚ ਉਜਾਗਰ ਹੋਣ ਤੋ ਬਾਅਦ ਕਾਂਗਰਸੀ ਵਧਾਇਕ ਸ: ਸੁਖਪਾਲ ਸਿੰਘ ਖਹਿਰਾ ਵਲੋ ਮੁੱਖ ਮੰਤਰੀ ਨੂੰ ਟਵੀਟ ਕਰਕੇ ਜਿਥੇ ਵਿਜੀਲੈਸ ਦੀ ਜਾਂਚ ਮੰਗੀ ਸੀ ਉਥੇ ਹੇਠਲੇ ਪੱਧਰ ਤੇ ਹੋ ਰਹੀਆ ਮਨਮਾਨੀਆ ਰੋਕਣ ‘ਚ ਕੁਲਦੀਪ ਸਿੰਘ ਧਾਲੀਵਾਲ ਨੂੰ ਅਸਮਰਥ ਦੱਸਿਆ ਸੀ। ਜਿਸ ਕਰਕੇ ਉਨਾਂ ਪਾਸੋ ਇਹ ਮਹਿਕਮੇ ਖੁਸਣ ਦਾ ਇਹ ਵੀ ਕਾਰਨ ਮੰਨਿਆ ਜਾ ਰਿਹਾ ਹੈ। ਜਾਣਕਾਰ ਸੂਤਰਾਂ ਅਨੁਸਾਰ ਆਉਣ ਵਾਲੇ ਦਿਨ ਵਿੱਚ ਅਜਿਹੇ ਮਾਮਲੇ ਦੀਆਂ ਹੋਰ ਪਰਤਾਂ ਵੀ ਖੁਲਣ ਦੀ ਗੱਲ ਕੀਤੀ ਜਾ ਰਹੀ ਹੈ।