





Total views : 5841440







Total views : 5841440ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਮਰਹੂਮ ਅਕਾਲੀ ਆਗੂ ਜ: ਰਣਜੀਤ ਸਿੰਘ ਬ੍ਰਮਹਪੁਰਾ ਦੇ ਨਜਦੀਕੀ ਸਾਥੀ ਰਹੇ ਜ: ਸਿੰਕਦਰ ਸਿੰਘ ਮੁਰਾਦਪੁਰਾ ਦੀ ਧਰਮ ਪਤਨੀ ਬੀਬੀ ਰਾਜਵੰਤ ਕੌਰ ਦੇ ਦਿਹਾਂਤ ‘ਤੇ ਉਨਾਂ ਦੇ ਗ੍ਰਹਿ ਵਿਖੇ ਪੁੱਜਕੇ ਦੁੱਖ ਦਾ ਪ੍ਰਗਟਾਵਾ ਸਾਬਕਾ ਵਧਾਇਕ ਸ; ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬੀਬੀ ਰਾਜਵੰਤ ਕੌਰ ਜੀ ਨੂੰ ਮਿਲ਼ਣ ਦਾ ਸੁਭਾਗ ਪ੍ਰਾਪਤ ਹੋਇਆ ਸੀ, ਉਹਨਾਂ ਦੇ ਸਵਰਗਵਾਸ ਹੋਣ ਦੀ ਖ਼ਬਰ ਸੁਣ ਕੇ ਮਨ ਬਹੁਤ ਦੁੱਖੀ ਹੋਇਆ ਹੈ।
ਅੱਜ ਉਹਨਾਂ ਦੇ ਗ੍ਰਹਿ ਪਿੰਡ ਖੱਬੇ ਡੋਗਰਾ ਵਿਖੇ ਪਹੁੰਚ ਕੇ ਸਿਕੰਦਰ ਸਿੰਘ ਮੁਰਾਦਪੁਰਾ, ਬੇਟੇ ਕੁਲਵਿੰਦਰ ਸਿੰਘ ਜੰਗਾ, ਮਨਜਿੰਦਰ ਸਿੰਘ, ਸੁਖਜਿੰਦਰ ਸਿੰਘ ਸੁੱਖ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਰਾਜਵੰਤ ਕੌਰ ਜੀ ਦੇ ਦੇਹਾਂਤ ਨਾਲ ਮੁਰਾਦਪੁਰਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਕੀ ਗੁਰੂ ਸਾਹਿਬ ੳਹਨਾ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਨੰਬਰਦਾਰ ਪਰਮਜੀਤ ਸਿੰਘ, ਹਰਬੰਸ ਸਿੰਘ, ਹਰਵੰਤ ਸਿੰਘ ਖੱਬੇ ਡੋਗਰਾ, ਕਵਲਜੀਤ ਸਿੰਘ ਮੱਲ੍ਹੀ, ਜਗਜੀਤ ਸਿੰਘ ਰੱਤੋਕੇ, ਜਸਵੰਤ ਸਿੰਘ ਜੱਟਾ ਸਰਪੰਚ ਕੱਦ ਗਿੱਲ, ਸਤਿੰਦਰਪਾਲ ਸਿੰਘ ਸਰਪੰਚ ਰਸੂਲਪੁਰ ਖ਼ੁਰਦ, ਮਾਸਟਰ ਬਲਵੰਤ ਸਿੰਘ ਸਫ਼ੀਪੁਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।