ਬਲਾਕ ਗੰਡੀ ਵਿੰਡ ਤੇ ਤਰਨ ਤਾਰਨ ‘ਚ ਨੇੜਲੇ ਸ਼ਹਿਰਾਂ ਨੂੰ ਛੱਡਕੇ ਦੂਰ ਦਰਾਡਿਓ ਮੰਗਵਾ ਕੇ ਲਗਾਈਆਂ ਜਾ ਰਹੀਆਂ ਸ਼ੋਲਰ ਲਾਈਟਾਂ ਬਣੀਆਂ ਚਰਚਾ ਦਾ ਵਿਸ਼ਾ

4878794
Total views : 5841440

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬਲਾਕ ਅਧਿਕਾਰੀਆਂ ਵਲੋ ਆਪਣੇ ਪੱਧਰ ‘ਤੇ ਕੱਟਕੇ ਭੇਜੇ ਜਾ ਰਹੇ ਚੈਕਾਂ ਤੋ ਪੰਚਾਇਤਾਂ ਵੀ ਅਨਜਾਣ
ਤਰਨ ਤਾਰਨ,ਅੰਮ੍ਰਿਤਸਰ/ਬੀ.ਐਨ.ਈ ਟੀਮ

ਪੰਜਾਬ ਵਿੱਚ ਸਤਾ ‘ਚ ਆਈ ਆਪ ਸਰਕਾਰ ਵਲੋ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਨਾਲ ਕਾਂਗਰਸ ਰਾਜ ਸਮੇ ਹੋਏ ਘੁਟਾਲੇ ਦੀ ਪਰਤਾਂ ਖੋਹਲਣ ਤੇ ਸਰਕਾਰੀ ਫੰਡਾਂ ਵਿੱਚ ਹੋਈ ਘਪਲੇਬਾਜੀ ਦੇ ਦੋਸ਼ੀਆਂ ਵਿਰੁੱਧ ਆਏ ਦਿਨ ਕਾਰਵਾਈ ਕਰਨ ਦੇ ਆਦੇਸ਼ ਦੇ ਰਹੇ ਪੇਡੂ ਪੰਚਾਇਤ ਤੇ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਸਾਹਮਣੇ ਉਨਾਂ ਵਲੋ ਇਕ ਸੜਕ ਦੇ ਉਦਘਾਟਨ ਸਮੇ ਲੋਕਾਂ ਤੇ ਪੱਤਰਕਾਰਾਂ ਭਾਈਚਾਰੇ ਵਲੋ ਤਰਨ ਤਾਰਨ ਹਲਕੇ ਵਿੱਚ ਸ਼ੋਲਰ ਲਾਈਟਾਂ ਦੇ ਨਾਮ ‘ਤੇ ਬਲਾਕ ਅਧਿਕਾਰੀਆਂ ਵਲੋ ਪੇਡਾ ਦੀਆਂ ਸਪੈਸੀਪੀਕੇਸ਼ਨਾਂ ਦੇ ਉਲਟ ਪੰਚਾਇਤਾਂ ਤੋ ਜਬਰਦਸਤੀ ਨੰਗਲ ਦੀ ਇਕ ਫਰਮ ਦੇ ਨਾਮ ‘ਤੇ ਕੱਟਕੇ ਭੇਜੇ ਜਾ ਰਹੇ ਕਰੀਬ 84 ਲੱਖ ਦੇ ਚੈਕਾਂ ਸਬੰਧੀ ਆਰ.ਟੀ.ਆਈ ਰਾਹੀ ਮੰਗਵਾਈ ਸੂਚੀ ਪੇਸ਼ ਕਰਦਿਆ ਦੱਸਿਆ ਗਿਆ ਕਿ ਕਈ ਅਜਿਹੀਆਂ ਪੰਚਾਇਤਾਂ ਹਨ ਜਿੰਨਾ ਨੂੰ ਨਾ ਹੀ ਇਸ ਫਰਮ ਦਾ ਪਤਾ ਹੈ ਅਤੇ ਨਾ ਹੀ ਉਨਾਂ ਪਾਸ ਰਕਮ ਭੇਜੇ ਜਾਣ ਦੇ ਬਾਵਜੂਦ ਉਨਾਂ ਦੇ ਪਿੰਡਾਂ ਵਿੱਚ ਅਜਿਹੀਆ ਸ਼ੋਲਰ ਲਾਈਟਾਂ ਪੁੱਜੀਆ ਹਨ।

ਸ਼ੋਲਰ ਲਾਈਟਾਂ ‘ਚ ਲੱਖਾਂ ਰੁਪਏ ਹੋਏ ਘਾਲੇਮਾਲੇ ਦਾ ਮਾਮਲਾ ਪੰਚਾਇਤ ਮੰਤਰੀ ਦੇ ਦਰਬਾਰ ਵੀ ਪੁੱਜਾ

ਜਿਸ ਨੂੰ ਜਾਣਕੇ ਪੰਦਾਇਤ ਮੰਤਰੀ ਖੁਦ ਵੀ ਹੈਰਾਨ ਹੋ ਗਏ ਉਨਾਂ ਦੀ ਸਕਰਾਰ ਦੇ ਰਾਜ ਵਿੱਚ ਅਜਿਹਾ ਹੋ ਰਿਹਾ ਹੈ। ਸਿਤਮਯਰੀਫੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨੇੜੇ ਦੀਆ ਕਈ ਅਜਿਹੀਆਂ ਫਰਮਾਂ ਹਨ ਜੋ ਇਸ ਫਰਮ ਤੋ ਘੱਟ ਮੁੱਲ ਤੇ ਸ਼ੋਲਰ ਲਾਈਟਾਂ ਲਗਵਾਉਣ ਨੰੁ ਤਿਆਰ ਹਨ ਤੇ ਇਕ ਅਜਿਹਾ ਹੀ ਪਿੰਡ ਗਹਿਰੀ ਵਿਖੇ ਹੋਇਆ ਹੈ ਜਿਥੇ ਪੰਚਾਇਤ ਅਧਿਕਾਰੀਆਂ ਵਲੋ ਜਿਸ ਫਰਮ ਨੂੰ ਚੈਕ ਭੇਜੇ ਜਾ ਰਹੇ ਹਨ ਉਸ ਤੋ ਕਰੀਬ 6000 ਰੁਪਏ ਘੱਟ ਮੁੱਲ ਤੇ ਪੰਚਾਇਤ ਵਲੋ ਆਪਣੇ ਪੱਧਰ ਤੇ ਸ਼ੋਲਰ ਲਾਈਟਾਂ ਲਗਵਾਈਆ ਗਈਆ ਹਨ। ਜਿਸ ਕਰਕੇ ਪੰਚਾਇਤਾਂ ਦੀ ਸਹਿਮਤੀ ਤੋ ਬਗੈਰ ਲਗਾਈਆਂ ਜਾ ਰਹੀਆਂ ਸ਼ੋਲਰ ਲਾਈਟਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਕੀ ਕਹਿੰਦੇ ਹਨ ਬੀ.ਡੀ.ਪੀ.ਓ ਗੰਡੀ ਵਿੰਡ?

ਜਦੋ ਇਸ ਸਬੰਧੀ ਬੀ.ਡੀ.ਪੀ.ਓ ਗੰਡੀ ਵਿੰਡ ਪ੍ਰਗਟ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾ ਨੇ ਆਖਿਆ ਕਿ ਇਹ ਸ਼ੋਲਰ ਲਾਈਟਾਂ ਪੰਚਾਇਤਾਂ ਹੀ ਲਗਵਾ ਰਹੀਆਂ ਹਨ ।ਪਰ ਜਦੋ ਉਨਾਂ ਨੂੰ ਪੁਛਿਆਂ ਗਿਆ ਕਿ ਸਾਰੀਆ ਪੰਚਾਇਤਾਂ ਨੇ ਇਕ ਮੱਤ ਹੋਕੇ ਆਪਣੇ ਸ਼ਹਿਰਾਂ ਨੂੰ ਛੱਡਕੇ ਨੰਗਲ ਦੀ ਫਰਮ ਨੂੰ ਚੈਕ ਭੇਜੇ ਗਏ ਹਨ ਜਾਂ ਇਸ ਸਬੰਧੀ ਸਰਕਾਰ ਦੇ ਆਦੇਸ਼ ਹਨ ਤਾਂ ਉਹ ਠੋਸ ਜਵਾਬ ਨਾ ਸਕੇ ਪਰ ਉਨਾਂ ਨੇ ਲੱਗ ਰਹੀਆ ਸ਼ੋਲਰ ਲਾਈਟਾਂ ਨੂੰ ਦੂਜੀਆਂ ਲਾਈਟਾਂ ਨਾਲੋ ਕਿਤੇ ਵਧੀਆਂ ਹਨ।

ਕੀ ਕਹਿਣਾ ਹਲਕਾ ਵਧਾਇਕ ਦਾ ?

ਇਸ ਸਬੰਧੀ ਗੱਲ ਕਰਦਿਆ ਹਲਕਾ ਤਰਨ ਤਾਰਨ ਦੇ ਵਧਾਇਕ ਡਾ: ਕਸ਼ਮੀਰ ਸਿੰਘ ਸ਼ੋਹਲ ਨੇ ਕਿਹਾ ਕਿ ਉਨਾ ਦੀ ਸਰਕਾਰ ਕਿਸੇ ਕਿਸਮ ਦੀ ਘਪਲੇਬਾਜੀ ਬਰਦਾਸ਼ਿਤ ਨਹੀ ਕਰਦੀ ਤੇ ਨਾ ਹੀ ਕਰੇਗੀ ।ਡਾ: ਸੋਹਲ ਨੇ ਕਿਹਾ ਕਿ ਉਨਾਂ ਵਲੋ ਸਾਰੇ ਅਧਿਕਾਰੀਆਂ ਹਦਾਇਤਾਂ ਦਿੱਤੀਆ ਗਈਆਂ ਹਨ ਕਿ ਹਲਕੇ ‘ਚ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਕੇਵਲ ਮਿਆਰੀ ਚੀਜਾਂ ਹੀ ਵਰਤੀਆਂ ਜਾਣ। ਉਨਾਂ ਨੇ ਕਿਹਾ ਕਿ ਜੇਕਰ ਸ਼ੋਲਰ ਲਾਈਟਾਂ ਦੇ ਮਾਮਲੇ ਵਿੱਚ ਕਿਸੇ ਅਧਿਕਾਰੀ ਦੀ ਸਮੂਲੀਅਤ ਪਾਈ ਗਈ ਤਾਂ ਕਾਰਵਾਈ ਜਰੂਰ ਹੋਵੇਗੀ। ਡਾ: ਸੋਹਲ ਨੇ ਕਿਹਾ ਕਿ ਕਾਂਗਰਸ ਰਾਜ ਵੇਲੇ ਪੰਚਾਇਤਾਂ ਫੰਡਾਂ ਵਿੱਚ ਵੱਡੇ ਪੱਧਰ ਹੋਈ ਘਪਲੇਬਾਜੀ ਦੀ ਉਨਾਂ ਵਲੋ ਕਰਵਾਈ ਜਾ ਰਹੀ ਪੜਤਾਲ ਤੋ ਬੁਖਲਾਹਟ ਵਿੱਚ ਆਕੇ ਕੁਝ ਲੋਕ ਅਜਿਹੀ ਬੇਲੋੜੀ ਬਿਆਨਬਾਜੀ ਕਰ ਰਹੇ ਹਨ।

ਪੰਚਾਇਤੀ ਮੰਤਰੀ ਨੇ ਵਿਜੀਲੈਸ ਤੋ ਜਾਂਚ ਕਰਾਉਣ ਤੱਕ ਦੀ ਕਹੀ ਗੱਲ-

ਇਸ ਸਬੰਧੀ ਪੰਜਾਬ ਦੇ ਪੰਚਾਇਤ ਤੇ ਵਿਕਾਸ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨਾਲ ਸਪੰਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਜੇਕਰ ਪੰਚਾਇਤੀ ਫੰਡਾ ਜਾਂ ਵਿਕਾਸ ਕਾਰਜਾ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਵਿੱਚ ਕੋਈ ਅਧਿਕਾਰੀ ਸਮਝੌਤਾ ਕਰਦਾ ਹੈ ਤਾਂ ਉਸ ਵਿਰੁੱਧ ਜਰੂਰ ਕਾਰਵਾਈ ਹੋਵੇਗੀ ਉਨਾਂ ਨੇ ਕਿਹਾ ਕਿ ਜੇਕਰ ਸਰਕਾਰੀ ਨਿਯਮਾਂ ਤੋ ਉਲਟ ਜਾਕੇ ਪੇਡਾ ਦੀ ਸਪਸੀਫੀਕੇਸ਼ਨਾਂ ਮੁਤਾਬਿਕ ਪਿੰਡਾਂ ਵਿੱਚ ਸ਼ੋਲਰ ਲਾਈਟਾਂ ਨਾ ਲੱਗੀਆ ਪਾਈਆਂ ਗਈਆਂ ਤਾਂ ਉਹ ਵਿਜੀਲੈਸ ਤੋ ਜਾਂਚ ਕਰਵਾ ਕੇ ਜੁਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਾਉਣਗੇ।

ਇਕ ਹੀ ਫਰਮ ਦੇ ਨਾਮ ‘ਤੇ ਲੱਖਾਂ ਰੁਪਏ ਦੇ ਕੱਟੇ ਗਏ ਚੈਕਾਂ ਦੀ ਆਰ .ਟੀ.ਆਈ ਰਾਹੀ ਪ੍ਰਾਪਤ ਹੋਈ ਲਿਸਟ

Share this News