Total views : 5507292
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਨ ਵਾਲੀ ਅਜਿਹੀ ਪਤਨੀ ਪੁਲਿਸ ਵਲੋ ਕਾਬੂ ਕੀਤੀ ਗਈ ਹੈ, ਜਿਸ ਵਲੋ ਆਪਣੇ ਸਿਰ ਦੇ ਸਾਂਈ ਨੂੰ ਗਲੋ ਲਹਾਉਣ ਲਈ ਆਪਣੇ ਦੋ ਵਾਕਿਫਕਾਰਾਂ ਦਾ ਸਾਥ ਲੈਕੇ ਉਸ ੳਪਰ ਜਾਨ ਲੇਵਾ ਹਮਲਾ ਕਰਵਾਇਆ । ਜਿਸ ਸਬੰਧੀ ਜਾਣਕਾਰੀ ਦੇਦਿਆਂ ਏ.ਸੀ.ਪੀ ਦੱਖਣੀ ਸ੍ਰੀ ਅਸ਼ਵਨੀ ਕੁਮਾਰ ਅੱਤਰੀ ਨੇ ਦੱਸਿਆ ਕਿ ਹਮਲੇ ਦੇ ਸ਼ਿਕਾਰ ਹੋਏ ਧਰਮਿੰਦਰ ਸਿੰਘ ਦੀ ਪਤਨੀ ਅਰਵਿੰਦਰ ਕੌਰ ਨੇ ਪੁਲਿਸ ਪਾਸ ਥਾਣਾਂ ਸੁਲਤਾਨ ਵਿੰਡ ਵਿਖੇ ਕੇਸ ਦਰਜ ਕਰਾਇਆ ਸੀ ਕਿ ਉਸ ਦੇ ਪਤੀ ਉਪਰ ਦੋ ਅਣਪਛਾਤੇ ਵਿਆਕਤੀ ਵਲੋ ਡਾਇਮੰਡ ਐਵੀਨਿਊ ਵਿਖੇ ਰਸਤਾ ਰੋਕ ਕੇ ਫਾਇਰ ਕਰਕੇ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ , ਜਦ ਉਹ ਦੋਵੇ ਪਤੀ ਪਤਨੀ ਕਿਧਰੇ ਜਾ ਰਹੇ ਸਨ।
ਸ੍ਰੀ ਅੱਤਰੀ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਨੌਨਿਹਾਲ ਸਿੰਘ ਤੇ ਏ.ਡੀ.ਸੀ.ਪੀ-1 ਡਾ: ਮਹਿਤਾਬ ਸਿੰਘ ਵਲੋ ਇਸ ਕੇਸ ਹੱਲ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿੰਨਾ ਵਲੋ ਹਰ ਪਹਿਲੂ ਤੋ ਜਾਂਚ ਕਰਦਿਆ ਜਦ ਜਖਮੀ ਧਰਮਿੰਦਰ ਸਿੰਘ ਦੀ ਪਤਨੀ ਤੋ ਸਖਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਉਸ ਨੇ ਸਾਰਾ ਸੱਚ ਬਿਆਨ ਕਰਦਿਆ ਦੱਸਿਆ ਕਿ ਅਜਿਹਾ ਉਸ ਨੇ ਆਪਣੇ ਦੋ ਪੁਰਾਣੇ ਜਾਣਕਾਰਾਂ ਨਾਲ ਮਿਲਕੇ ਕੀਤਾ ਹੈ।ਜਿਸ ਤੇ ਪੁਲਿਸ ਵਲੋ ਉਸਦੇ ਸਾਥੀਆਂ ਕੈਪਟਨ ਉਰਫ ਸਾਜਨ ਅਤੇ ਸਿਮਰਜੀਤ ਸਿੰਘ ਉਰਫ ਰਿੰਕਾ ਨੂੰ ਕਾਬੂ ਕਰਕੇ ਇਹਨਾ ਪਾਸੋਂ ਵਾਰਦਾਤ ਸਮੇਂ ਵਰਤਿਆਂ ਪਿਸਟਲ .32 ਬੋਰ ਸਮੇਤ 04 ਜਿੰਦਾ ਕਾਰਤੂਸ, ਮੋਟਰਸਾਈਕਲ ਪਲਸਰ ਅਤੇ ਐਕਟਿਵਾ ਸਕੂਟੀ ਬ੍ਰਾਮਦ ਕੀਤੀ । ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਤੋ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਨੇ ਦੱਸਿਆ ਕਿ ਇਸ ਵਾਰਦਾਤ ਦੀ ਮਾਸਟਰ ਮਾਈਡਰ ਅਰਵਿੰਦਰ ਕੌਰ (ਧਰਮਿੰਦਰ ਕੌਰ ਦੀ ਪਤਨੀ) ਹੀ ਹੈ।
ਜਿਸਤੇ ਅਰਵਿੰਦਰ ਕੌਰ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਇਸ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਰਵਿੰਦਰ ਕੌਰ ਉਰਫ ਬੱਬਲ ਦਾ ਆਪਣੇ ਪਤੀ ਧਰਮਿੰਦਰ ਸਿੰਘ ਨਾਲ ਘਰੇਲੂ ਝਗੜਾ ਸੀ ਤੇ ਅਰਵਿੰਦਰ ਕੋਰ, ਆਪਣੇ ਪਤੀ ਤੋ ਛੁੱਟਕਾਰਾ ਪਾਉਣਾ ਚਾਹੁੰਦੀ ਸੀ। ਇਸੇ ਰੰਜਿਸ਼ ਵਿੱਚ ਹੀ ਅਰਵਿੰਦਰ ਕੌਰ ਨੇ ਆਪਣੇ ਵਾਕਬਕਾਰ ਕੈਪਟਨ ਸਿੰਘ ਉਰਫ ਸਾਜਨ ਤੇ ਇਸਦੇ ਦੋਸਤ ਸਿਮਰਜੀਤ ਸਿੰਘ ਉਰਫ ਰਿੰਕਾ ਨੂੰ ਪੈਸਿਆ ਦਾ ਲਾਲਚ ਦੇ ਕੇ ਆਪਣੇ ਪਤੀ ਨੂੰ ਜਾਨੋਂ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਅਰਵਿੰਦਰ ਕੌਰ ਦੇ ਕਹਿਣ ਤੇ ਪਲਾਨ ਤਹਿਤ ਕੈਪਟਨ ਸਿੰਘ ਉਰਫ ਸਾਜਨ ਅਤੇ ਸਿਮਰਜੀਤ ਸਿੰਘ ਉਰਫ ਰਿੰਕਾ ਨੇ ਧਰਮਿੰਦਰ ਸਿੰਘ ਤੇ ਅਰਵਿੰਦਰ ਕੌਰ ਦਾ ਪਿੱਛਾ ਕਰਕੇ ਡਾਈਮੰਡ ਐਵੀਨਿਊ ਕਲੋਨੀ ਦੇ ਸੁੰਨ-ਸਾਨ ਮੋੜ ਤੇ ਧਰਮਿੰਦਰ ਸਿੰਘ ਨੂੰ ਜਾਨੋ ਮਾਰ ਦੇਣ ਦੀ ਨੀਯਤ ਨਾਲ ਗੋਲੀ ਮਾਰੀ ਸੀ। ਜੋ ਧਰਮਿੰਦਰ ਸਿੰਘ ਇਸ ਵਕਤ ਇੱਕ ਪ੍ਰਾਈਵੇਟ ਹਸਪਤਾਲ, ਅੰਮ੍ਰਿਤਸਰ ਵਿੱਚ ਜੇਰ ਇਲਾਜ ਹੈ । ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਸ ਸਮੇ ਉਨਾਂ ਨਾਲ ਥਾਣਾਂ ਮੁਖੀ ਇੰਸ: ਰਣਜੀਤ ਸਿੰਘ ਧਾਲੀਵਾਲ ਵੀ ਹਾਜਰ ਸਨ।