12 ਸਾਲਾ ਬੱਚੀ ਬਣੀ ਮਾਂ!ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇ ਨਾਨਕੀ ਵਾਰਡ ‘ਚ ਦਿੱਤਾ ਬੱਚੇ ਨੂੰ ਜਨਮ

4913373
Total views : 5895764

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਇਥੋ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇਰੇ ਨਾਨਕੀ ਵਾਰਡ ‘ਚ ਉਸ ਸਮੇ ਇਕ ਸ਼ਰਮਨਾਕ ਖਬਰ ਸੁਨਣ ਨੂੰ ਮਿਲੀ ਜਦ ਇਕ 12 ਸਾਲਾਂ ਬੱਚੀ ਨੇ ਬੱਚੇ ਨੂੰ ਜਨਮ ਦੇਕੇ ਮਾਂ ਬਨਣ ਦਾ ਰੁਤਬਾ ਹਾਸਲ ਕੀਤਾ।ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦਾ ਪਰਿਵਾਰ ਫਗਵਾੜਾ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਪਿਤਾ ਨੇ ਇਸ ਘਟਨਾ ਪਿੱਛੇ ਬਲਾਤਕਾਰ ਦਾ ਖਦਸ਼ਾ ਪ੍ਰਗਟਾਇਆ ਹੈ। ਬੱਚੇ ਦੀ ਮਾਂ ਦੋ ਸਾਲ ਪਹਿਲਾਂ ਘਰੋਂ ਚਲੀ ਗਈ ਸੀ। ਫਿਲਹਾਲ ਡਾਕਟਰਾਂ ਦੀ ਟੀਮ ਬੱਚੇ ਅਤੇ ਮਾਂ ਦੀ ਸਿਹਤ ਲਈ ਕੰਮ ਕਰ ਰਹੀ ਹੈ।

ਲੜਕੀ ਦੇ ਪਿਤਾ ਨੇ ਬਲਾਤਕਾਰ ਦਾ ਪ੍ਰਗਟ ਕੀਤਾ ਖਦਸ਼ਾ

ਪੀੜਤਾ ਨੇ ਦੱਸਿਆ ਕਿ ਟਾਇਲਟ ਜਾਂਦੇ ਸਮੇਂ ਉਸ ਨਾਲ ਇਹ ਹਰਕਤ ਹੋਈ। ਪਰਿਵਾਰ ਬਹੁਤ ਗਰੀਬ ਪਰਿਵਾਰ ਤੋਂ ਹੈ, ਜਿਸ ਕਾਰਨ ਉਹ ਘਰ ਤੋਂ ਬਾਹਰ ਸ਼ੌਚ ਲਈ ਜਾਂਦਾ ਸੀ। ਜੰਮੇ ਬੱਚੇ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਸਦਾ ਭਾਰ ਸਿਰਫ 800 ਗ੍ਰਾਮ ਹੈ। ਫਿਲਹਾਲ ਬੱਚੇ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਪੀੜਤ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ‘ਤੇ ਫਗਵਾੜਾ ਪੁਲਿਸ ਨੇ ਅੰਮ੍ਰਿਤਸਰ ਪਹੁੰਚ ਕੇ ਪੀੜਤ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

Share this News