ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਨਿਤਿਕਾ ਕੁਮਾਰੀ ਨੇ ਪੰਜਾਬ ਵਿਚ ਸੱਤਵਾਂ ਅਤੇ ਅੰਮ੍ਰਿਤਸਰ ਜਿਲ੍ਹੇ ਵਿਚ ਕੀਤਾ  ਦੂਸਰਾ ਸਥਾਨ ਹਾਸਲ

4675712
Total views : 5507556

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਸਕੂਲ ਸਿਖਿਆ ਬੋਰਡ ਦੇ ਸਲਾਨਾ ਦਸਵੀਂ ਦੀਆਂ ਪ੍ਰੀਖਿਆ ਦਾ ਨਤੀਜਾ 2023 ਆਉਣ ਤੇ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਨੀਤਿਕਾ ਕੁਮਾਰੀ ਪੁੱਤਰੀ ਸ. ਬਲਜੀਤ ਸਿੰਘ ਨੇ ਪੰਜਾਬ ਵਿਚ ਸੱਤਵਾਂ ਅਤੇ ਅੰਮ੍ਰਿਤਸਰ ਜਿਲ੍ਹੇ ਵਿਚ ਦੂਸਰਾ ਸਥਾਨ ਹਾਸਲ  ਕੀਤਾ। ਜਦੋਂ ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ  ਨੇ ਕੰਪਿਊਟਰ ਤੇ ਆਪਣੇ ਸਕੂਲ ਦਾ ਨਤੀਜਾ ਚੈਕ ਕੀਤਾ ਤਾਂ ਮੈਰਿਟ ਸੂਚੀ ਦੇ ਵਿਚ ਆਪਣੀ ਸਕੂਲ ਦੀ ਵਿਦਿਆਰਥਣ ਦਾ ਨਾਮ ਦੇਖਿਆਂ ਤਾਂ ਸਕੂਲ ਦੀ ਪ੍ਰਿੰਸੀਪਲ ਅਤੇ ਸਕੂਲ ਮੈਨੇਜਮੈਂਟ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਇਸ ਮੌਕੇ ਮੈਡਮ ਪ੍ਰਿੰਸੀਪਲ ਵਲੋਂ ਦੱਸਵੀਂ ਜਮਾਤ ਦੇ ਸਾਰੇ ਅਧਿਆਪਕਾਂ ਦੇ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਅਤੇ ਦਸਵੀਂ ਦੀ ਵਿਦਿਆਰਥਣ ਨਿਤਿਕਾ ਅਤੇ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਸ ਸਬੰਧੀ ਸਕੂਲ ਵਿਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। 
ਸਕੂਲ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥਣ ਨਿਤਿਕਾ ਕੁਮਾਰੀ ਨੇ ਆਪਣੀ ਦਸਵੀਂ ਦੀ ਪ੍ਰੀਖਿਆ ਦੇ ਵਿਚ ਆਪਣੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਅਣਥੱਕ ਮਿਹਨਤ ਕੀਤੀ। ਜਿਸ ਦੇ ਨਤੀਜੇ ਵਜੋਂ ਪੰਜਾਬ ਚ ਸੱਤਵਾਂ ਅਤੇ ਅੰਮ੍ਰਿਤਸਰ ਜਿਲ੍ਹੇ ਵਿਚ ਦੂਸਰਾ ਸਥਾਨ ਹਾਂਸਲ ਕਰਕੇ ਵਿਦਿਆਰਥਣ ਨੀਤਿਕਾ ਕੁਮਾਰੀ ਨੇ ਸਕੂਲ ਦਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।  
ਇਸ ਮੌਕੇ ਮੈਡਮ ਪ੍ਰਿੰਸੀਪਲ ਨੇ ਇਸ ਖੁਸ਼ੀ ਮੌਕੇ ਵਿਦਿਆਰਥਣ ਦੀ ਅਗਲੇਰੀ ਪੜ੍ਹਾਈ ਬਿਲਕੁਲ ਮੁਫਤ ਕਰ ਦਿੱਤੀ ਅਤੇ ਇਸ ਵਿਦਿਆਰਥਣ ਨੂੰ ਪੜ੍ਹਾਈ ਸਬੰਧੀ ਹਰ ਪੱਖੋ ਸਹਿਯੋਗ ਦੇਣ ਦਾ ਭਰੌਸਾ ਦਿੱਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਨੂੰ ਜਦੋਂ ਇਸ ਸਬੰਧੀ ਸੂਚਨਾ ਮਿਲੀ ਤਾਂ ਆਪ ਨੇ ਸਭ ਤੋਂ ਪਹਿਲਾ ਵਿਦਿਆਰਥਣ ਨੀਤਿਕਾ ਕੁਮਾਰੀ ਨੂੰ ਵਧਾਈ ਦਿੱਤੀ ਅਤੇ ਅੰਮ੍ਰਿਤਸਰ ਜਿਲ੍ਹੇ ਵਿਚ ਦੂਸਰਾ ਸਥਾਨ ਆਉਣ ਤੇ ਵਿਦਿਆਰਥਣ ਨੂੰ 21,000 ਦਾ ਕੈਸ਼ ਇਨਾਮ ਦਿੱਤਾ ਗਿਆ। 
ਇਸ ਮੌਕੇ ਸਕੂਲ ਦੇ ਸੈਕਰੇਟਰੀ ਸ. ਲਖਵਿੰਦਰ ਸਿੰਘ ਢਿਲੋਂ ਜੀ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਮੈਨੇਜਮੈਂਟ ਇਸ ਬੱਚੀ ਦੇ ਆਉਣ ਵਾਲੇ ਭਵਿੱਖ ਦੇ ਹਰ ਤਰਾਂ ਦੀ ਮਦਦ ਕਰਨ ਲਈ ਤਿਆਰ ਹੈ ਅਤੇ ਵਿਦਿਆਰਥਣ ਨੂੰ 21,000 ਰੁਪਏ ਦਾ ਇਨਾਮ ਰਾਸ਼ੀ ਨਾਲ ਨਿਵਾਜਿਆ ਗਿਆ ਹੈ।
ਪੱਤਰਕਾਰਾ ਨੇ ਜਦੋਂ ਵਿਦਿਆਰਥਣ ਨੀਤਿਕਾ ਕੁਮਾਰੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ। ਰਾਤ 2.30 -3.00 ਵਜੇ ਤੱਕ ਆਪਣੇ ਦੱਸਵੀਂ ਦੇ ਇਮਤਿਹਾਨਾਂ ਦੀ ਤਿਆਰ ਕੀਤੀ। ਬੱਚੀ ਨਾਲ ਗੱਲਬਾਤ ਕਰਨ ਤੇ ਉਸਨੇ ਦੱਸਿਆ ਕਿ ਭਵਿੱਖ ਵਿਚ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਆਈ.ਏ.ਐਸ. ਬਣਨਾ ਚਾਹੁੰਦੀ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ  ਨੇ ਵਿਦਿਆਰਥਣ ਨੂੰ ਆਪਣੇ ਲਕਸ਼ ਆਈ.ਏ.ਐਸ. ਤੱਕ ਪਹੁੰਚਾਉਣ ਦੇ ਲਈ ਪੂਰਾ ਸਹਿਯੋਗ ਦੇਣ ਦਾ ਭਰੌਸਾ ਦਿੱਤਾ। 
Share this News