Total views : 5507553
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਜ਼ਾ ਸ਼ਾਨਦਾਰ ਰਿਹਾ| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ’ਚ ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਪ੍ਰੀਖਿਆ ’ਚੋਂ 97% ਨੰਬਰਾਂ ਨਾਲ ਮੈਰਿਟ ਹਾਸਲ ਕਰਕੇ ਸਿਰਫ ਸਕੂਲ ਦਾ ਹੀ ਨਹੀਂ, ਸਗੋਂ ਮਾਪਿਆਂ ਤੇ ਇਲਾਕੇ ਦਾ ਵੀਂ ਨਾਮ ਰੌਸ਼ਨ ਕੀਤਾ ਹੈ|ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪਿੰ: ਸ੍ਰੀਮਤੀ ਪੁਨੀਤ ਕੌਰ ਨਾਗਪਾਲ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਇਸ ਮਾਣਮੱਤੀ ਪ੍ਰਾਪਤੀ ਨੂੰ ਉਨ•ਾਂ ਦੇ ਸਕੂਲ ਅਧਿਆਪਕਾਂ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਤੇ ਲਗਨ ਦਾ ਫਲ ਦੱਸਿਆ|
ਇਸ ਮੌਕੇ ਪ੍ਰਿੰ: ਨਾਗਪਾਲ ਨੇ ਪ੍ਰੀਖਿਆ ’ਚ ਸ਼ਾਨਦਾਰ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ ਹੋਰਨਾਂ ਵਿਦਿਆਰਥਣਾਂ ’ਚ ਵਾਮਿਕਾ ਠਾਕੁਰ ਤੇ ਸੰਦੀਪ ਕੌਰ ਨੇ 93.2% ਨਾਲ ਦੂਸਰਾ ਸਥਾਨ ਅਤੇ ਦਲਜੀਤ ਕੌਰ ਨੇ 91.2% ਅੰਕ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ| ਉਨ
ਾਂ ਕਿਹਾ ਕਿ ਕਾਮਰਸ ਗਰੁੱਪ ਦੀ ਵਸ਼ਿੰਕਾ ਠਾਕੁਰ ਨੇ 91.2 ਫੀਸਦੀ, ਨਵਪ੍ਰੀਤ ਕੌਰ ਨੇ 90.4 ਤੇ ਮਨਪ੍ਰੀਤ ਕੌਰ ਨੇ 89.6 ਪ੍ਰਤੀਸ਼ਤ ਅੰਕ ਹਾਸਲ ਕਰ ਕੇ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ.ਜਦਕਿ ਸਾਇੰਸ ਗਰੁੱਪ ਦੀ ਹਰਨੀਤ ਕੌਰ ਨੇ 93.8, ਪ੍ਰਭਜੋਤ ਕੌਰ ਨੇ 90 ਤੇ ਦੀਕਸ਼ਾ ਅਤੇ ਜੈਸਮੀਨ ਕੌਰ ਨੇ 89.8 ਫੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ|