Total views : 5507554
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮਿ੍ਤਸਰ/ਗੁਰਨਾਮ ਸਿੰਘ ਲਾਲੀ
ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਇਤਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੂੰ ਜਾਂਦੀਆਂ ਤਿੰਨ ਸੰਪਰਕ ਸੜਕਾਂ ਦਾ ਉਦਘਾਟਨ ਕੀਤਾ ਗਿਆ। ਇੰਨਾ ਸੜਕਾਂ ਵਿੱਚ ਭਕਨਾ ਤੋਂ ਢੰਡ, ਅੰਮਿ੍ਤਸਰ ਅਟਾਰੀ ਸੜਕ ਤੋਂ ਭਕਨਾ, ਛੇਹਰਟਾ ਤੋਂ ਬੀੜ ਸਾਹਿਬ ਰੋਡ ਸ਼ਾਮਿਲ ਹਨ। ਸ ਧਾਲੀਵਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਕਰੀਬ 22 ਕਿਲੋਮੀਟਰ ਲੰਬੀਆਂ ਇੰਨਾ ਸੜਕਾਂ ਉਤੇ 17 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ ਜਸਵਿੰਦਰ ਸਿੰਘ ਰਾਮਦਾਸ, ਵਿਧਾਇਕ ਸ ਜਸਬੀਰ ਸਿੰਘ ਸੰਧੂ, ਐਕਸੀਅਨ ਮੰਡੀ ਬੋਰਡ ਸ੍ਰੀ ਰਮਨ, ਖੇਤੀਬਾੜੀ ਅਧਿਕਾਰੀ ਸ੍ ਜਤਿੰਦਰ ਸਿੰਘ ਗਿੱਲ,ਜਿਲਾ ਸਿੱਖਿਆ ਅਫਸਰ ਸ੍ਰੀ ਰਾਜੇਸ਼ ਸ਼ਰਮਾਂ ਅਤੇ ਹੋਰ ਸਖਸੀਅਤਾਂ ਹਾਜ਼ਰ ਸਨ। ਸ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਇੰਨਾ ਸੜਕਾਂ ਨੂੰ ਬਣਾਇਆ ਗਿਆ ਹੈ।
ਸ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਇੱਛਾ ਹੈ ਕਿ ਪੰਜਾਬ ਆਰਥਿਕ ਤੌਰ ਉਤੇ ਮਜ਼ਬੂਤ ਹੋਵੇ ਅਤੇ ਇਹ ਸਾਰਾ ਕੁੱਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਿਹਤ ਅਤੇ ਸਿੱਖਿਆ ਦੇ ਨਾਲ -ਨਾਲ ਸਾਡਾ ਮੁੱਢਲਾ ਢਾਂਚਾ ਵੀ ਮਜ਼ਬੂਤ ਬਣਾਇਆ ਜਾਵੇ। ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ ਮਾਨ ਨੇ ਸੰਪਰਕ ਸੜਕਾਂ ਚੌੜੀਆਂ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਉਤੇ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ।