ਬਾਰਵ੍ਹੀਂ ਦੀ ਪ੍ਰੀਖਿਆ ਵਿਚੋਂ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

4675707
Total views : 5507551

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਅੱਜ ਐਲਾਨੇ ਗਏ 10+2 ਦੀ ਪ੍ਰੀਖਿਆ ਦੇ ਨਤੀਜਿਆਂ ‘ਚ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਬਾਰਵ੍ਹੀਂ ਦੀ ਪ੍ਰੀਖਿਆ ਵਿਚੋਂ ਚੰਗੇ ਨੰਬਰ ਲੈ ਕੇ ਮੱਲਾ ਮਾਰੀਆਂ ਹਨ। ਕੁੱਲ 195 ਵਿਦਿਆਰਥੀ ਪ੍ਰੀਖਿਆ ਦੇ ਵਿਚ ਹਾਜਰ ਸਨ। ਜਿਨਾਂ ਵਿਚੋਂ ਉਮੇਸ਼ ਕੁਮਾਰ ਨੇ (ਸਟ੍ਰੀਮ ਸਾਇੰਸ) 96.4% ਲੈ ਕੇ ਪਹਿਲਾ ਸਥਾਨ ਹਾਂਸਲ ਕੀਤਾ, ਸ਼ਰਨ ਗੋਪਾਲ ਸਿੰਘ (ਸਟ੍ਰੀਮ ਕਾਮਰਸ) 95.2% ਲੈ ਕੇ ਦੂਜਾ ਸਥਾਨ ਅਤੇ ਗੁਰਕਿਰਤ ਸਿੰਘ (ਸਟ੍ਰੀਮ ਕਾਮਰਸ) 94%, ਤਨਵੀਰ ਸਿੰਘ (ਸਟ੍ਰੀਮ ਕਾਮਰਸ) 94%, ਮਾਨਵ (ਸਟ੍ਰੀਮ ਸਾਇੰਸ) 94% ਨਾਲ ਤੀਜਾ ਸਥਾਨ ਹਾਂਸਲ ਕੀਤਾ।ਬਾਰਵ੍ਹੀਂ ਦਾ ਨਤੀਜਾ ਵਧੀਆਂ ਆਉਣ ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਮੂਹ ਵਿਦਿਆਰਥੀਆ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧੀਆ ਨਤੀਜਾ ਆਉਣ ਤੇ ਵਧਾਈ ਦਿੱਤੀ। ਇਸਦਾ ਸਿਹਰਾ ਸਕੂਲ ਸਟਾਫ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਜਾਂਦਾ ਹੈ । ਜੋ ਲਗਾਤਾਰ ਹਰ ਸਮੇਂ ਸਕੂਲ ਵਿਚ ਆ ਕੇ ਆਪਣੇ ਬੱਚੇ ਦੀ ਪੇਰੈਂਸ ਮੀਟਿੰਗ ਅਟੈਂਡ ਕਰਦੇ ਰਹੇ ਅਤੇ ਵਿਦਿਆਰਥੀ ਦੀ ਵਿੱਦਿਆ ਬਾਰੇ ਜਾਣਕਾਰੀ ਲੈਂਦੇ ਰਹੇ।

Share this News