Total views : 5508480
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸਟੀਐਫ ਨੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸਮੱਗਲਰਾਂ ਨਾਲ ਸਿੱਧੇ ਸਬੰਧ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਸਮੱਗਲਰ ਕੋਲੋਂ ਐਸਟੀਐਫ ਨੇ ਇੱਕ ਡਰੋਨ ਵੀ ਬਰਾਮਦ ਕੀਤਾ ਹੈ।
ਭਾਰਤੀ ਤਸਕਰ ਵੱਲੋਂ ਡਰੋਨ ਪਾਕਿਸਤਾਨ ਭੇਜਿਆ ਜਾਂਦਾ ਹੈ
ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਕਿਸੇ ਭਾਰਤੀ ਤਸਕਰ ਵੱਲੋਂ ਡਰੋਨ ਪਾਕਿਸਤਾਨ ਭੇਜਿਆ ਗਿਆ ਹੋਵੇ। ਪਾਕਿ ਤਸਕਰ ਉਸ ਨੂੰ ਸਾਮਾਨ ਨਾਲ ਲੱਦ ਕੇ ਵਾਪਸ ਭੇਜਦੇ ਸਨ ਅਤੇ ਭਾਰਤੀ ਤਸਕਰ ਉਨ੍ਹਾਂ ਨੂੰ ਪ੍ਰਾਪਤ ਕਰਦੇ ਸਨ। ਫੜੇ ਗਏ ਤਸਕਰ ਦੀ ਪਛਾਣ ਲਖਬੀਰ ਸਿੰਘ ਲੱਖਾ ਵਾਸੀ ਚੱਕ ਮਿਸ਼ਰੀ ਖਾਂ ਲੋਪੋਕੇ ਵਜੋਂ ਹੋਈ ਹੈ। ਪਹਿਲਾਂ ਵੀ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਐਸਟੀਐਫ ਨੇ ਮੁਲਜ਼ਮ ਕੋਲੋਂ ਕਰੀਬ 1.600 ਗ੍ਰਾਮ ਹੈਰੋਇਨ ਦੀ ਇੱਕ ਖੇਪ ਵੀ ਬਰਾਮਦ ਕੀਤੀ ਹੈ, ਜੋ ਉਸ ਨੇ ਪਾਕਿਸਤਾਨ ਤੋਂ ਮੰਗਵਾਈ ਸੀ।
ਹਥਿਆਰ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ
ਐਸਟੀਐਫ ਨੇ ਫੜੇ ਗਏ ਤਸਕਰ ਕੋਲੋਂ 315 ਬੋਰ ਦੀ ਰਾਈਫਲ ਵੀ ਬਰਾਮਦ ਕੀਤੀ ਹੈ। ਇੰਨਾ ਹੀ ਨਹੀਂ ਇਕ 32 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਹਥਿਆਰ ਸਮੱਗਲਰ ਦੇ ਪਿਤਾ ਦੇ ਨਾਂ ‘ਤੇ ਦਰਜ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਡਰੋਨ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ
ਐਸਟੀਐਫ ਡਰੋਨ ਦੀ ਫੋਰੈਂਸਿਕ ਜਾਂਚ ਵੀ ਕਰਵਾਏਗੀ। ਇੰਨਾ ਹੀ ਨਹੀਂ ਪਿਛਲੇ ਦਿਨੀਂ ਬੀ.ਐੱਸ.ਐੱਫ ਵੱਲੋਂ ਫੜੇ ਗਏ ਡਰੋਨ ਨਾਲ ਵੀ ਇਸ ਦਾ ਵਰਕਾ ਮਿਲਾਇਆ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਸਮੱਗਲਰ ਨੇ ਇਹ ਡਰੋਨ ਕਿੱਥੋਂ ਖਰੀਦਿਆ ਅਤੇ ਇਸ ਨੂੰ ਚਲਾਉਣਾ ਵੀ ਸਿੱਖਿਆ।