ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਤਰਨ ਤਾਰਨ ਜਿਲੇ ਦੇ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਮਿਲਣ ‘ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ: ਰਵਿੰਦਰ ਸਿੰਘ ਬ੍ਰਹਮਪੁਰਾ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜ਼ਿਲ੍ਹਾ ਤਰਨਤਾਰਨ ਦੇ ਏ.ਡੀ.ਸੀ ਰਹਿ ਚੁੱਕੇ ਸੰਦੀਪ ਰਿਸ਼ੀ  ਨੂੰ ਜ਼ਿਲ੍ਹਾ ਤਰਨਤਾਰਨ ਦਾ ਡੀ.ਸੀ ਨਿਯੁਕਤ ਕਰਨ ਨਾਲ ਜ਼ਿਲੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕੀਤਾ ਅਤੇ ਕਿਹਾ ਕਿ ਸੰਦੀਪ ਰਿਸ਼ੀ ਇੱਕ ਬਹੁਤ ਹੀ ਸੁਲਝੇ ਹੋਏ, ਇਮਾਨਦਾਰ ਅਤੇ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਇਨਸਾਨ ਹਨ।

ਤਰਨ ਤਾਰਨ ਜਿਲੇ ਦੇ ਏ.ਡੀ.ਸੀ ਵਜੋ ਵੀ ਸੇਵਾਵਾਂ ਨਿਭਾਅ ਚੁੱਕੇ ਹਨ ਸ੍ਰੀ ਸੰਦੀਪ ਰਿਸ਼ੀ

ਉਹਨਾਂ ਨੇ ਪਹਿਲਾਂ ਜਿ੍ਲੇ ਦੇ ਏ.ਡੀ.ਸੀ ਰਹਿਦੀਆਂ ਜ਼ਿਲ੍ਹਾ ਤਰਨਤਾਰਨ ਦੀ ਤਰੱਕੀ ਲਈ ਬਹੁਤ ਕੰਮ ਕੀਤਾ, ਬਾਰਡਰ ਏਰੀਆ ਹੋਣ ਕਰਕੇ ਕਿਸਾਨ ਨੂੰ ਅਤੇ ਹੋਰ ਵਰਗ ਦੇ ਲੋਕਾਂ ਨੂੰ ਜਦੋਂ ਵੀ ਕਦੇ ਕੋਈ ਕੰਮ ਪਿਆ ਤਾਂ ਉਹ ਬੇਝਿੱਜਕ ਸੰਦੀਪ ਰਿਸ਼ੀ ਕੋਲ਼ ਜਾ ਕੇ ਆਪਣੀ ਮੁਸ਼ਕਿਲ ਸੁਣਾੳਦੇ ਤਾਂ ਸੰਦੀਪ ਰਿਸ਼ੀ ਉਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਦੇ। ਆਹੀਂ ਵਿਸ਼ਵਾਸ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਲੋਕਾਂ ਵੱਲੋਂ ਸੰਦੀਪ ਰਿਸ਼ੀ ਨੂੰ ਬਤੌਰ ਡਿਪਟੀ ਕਮਿਸ਼ਨਰ ਨਿਯੁਕਤ ਹੋਣ ਨਾਲ ਆਪਣੇ ਰੁੱਕੇ ਹੋਏ ਕੰਮਾਂ ਵਿੱਚ ਤੇਜ਼ੀ ਆਉਂਦੀ ਦਿਖਾਈ ਦੇ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਸੰਦੀਪ ਰਿਸ਼ੀ ਨੂੰ ਜ਼ਿਲ੍ਹਾ ਤਰਨਤਾਰਨ ਦਾ ਡਿਪਟੀ ਕਮਿਸ਼ਨਰ ਚਾਰਜ ਮਿਲ਼ਣ ਤੇ ਵਧਾਈ ਵੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਲਾਡੀ ਬਲਾਕ ਸੰਮਤੀ ਮੈਂਬਰ ਖਡੂਰ ਸਾਹਿਬ , ਨਰਿੰਦਰ ਸਿੰਘ ਸ਼ਾਹ ਖਡੂਰ ਸਾਹਿਬ , ਜਥੇਦਾਰ ਮੇਘ ਸਿੰਘ ਪ੍ਰੈੱਸ ਸਕੱਤਰ ਖਡੂਰ ਸਾਹਿਬ , ਰਨਜੀਤ ਸਿੰਘ ਪੱਪੂ ਖਡੂਰ ਸਾਹਿਬ , ਜਥੇਦਾਰ ਕਸ਼ਮੀਰ ਸਿੰਘ ਟਰਾਂਸਪੋਟਰ ਖਡੂਰ ਸਾਹਿਬ ਅਤੇ ਹੋਰ ਬਹੁਤ ਲੋਕਾਂ ਨੇ ਸੰਦੀਪ ਰਿਸ਼ੀ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਲਾਉਂਣ ਦਾ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।

Share this News