Total views : 5510992
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਏ.ਐਸ.ਆਈ ਪਵਨ ਕੁਮਾਰ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ ਸਫਲਤਾ ਮਿਲੀ ਜਦੋ ਸਪੈਸ਼ਲ ਨਾਕਾਬੰਦੀ ਦੌਰਾਨ ਨੇੜੇ ਧਰਮ ਕੰਡਾ ਇੰਦਰਾ ਕਲੌਨੀ ਝਬਾਲ ਰੋਡ ਤੋ ਯੋਜਨਾਬੰਦ ਤਰੀਕੇ ਨਾਲ ਰਾਜੇਸ਼ ਕੁਮਾਰ ਉਰਫ ਅਸ਼ੂ ਪੰਡਿਤ ਪੁੱਤਰ ਲੀਲਾ ਰਾਮ ਵਾਸੀ ਗੁਰੂਦੁਆਰੇ ਵਾਲੀ ਹਾਥੀ ਗੇਟ ਅੰਮ੍ਰਿਤਸਰ।2) ਸਤਰੋਹਨ ਪੁੱਤਰ ਮੁਨਸ਼ੀ ਲਾਲ ਵਾਸੀ ਤਖੀਆ ਚੰਨਣ ਸ਼ਾਹ,ਉੱਕਤ ਦੋਸ਼ੀਆਂ ਨੂੰ ਸਮੇਤ ਚੋਰੀ ਦੀ ਐਕਟਿਵਾ ਬਿਨਾ ਨੰਬਰੀ ਰੰਗ ਗਰੇਅ ਸਮੇਤ ਮੌਕਾ ਤੇ ਕਾਬੂ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।
ਮੁਢਲੀ ਪੁਛਗਿਛ ਦੌਰਾਨ ਉੱਕਤ ਦੋਸ਼ੀਆ ਨੇ ਦੋੱਸਿਆ ਕਿ ਇਹਨਾਂ ਵੱਲੋ 05 ਹੋਰ ਐਕਟਿਵਾ ਸਕੂਟਇ ਅੰਮ੍ਰਿਤਸਰ ਸ਼ਹਿਰ ਦੇ ਵੱਖ-2 ਥਾਵਾ ਤੋਂ ਚੋਰੀ ਕੀਤੀਆ ਹਨ ਜੋ ਇਹਨਾਂ ਦੇ ਇੰਕਸਾਫ ਪਰ ਬਰਾਮਦ ਕੀਤੀਆ ਗਈ। ਗ੍ਰਿਫ਼ਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇ ਜੀ ਕਿ ਇਹਨਾਂ ਵੱਲੋ ਹੋਰ ਕਿਹੜੀਆ-2 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਹਨਾਂ ਪਾਸੋ ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।ਗ੍ਰਿਫ਼ਤਾਰ ਦੋਸ਼ੀ ਰਾਜੇਸ਼ ਕੁਮਾਰ @ ਆਸ਼ੂ ਖਿਲਾਫ ਪਹਿਲਾਂ ਵੀ ਚੋਰੀ ਤੇ ਵਹੀਕਲ ਚੋਰੀ ਦੇ 12 ਮੁਕਦਮੇ ਦਰਜ ਹਨ।