Total views : 5511108
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਨਿਊ ਅੰਤਰਯਾਮੀ ਕਲੌਨੀ, ਸਾਹਮਣੇ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਗੁਰੂ ਚਰਨਾਂ ਦੀ ਓਟ ਅਤੇ ਆਸਰਾ ਲੈ ਕੇ ਯੂ.ਕੇ. ਇੰਟਰਨੈਸ਼ਨਲ ਪੰਜਾਬੀ ਢਾਬੇ ਦਾ ਉਦਘਾਟਨ ਨਿਊ ਫਲਾਵਰਜ ਪਬਲਿਕ ਸੀ. ਸੈ. ਸਕੂਲ, ਅੰਮ੍ਰਿਤਸਰ ਦੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਕੀਤਾ। ਇਹ ਢਾਬਾ ਅਜਿਹਾ ਢਾਬਾ ਹੈ ਜਿਥੇ ਪੰਜਾਬੀ ਸਭਿਆਚਾਰ ਦੀ ਝਲਕ ਦੇ ਨਾਲ ਨਾਲ ਪੰਜਾਬੀ ਰਿਵਾਇਤੀ ਖਾਣੇ ਹਰ ਵੇਲੇ ਤਿਆਰ ਮਿਲਦੇ ਹਨ। ਇਹ ਫੈਮਲੀ ਢਾਬਾ ਹੈ ਜਿਥੇ ਪਰਿਵਾਰ ਸਹਿਤ ਲੋਕ ਆ ਕੇ ਇਸ ਸਭਿਆਚਾਰਕ ਪੰਜਾਬੀ ਢਾਬੇ ਦੇ ਵਿਚ ਸੁਖਾਵੀਂ ਮਾਹੌਲ ਅੰਦਰ ਖਾਣੇ ਦਾ ਲੁਤਫ ਉਠਾ ਸਕਦੇ ਹਨ।ਇਹ ਢਾਬੇ ਵਿਚ ਤਾਜੀਆ ਔਰਗੈਨਿਕ ਸਬਜੀਆ ਅਤੇ ਸ਼ੁਧ ਮਸਾਲਿਆ ਨਾਲ ਤਿਆਰ ਕੀਤਾ ਲਜੀਜ ਖਾਣਾ ਜਿਸ ਵਿਚ ਮੱਕੀ ਦੀ ਰੌਟੀ ਸਰ੍ਹੋਂ ਦਾ ਸਾਗ, ਚਾਟੀ ਦੀ ਲੱਸੀ,ਮੱਖਣੀ ਦਾਲ, ਆਲੂ ਪਰਾਂਠਾ, ਪਿਆਜ ਪਰਾਂਠਾ, ਤਵਾ ਪਰਾਂਠਾ, ਆਲੂ ਵਾਲਾ ਕੁਲਚਾ, ਪੂੜੀ ਸਬਜੀ, ਦਹੀਂ, ਮੱਖਣ,ਚਾਹ, ਕੌਫੀ, ਹਰ ਤਰਾਂ ਦਾ ਜੂਸ, ਕੋਲਡ ਡ੍ਰਿੰਕਸ ਆਦਿ ਪੰਜਾਬੀ ਵਿਯੰਜਣ ਜਿਨਾਂ ਵਿਚੋਂ ਪੰਜਾਬ ਦੇ ਰਵਾਇਤੀ ਤੇ ਪ੍ਰਸਿਧ ਖਾਣਿਆ ਦੀ ਮਹਿਕ ਆਉਂਦੀ ਹੈ।
ਇਸ ਢਾਬੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਢਾਬਾ ਸਾਨੂੰ ਪੰਜਾਬੀ ਸਭਿਆਚਾਰ ਦੇ ਨਾਲ ਸਬੰਧਤ ਪੁਰਾਣੇ ਸਮੇਂ ਦੇ ਤਿਆਰ ਕੀਤੇ ਵਿਅੰਜਨਾਂ ਅਤੇ ਪੰਜਾਬੀ ਸਭਿਆਚਾਰ ਨਾਲ ਜੋੜਨ ਦਾ ਯਤਨ ਕਰਦਾ ਹੈ। ਇਸ ਢਾਬੇ ਵਿਚ ਪਹਿਲੇ ਦਿਨ ਭਰਵਾਂ ਹੁੰਗਾਰਾ ਦੇਖਣ ਨੂੰ ਮਿਿਲਆ ਜਿਸ ਵਿਚ ਲੋਕਾਂ ਨੇ ਪੰਜਾਬੀ ਖਾਣਿਆਂ ਦਾ ਲੁਫਤ ਲਿਆ।
ਇਸ ਢਾਬੇ ਵਿਚ ਬੈਠ ਕੇ ਇਹ ਮਹਿਸੂਸ ਹੁੰਦਾ ਹੈ ਜਿਵੇਂ ਅਸੀ ਆਪਣੇ ਪਿਛੋਕੜ ਸਭਿਆਚਾਰ ਦੇ ਵਿਚ ਆ ਗਏ ਹੁੰਦੇ ਹਾਂ। ਇਸ ਢਾਬੇ ਵਿਚ ਸਾਰੇ ਪਕਵਾਨ ਤਾਂਬੇ ਦੇ ਬਣੇ ਹੋਏ ਬਰਤਨਾਂ ਦੇ ਵਿਚ ਤਿਆਰ ਕਰਕੇ ਪੁਰਾਣੇ ਰਿਵਾਇਤੀ ਭਾਂਡਿਆਂ ਦੇ ਵਿਚ ਪਰੋਸੇ ਜਾਂਦੇ ਹਨ। ਜਿਹੜੇ ਪੰਜਾਬੀ ਵਿਰਸੇ ਦੀ ਝਾਤ ਪਾਉਂਦੇ ਹਨ। ਸਾਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਅਜਿਹਾ ਢਾਬਾ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਬਹੁਤ ਹੀ ਘੱਟ ਵੇਖਣ ਨੂੰ ਮਿਲੇਗਾ। ਜਿਥੇ ਵਾਜਬ ਰੇਟਾਂ ਦੇ ਵਿਚ ਏ.ਸੀ. ਹਾਲ ਵਿਚ ਬੈਠ ਕੇ ਲੋਕ ਆਪਣੇ ਮਨ ਭਾਉਂਦੇ ਪੰਜਾਬੀ ਖਾਣਿਆ ਦਾ ਆਨੰਦ ਮਾਣ ਸਕਦੇ ਹਨ ਅਤੇ ਇਹ ਸਾਰੇ ਖਾਣੇ ਬਹੁਤ ਹੀ ਘੱਟ ਰੇਟਾਂ ਵਿਚ ਉਪਲਬੱਧ ਹਨ।