Total views : 5511109
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਡੀ.ਜੀ.ਪੀ ਪੰਜਾਬ, ਜੀ ਦੀਆਂ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚੱਲ ਰਹੇ ਰਹੇ “OPS Vigil” ਤਹਿਤ ਅੱਜ ਸ੍ਰੀਮਤੀ ਅਨਿਤਾ ਪੁੰਜ਼, ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ, ਪੰਜਾਬ ਅਤੇ ਸ੍ਰੀਮਤੀ ਵਤਸਲਾਂ ਗੁਪਤਾ, ਆਈ.ਪੀ.ਐਸ, ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਸ੍ਰੀ ਜਗਜੀਤ ਸਿੰਘ ਵਾਲੀਆ, ਪੀ.ਪੀ.ਐਸ ਏ.ਆਈ.ਜ਼ੀ, ਐਨ.ਆਰ.ਆਈ, ਜੋਨਲ, ਅੰਮ੍ਰਿਤਸਰ, ਸ੍ਰੀ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਏ.ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ , ਸ੍ਰੀ ਸਰਬਜੀਤ ਸਿੰਘ ਬਾਜਵਾ, ਏ.ਸੀ.ਪੀ ਲਾਇਸਸਿੰਗ, ਅੰਮ੍ਰਿਤਸਰ ਅਤੇ ਮੁੱਖ ਅਫ਼ਸਰ ਥਾਣਾ, ਸਿਵਲ ਲਾਈਨ, ਇੰਸਪੈਕਟ ਗਗਨਦੀਪ ਸਿੰਘ ਸਮੇਤ ਆਰ.ਪੀ.ਐਫ਼ ਤੇ ਲੋਕਲ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਵਿੱਖੇ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਦੌਰਾਨ ਰੇਲਵੇ ਸਟੇਸ਼ਨ ਤੇ ਆਲੇ ਦੁਆਲੇ ਦੇ ਏਰੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸਤੋਂ ਇਲਾਵਾ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਅਤੇ ਸਨੀਫ਼ਰ ਡੋਗ ਦੀ ਮੱਦਦ ਨਾਲ ਲਾਗੇਜ਼ ਦੀ ਚੈਕਿੰਗ ਵੀ ਕੀਤੀ ਗਈ।ਡੀ.ਜ਼ੀ.ਪੀ ਸਪੈਸ਼ਲ ਵੱਲੋਂ ਫੋਰਸ ਨੂੰ ਡਿਊਟੀ ਸਬੰਧੀ ਬਰੀਫ਼ ਕੀਤਾ ਗਿਆ।
ਇਸ ਤਰਾਂ ਹੀ ਸ੍ਰੀ ਮਹਿਤਾਬ ਸਿੰਘ ਆਈ ਪੀ ਐਸ, ਏ ਡੀ ਸੀ ਪੀ ਸਿਟੀ-1 ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਸੁਰਿੰਦਰ ਸਿੰਘ, ਪੀ ਪੀ ਐਸ, ਏ ਸੀ ਪੀ, ਸੈਂਟਰਲ, ਸ੍ਰੀ ਅਸ਼ਵਨੀ ਕੁਮਾਰ, ਪੀ.ਪੀ.ਐਸ, ਏ.ਸੀ.ਪੀ ਸਾਊਥ, ਅੰਮ੍ਰਿਤਸਰ, ਮੁੱਖ ਅਫਸਰ ਥਾਣਾ ਸੀ ਡਵੀਜ਼ਨ, ਸ੍ਰੀ ਜਯੰਤ ਪੁਰੀ, ਆਈ. ਪੀ.ਐਸ, (ਅੰਡਰ ਟਰੇਨਿੰਗ), ਮੁੱਖ ਅਫਸਰ ਥਾਣਾ ਡੀ-ਡਵੀਜ਼ਨ, ਇੰਸਪੈਕਟਰ ਰੌਬਿਨ ਹੰਸ, ਮੁੱਖ ਅਫਸਰ ਥਾਣਾ ਗੇਟ ਹਕੀਮਾ ਇੰਸਪੈਕਟਰ ਗੁਰਬਿੰਦਰ ਸਿੰਘ, ਮੁੱਖ ਅਫਸਰ ਥਾਣਾ ਇਸਲਾਮਾਬਾਦ ਇੰਸਪੈਕਟਰ ਮੋਹਿਤ ਕੁਮਾਰ, ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ ਇੰਸਪੈਕਟਰ ਰਣਜੀਤ ਸਿੰਘ ਸਮੇਤ ਪੰਜਾਬ ਪੁਲਿਸ, SWAT ਟੀਮਾਂ ਅਤੇ ਪੈਰਾਮਿਲਟ੍ਰੀ ਫੋਰਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਜ਼ੋਨ-1 ਦੇ ਏਰੀਆ ਹਾਲ ਗੇਟ, ਹੈਰੀਟੇਜ ਸਟਰੀਟ, ਲੋਹਗੜ੍ਹ ਗੇਟ ਵਿੱਖੇ ਰੋਡ ਮਾਰਚ ਕੱਢਿਆ ਗਿਆ। ਪੁਲਿਸ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਦਾ ਮਾਹੌਲ ਸੁਖਾਵਾਂ ਹੈ, ਕਿਸੇ ਕਿਸਮ ਦੀ ਕੋਈ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ।
ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਅਤੇ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ,ਅੰਮ੍ਰਿਤਸਰ, ਇੰਸਪੈਕਟਰ ਸੁਖਇੰਦਰ ਸਿੰਘ ਸਮੇਤ ਪੁਲਿਸ ਫੋਰਸ ਵੱਲੋਂ Trillium Mall ਵਿੱਖੇ ਚੈਕਿੰਗ ਕੀਤੀ ਗਈ ਅਤੇ ਮਾਲ ਦੇ ਸਕਿਉਰਟੀ ਕਰਮਚਾਰੀਆਂ ਨਾਲ ਸਕਿਉਰਟੀ ਸਬੰਧੀ ਵਿਚਾਰ ਵਿਟਾਦਰਾਂ ਕੀਤਾ ਗਿਆ ਤੇ ਸੀ.ਸੀ.ਟੀ.ਵੀ ਚੈਕ ਕੀਤੇ ਗਏ ਅਤੇ ਕੈਮਰਿਆਂ ਰਾਂਹੀ ਸ਼ੱਕੀ ਵਿਅਕਤੀਆਂ ਪਰ ਨਿਗਰਾਨੀ ਰੱਖੀ ਜਾਵੇ ਤੇ ਲੋੜ ਪੈਣ ਤੇ ਤੁਰੰਤ ਪੁਲਿਸ ਨੂੰ ਸੁਚਿਤ ਕੀਤਾ ਜਾਵੇ। Trillium Mall dy ਸਕਿਉਰਟੀ ਕਰਮਚਾਰੀਆਂ ਅਤੇ ਪੁਲਿਸ ਵੱਲੋਂ Rapid Information & communication Network (RICN) ਤਹਿਤ ਮੋਬਾਇਲ ਨੰਬਰ ਲੈ ਕੇ ਗਰੁੱਪ ਬਣਾਇਆ ਗਿਆ ਤਾਂ ਜੋ ਸੰਪਰਕ ਹੋ ਸੁਖਾਲਾ ਹੋਰ ਸਕੇ।