Total views : 5511120
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਅੱਜ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੂਰੂ ਵਿੱਚ ਵਰਲਡ ਐਥਲੈਟਿਕ ਡੇ ਮਨਾਇਆ ਗਿਆ । ਇਸ ਸੰਬੰਧ ਵਿੱਚ ਸਕੂਲ ਵਿੱਚ ਇੰਟਰ ਸਕੂਲ ਐਥਲੈਟਿਕਸ ਮੁਕਾਬਲੇ ਕਰਵਾਏ ਗਏ ।ਇੰਨਾਂ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਦੀਆਂ ਤਿੰਨ ਬਰਾਂਚਾ ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ, ਸੇਂਟ ਸੋਲਜ਼ਰ ਸਕੂਲ, ਚਵਿੰਡਾ ਦੇਵੀ ਅਤੇ ਸੇਂਟ ਸੋਲਜ਼ਰ ਸਕੂਲ, ਮਜੀਠਾ ਦੇ ਬੱਚਿਆਂ ਨੇ ਭਾਗ ਲਿਆ। ਇੰਨਾ ਮੁਕਾਬਲਿਆ ਵਿੱਚ ਪ੍ਰਾਇਮਰੀ ਵਰਗ ਦੇ ਤੀਜੀ ਤੋਂ ਪੰਜਵੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ । ਇੰਨਾ ਮੁਕਾਬਲਿਆ ਵਿੱਚ 100 ਮੀਟਰ ਰੇਸ, ਸਪੂਨ ਰੇਸ, ਮਲਟੀ ਰੇਸ, ਬੁੱਕ ਰੇਸ, ਹਰਡਲ ਰੇਸ, ਸੈਕ ਰੇਸ, ਹੁੱਲਾ ਹੂਪ ਰੇਸ ਆਦਿ ਦੇ ਮੁਕਾਬਲੇ ਕਰਵਾਏ ਗਏ । ਸਾਰੇ ਬੱਚਿਆਂ ਨੇ ਇੰਨਾਂ ਖੇਡ ਮੁਕਾਬਲਿਆ ਵਿੱਚ ਬੜੇ ਜੋਸ਼ੋ ਖੋਰੋਸ਼ ਨਾਲ ਭਾਗ ਲਿਆ ।
ਇੰਨ੍ਹਾਂ ਮੁਕਾਬਲਿਆ ਦੇ ਸ਼ੁਰੁਆਤ ਵਿੱਚ ਬੱਚਿਆਂ ਵਲੋਂ ਮਾਰਚ ਪਾਸ ਕੀਤਾ ਅਤੇ ਖੇਡਾਂ ਦੀ ਮਸ਼ਾਲ ਨੂੰ ਰੋਸ਼ਨ ਕਰਕੇ ਖੇਡਾਂ ਦਾ ਆਗਾਜ਼ ਕੀਤਾ ਗਿਆ । ਉਸ ਤੋਂ ਬਾਅਦ ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਸ਼ਾਨਦਾਰ ਐਰੋਬਿਕਸ ਡਾਂਸ ਅਤੇ ਰਿੰਗ ਡਾਂਸ ਪੇਸ਼ ਕੀਤਾ । ਉਪਰੰਤ ਬੱਚਿਆਂ ਨੇ ਸਿੱਖ ਮਾਰਸ਼ਲ ਆਰਟ ਗਤਕਾ ਦੇ ਜੋਹਰ ਵੀ ਵਿਖਾਏ ।ਇਸ ਮੌਕੇ ਤੇ ਡਾ. ਮੰਗਲ ਸਿੰਘ ਕਿਸ਼ਨਪੁਰੀ,ਮੈਨੇਜਿੰਗ ਡਾਇਰੈਕਟਰ (ਸੇਂਟ ਸੋਲਜ਼ਰ ਗਰੁੱਪ ਆਫ਼ ਸਕੂਲ ਪਿੰ੍ਰਸੀਪਲ ਅਮਰਪ੍ਰੀਤ ਕੌਰ (ਸੇਂਟ ਸੋਲਜਰ ਸਕੂਲ, ਜੰਡਿਆਲਾ ਗੁਰੂ), ਪ੍ਰਿੰਸੀਪਲ, ਅਮਨਦੀਪ ਕੌਰ (ਸੇਂਟ ਸੋਲਜਰਸਕੂਲ, ਚੰਵਿਡਾ ਦੇਵੀ), ਪਿੰ੍ਰਸੀਪਲ ਹਰਜਿੰਦਰ ਪਾਲ ਕੌਰ (ਸੇਂਟ ਸੋਲਜਰ ਸਕੂਲ, ਮਜੀਠਾ) ਜੀ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ।
ਇਸ ਮੌਕੇ ਤੇ ਵਾਈਸ ਪ੍ਰਿਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨਿਲਾਕਸ਼ੀ ਗੁਪਤਾ, ਮਨਪ੍ਰੀਤ ਕੌਰ (ਡੀ.ਪੀ.), ਸੁਖਜਿੰਦਰ ਸਿੰਘ (ਡੀ.ਪੀ.), ਜਤਿੰਦਰ ਸਿੰਘ (ਡੀ.ਪੀ.), ਯਾਦਵਿੰਦਰ ਸਿੰਘ (ਡੀ.ਪੀ.), ਨਵਦੀਪ ਸਿੰਘ ਡੀ ਪੀ ਮਨਪ੍ਰੀਤ ਕੌਰ (ਡੀ.ਪੀ.), ਰੁਪਿੰਦਰ ਕੌਰ (ਡੀ.ਪੀ.), ਅਮਰਜੀਤ ਸਿੰਘ (ਡੀ.ਪੀ.), ਸੁਖਜੀਤ ਸਿੰਘ (ਡੀ.ਪੀ.), ਸਤਿੰਦਰ ਕੌਰ (ਡੀ.ਪੀ.) ਅੰਗਰੇਜ ਸਿੰਘ ਡੀ ਪੀ ਅਤੇ ਸਮੂਹ ਸਟਾਫ ਹਾਜਿਰ ਸਨ ।