ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਚਵਿੰਡਾ ਦੇਵੀ ‘ਚ ਕਰਵਾਇਆ ਗਿਆ ਇੰਟਰਨੈਸ਼ਨਲ ਮਿਲਟ ਫੇਅਰ 2023

4677777
Total views : 5511121

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸਥਾਨਕ ਕਸਬੇ ‘ਚ ਚਲ ਰਹੇ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਚਵਿੰਡਾ ਦੇਵੀ ਵਿੱਚ ਇੰਟਰਨੈਸ਼ਨਲ ਮਿਲਟ ਫੇਅਰ 2023 ਕਰਵਾਇਆ ਗਿਆ। ਜੋ ਏ. ਜੀ. ਜੋਬ ਸਹੋਦਿਆ ਤੇ ਡਾ. ਹਰਨੂਪ ਕੌਰ ਢਿੱਲੋਂ ਐਸ.ਡੀ.ਐਮ ਮਜੀਠਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਹਰਨੂਪ ਕੌਰ ਢਿੱਲੋਂ ਐਸ.ਡੀ.ਐਮ ਮਜੀਠਾ ਅਤੇ ਗੈਸਟ ਆਫ ਆਨਰ ਡਾ.ਹਰਨੇਕ ਸਿੰਘ ਨੇ ਸ਼ਿਰਕਤ ਕੀਤੀ।ਇਸ ਇੰਟਰਨੈਸ਼ਨਲ ਮਿਲਟ ਫੇਅਰ 2023 ਵਿੱਚ ਇਲਾਕੇ ਦੇ 20 ਦੇ ਕਰੀਬ ਸਕੂਲਾਂ ਨੇ ਭਾਗ ਲਿਆ। ਜਿਸ ਵਿਚ ਪੀ.ਪੀ.ਟੀ, ਰੈਸਪੀ ਮੁਕਾਬਲੇ ਅਤੇ ਆਰਟ ਮੁਕਾਬਲੇ ਕਰਵਾਏ ਗਏ। ਆਰਟ ਮੁਕਾਬਲੇ ਵਿੱਚ ਐਸ. ਐਲ. ਭਵਨ ਪਹਿਲਾ ਸਥਾਨ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੂਜਾ ਸਥਾਨ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।

ਰੈਸਪੀ ਮੁਕਾਬਲੇ ਵਿੱਚ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਨੇ ਪਹਿਲਾ ਸਥਾਨ , ਡੀ.ਏ.ਵੀ.ਲਾਰਸ ਰੋਡ ਸਕੂਲ ਨੇ ਦੂਜਾ ਸਥਾਨ, ਸਪਰਿੰਗ ਡੇਲ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੀ.ਪੀ.ਟੀ. ਮੁਕਾਬਲੇ ਵਿਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪਹਿਲਾ ਸਥਾਨ ,ਐਸ.ਐਲ.ਭਵਨ ਸਕੂਲ ਦੂਜਾ ਸਥਾਨ ਅਤੇ ਸਿਡਾਨਾ ਇੰਟਰ ਨੈਸ਼ਨਲ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ-ਨਾਲ ਇਹੋ ਜਿਹੇ ਇੰਟਰ ਨੈਸ਼ਨਲ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਆਪਣੀ ਯੋਗਤਾ ਨੂੰ ਸਾਬਿਤ ਕਰਨਾ ਚਾਹੀਦਾ ਹੈ।

ਇਸ ਮੌਕੇ ਤੇ ਮੁੱਖ ਮਹਿਮਾਨ ਡਾ.ਹਰਨੂਪ ਕੌਰ ਢਿੱਲੋਂ ਐਸ.ਡੀ.ਐਮ ਮਜੀਠਾ ਅਤੇ ਗੈਸਟ ਆਫ ਆਨਰ ਡਾ.ਹਰਨੇਕ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਐਮ.ਡੀ. ਡਾ.ਮੰਗਲ ਸਿੰਘ ਕਿਸ਼ਨਪੁਰੀ, ਵਾਈਸ ਚੇਅਰਮੈਨ ਅਸ਼ਵਨੀ ਕਪੂਰ, ਮੈਨੇਜਿੰਗ ਡਾਇਰੈਕਟਰ ਮਿਸਿਜ਼ ਕੋਮਲ ਕਪੂਰ, ਵਰੁਣ ਭੰਡਾਰੀ, ਮੈਡਮ ਦੀਪਤੀ ਭੰਡਾਰੀ, ਐਮ.ਡੀ.ਹਰਜਿੰਦਰ ਕੌਰ ਸੇਂਟ ਸੋਲਜ਼ਰ ਇਲੀਟ ਕਾਨਵੈੰਟ ਸਕੂਲ ਮਜੀਠਾ, ਮੈਡਮ ਲਕਸਿਤਾ ਵਰਮਾ ਪ੍ਰਿੰਸੀਪਲ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਮਜੀਠਾ, ਮੈਡਮ ਅਮਰਪ੍ਰੀਤ ਕੌਰ ਪ੍ਰਿੰਸੀਪਲ ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ, ਏ. ਸੀ. ਰਾਜਵਿੰਦਰ ਕੌਰ ਸਮੂਹ ਸਟਾਫ ਆਦਿ ਵਿਦਿਆਰਥੀ ਹਾਜ਼ਰ ਸਨ ।

Share this News