ਖਾਲਸਾ ਗਲੋਬਲ ਹਰੀਸ਼ ਫਾਊਂਡੇਸ਼ਨ ਵੱਲੋਂ ਲੋੜਵੰਦ ਬੱਚਿਆਂ ਨੂੰ 100 ਸਕੂਲ ਬੈਗ,500 ਕਾਪੀਆਂ ਅਤੇ ਪੈੱਨ ਦਿੱਤੇ ਗਏ

4677776
Total views : 5511120

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਲੋੜਵੰਦ ਬੱਚਿਆਂ ਦੀ ਪੂਰੀ ਬੋਰਡ ਦਾਖਲਾ ਫੀਸ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖਾਸਾ ਬਜਾਰ ਵਿਖੇ ਖਾਲਸਾ ਗਲੋਬਲ ਹਰੀਸ਼ ਫਾਊਂਡੇਸ਼ਨ ਦੇ ਸਰਪਰਸਤ ਕਾਰਜ ਸਿੰਘ ਅਮਰੀਕਾ ਵੱਲੋਂ ਨਰਿੰਦਰ ਸਿੰਘ ਅਤੇ ਪ੍ਰਿੰਸੀਪਲ ਖਾਸਾ ਬਜਾਰ ਡਾ. ਸੁਨੀਲ ਗੁਪਤਾ ਦੀ ਅਗਵਾਈ ਵਿੱਚ ਲੋੜਵੰਦ ਬੱਚਿਆਂ ਨੂੰ 100 ਸਕੂਲ ਬੈਗ,500 ਕਾਪੀਆਂ ਅਤੇ ਪੈੱਨ ਦਿੱਤੇ ਗਏ|

ਨਾਲ ਹੀ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਕੁੱਲ 60 ਵਿਦਿਆਰਥੀਆਂ ਦੀ ਬੋਰਡ ਦੀ ਦਾਖਲਾ ਫੀਸ ਵੀ ਭਰੀ ਗਈ| ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਹਲਕਾ ਉੱਤਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫ਼ਾਊਂਡੇਸ਼ਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ| ਵਿਦਿਆਰਥੀਆਂ ਨੂੰ ਆਪਣੇ ਉਜਵੱਲ ਭਵਿੱਖ ਲਈ ਪੜ੍ਹ-ਲਿਖ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ| ਇਸ ਮੌਕੇ ਪ੍ਰਿੰਸੀਪਲ ਡਾ. ਸੁਨੀਲ ਗੁਪਤਾ ਵੱਲੋਂ ਸੰਸਥਾ ਅਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ| ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਬਜੀਤ ਸਿੰਘ ਸੰਧੂ,ਲਵਦੀਪ ਸਿੰਘ, ਲੈਫੀਨੈਂਟ ਸਤਿੰਦਰ ਸਿੰਘ,ਸੰਦੀਪ ਕੌਰ,ਭੁਪਿੰਦਰ ਸੋਢੀ,ਸੁਰਿੰਦਰ ਕੌਰ,ਸਮੂਹ ਸਟਾਫ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ|

Share this News