Total views : 5511181
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਗੁਰਨਾਮ ਸਿੰਘ ਲਾਲੀ
ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਹੈਰੀਟੇਜ ਸਟ੍ਰੀਟ ’ਤੇ ਬੀਤੀ ਇਕ ਧਮਾਕਾ ਹੋ ਗਿਆ ਜਿਸ ਵਿਚ 4 ਤੋਂ 5 ਜਣੇ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਵੱਲੋਂ ਹੈਰੀਟੇਜ ਸਟਰੀਟ ’ਤੇ ਬੈਠ ਕੇ ਕੀਰਤਨ ਸਰਵਣ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਦੀ ਪਿੱਠ ਵਿਚ ਕੁੱਝ ਕੰਕਰਾਂ ਵਜੇ ਅਤੇ ਜਦੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਧੂੰਏਂ ਦਾ ਗੁਬਾਰ ਉਹਨਾਂ ਨੂੰ ਨਜ਼ਰ ਆਇਆ ਅਤੇ ਕੁਝ ਚਿਰ ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਸ਼ਰਧਾਲੂ ਜੋ ਕਿ ਇਥੋਂ ਲੰਘ ਰਹੇ ਸਨ ਉਨ੍ਹਾਂ ਨੂੰ ਵੀ ਚੀਖ ਰਹੇ ਸਨ ਜਿਹਨਾਂ ਦੀ ਗਿਣਤੀ 4 ਤੋਂ 5 ਦੀ ਹੈ ਅਤੇ ਉਹਨਾਂ ਦਾ ਇਲਾਜ ਵੀ ਕਰਵਾਇਆ ਗਿਆ ਹੈ।
ਚਸ਼ਮਦੀਦਾਂ ਦੱਸਿਆ ਕਿ ਜਦੋਂ ਇਸ ਜਗਾ ’ਤੇ ਬਲਾਸਟ ਹੋਇਆ ਤਾਂ ਪਟਾਸ ਦੀ ਖੁਸ਼ਬੂ ਵੀ ਸਾਨੂੰ ਮਹਿਸੂਸ ਹੋਈ ਸੀ ਲੇਕਿਨ ਇਹ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਸੀ। ਇਸ ਦੌਰਾਨ ਧਮਾਕੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਧਮਾਕਾ, ਚੰਗਿਆੜੀ ਅਤੇ ਧੂੰਆਂ ਸਾਫ਼ ਦਿਖਾਈ ਦੇ ਰਿਹਾ ਹੈ। ਏਸੀਪੀ ਸੁਰਿੰਦਰ ਸਿੰਘ ਨੇ ਕਿਹਾ ਕਿ ਹਾਦਸਾ ਅੱਤਵਾਦੀ ਨਹੀਂ ਹੈ, ਇਹ ਸਪੱਸ਼ਟ ਹੈ ਪਰ ਕਾਰਨ ਦਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਫੋਰੈਂਸਿੰਕ ਵਿਭਾਗ ਦੀਆਂ ਟੀਮਾਂ ਅੱਜ ਜਾਂਚ ਕਰਨਗੀਆਂ। ਸੈਂਪਲ ਲਏ ਜਾਣਗੇ। ਇਸ ਦੇ ਬਾਅਦ ਸਪੱਸ਼ਟ ਹੋਵੇਗਾ ਕਿ ਪਾਰਕਿੰਗ ਦਾ ਕੱਚ ਕਿਵੇਂ ਟੁੱਟਿਆ।
ਫਿਲਹਾਲ ਮੁਹਾਲੀ ਤੋਂ ਵਿਸ਼ੇਸ਼ ਤਕਨੀਕੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਮੌਕੇ ‘ਤੇ ਕੁਝ ਸ਼ੱਕੀ ਵਸਤੂਆਂ ਵੀ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੀ ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਚਾਰੇ ਪਾਸੇ ਪੋਟਾਸ਼ੀਅਮ ਦੀ ਬਦਬੂ ਫੈਲੀ ਹੋਈ ਸੀ। ਕਰੀਬ 10 ਤੋਂ 15 ਮਿੰਟ ਤੱਕ ਉਨ੍ਹਾਂ ਤੋਂ ਬਦਬੂ ਆਉਂਦੀ ਰਹੀ। ਖਿੜਕੀ ਦੇ ਕੋਲ ਪਾਊਡਰ ਪਦਾਰਥ ਵੀ ਫੈਲਿਆ ਹੋਇਆ ਸੀ। ਹਾਲਾਂਕਿ ਪੁਲਿਸ ਇਸ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।