ਨੇਪਾਲ ਦੇ ਭਾਰਤੀ ਦੂਤਵਾਸ ਡਾ. ਸ਼ੰਕਰ ਪ੍ਰਸਾਦ ਸ਼ਰਮਾ  ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਦੌਰਾ

4677786
Total views : 5511181

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

 ਨੇਪਾਲ ਐਂਬੈਸੀ ਨਵੀਂ ਦਿੱਲੀ ਤੋਂ ਨੇਪਾਲ ਦੇ ਭਾਰਤੀ ਦੂਤਵਾਸ ਡਾ. ਸ਼ੰਕਰ ਪ੍ਰਸਾਦ ਸ਼ਰਮਾ ਵਲੋ ਅੱਜ ਆਪਣੇ ਪਰਿਵਾਰ ਸਮੇਤ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ  ਵਲੋ ਜਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੀ ਤਰਫੋਂ ਓਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ।

ਡਾ. ਸ਼ੰਕਰ ਪ੍ਰਸਾਦ ਸ਼ਰਮਾ  ਵਲੋ ਅੰਮ੍ਰਿਤਸਰ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਗਏ ਅਤੇ ਵਾਹਗਾ ਬਾਰਡਰ ਵਿਖੇ ਰਿਟਰੀਟ ਸੈਰੇਮਨੀ ਦਾ ਅਨੰਦ ਲਿਆ। ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਡਾ. ਸ਼ੰਕਰ ਪ੍ਰਸਾਦ ਸ਼ਰਮਾ ਜੀ ਨੇ ਦੱਸਿਆ ਕੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਕੇ ਬਹੁਤ ਅਨੰਦ ਪ੍ਰਾਪਤ ਹੋਇਆ ਹੈ। ਇਸ ਮੌਕੇ ਓਹਨਾ ਨਾਲ ਡਾ. ਰਸ਼ਪਾਲ ਸਿੰਘ ਬੰਡਾਲਾ ਖੇਤੀਬਾੜੀ ਵਿਕਾਸ ਅਫਸਰ ਬੀਜ ਅੰਮ੍ਰਿਤਸਰ ਅਤੇ ਡਾ. ਹਰਜੀਤ ਸਿੰਘ ਚਲਾਣਾ ਖੇਤੀਬਾੜੀ ਵਿਕਾਸ ਅਫਸਰ ਅੰਮ੍ਰਿਤਸਰ ਆਦਿ ਹਾਜਰ ਸਨ।

Share this News