





Total views : 5841441







Total views : 5841441ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਗ੍ਰੇਟਰ ਮੁਹਾਲੀ ਏਰੀਆ ਡਵੈੱਲਪਮੈਂਟ ਅਥਾਰਟੀ (ਗਮਾਡਾ) ਤੋਂ ਧੋਖੇ ਨਾਲ ਕਰੋੜਾਂ ਰੁਪਏ ਮੁਆਵਜ਼ੇ ਦੇ ਤੌਰ ’ਤੇ ਲੈਣ ਦੇ ਦੋਸ਼ ’ਚ ਮੁਹਾਲੀ ਵਿਜੀਲੈਂਸ ਬਿਊਰੋ ਸੂਬੇ ਦੇ ਮੌਜੂਦਾ ਆਈਏਐੱਸ, ਪੀਸੀਐੱਸ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਤੇ ਕਰੀਬੀਆਂ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਉਣ ਦੀ ਤਿਆਰ ਕਰ ਰਿਹਾ ਹੈ।
ਆਪਣੀਆਂ ਜ਼ਮੀਨਾਂ ’ਤੇ ਅਮਰੂਦ ਦੇ ਬਾਗ਼ ਦਿਖਾ ਕੇ ਮੁਆਵਜ਼ਾ ਲੈਣ ਵਾਲਿਆਂ ’ਚ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਕੌਰ ਤੋਂ ਇਲਾਵਾ ਕਈ ਪੀਸੀਐੱਸ ਤੇ ਆਈਏਐੱਸ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਰਹੇ ਹਨ। ਧਿਆਨ ਰਹੇ ਕਿ ਰਾਜੇਸ਼ ਧੀਮਾਨ ਪਹਿਲਾਂ ਪੀਸੀਐੱਸ ਸਨ ਤੇ ਗਮਾਡਾ ’ਚ ਕਈ ਅਹਿਮ ਅਹੁਦਿਆਂ ’ਤੇ ਤਾਇਨਾਤ ਰਹੇ। ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਪ੍ਰਮੋਟ ਕਰ ਕੇ ਆਈਏਐੱਸ ਬਣਾਇਆ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਮਾਡਾ ਦੇ ਬਾਗ਼ਬਾਨੀ ਵਿਭਾਗ ’ਚ ਪਿਛਲੇ ਇਕ ਦਹਾਕੇ ’ਚ ਜੋ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਰਹੇ ਹਨ ਉਨ੍ਹਾਂ ਦਾ ਰਿਕਾਰਡ ਜਾਂਚਿਆ ਜਾਵੇਗਾ।
ਇਨ੍ਹਾਂ ’ਚੋਂ ਕਈ ਅਧਿਕਾਰੀ ਸੇਵਾਮੁਕਤ ਹੋ ਚੁੱਕੇ ਹਨ।ਵਿਜੀਲੈਂਸ ਵੱਲੋਂ ਇਸ ਮਾਮਲੇ ’ਚ ਬੀਤੇ ਦਿਨੀਂ ਗਮਾਡਾ ਅਧਿਕਾਰੀਆਂ ਸਮੇਤ ਕੁਲ 15 ਲੋਕਾਂ ਖ਼ਿਲਾਫ਼ ਧੋਖਾਧੜੀ, ਸਾਜ਼ਿਸ਼ ਰਚਨ, ਭ੍ਰਿਸ਼ਟਾਚਾਰ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਤਕ ਦੀ ਜਾਂਚ ’ਚ 60 ਕਰੋੜ ਧੋਖੇ ਨਾਲ ਮੁਆਵਜ਼ੇ ਦੇ ਤੌਰ ’ਤੇ ਲੈਣ ਦਾ ਪਤਾ ਲੱਗਾ ਹੈ। ਇਹ ਰਾਸ਼ੀ ਹੋਰ ਵੀ ਵਧ ਸਕਦੀ ਹੈ। ਵਿਜੀਲੈਂਸ ਨੇ ਮਾਮਲੇ ’ਚ 15 ਮੁਲਜ਼ਮਾਂ ’ਚੋਂ ਅੱਠ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ’ਚ ਮੁਹਾਲੀ ਦੇ ਪਿੰਡ ਬਾਕਰਪੁਰ ਨਿਵਾਸੀ ਪਟਵਾਰੀ ਬਚਿੱਤਰ ਸਿੰਘ (ਮੌਜੂਦਾ ਕਾਨੂੰਨਗੋ), ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ, ਸੁਖਦੇਵ ਸਿੰਘ, ਮੁਕੇਸ਼ ਜਿੰਦਰ, ਸ਼ਮਾਂ ਜਿੰਦਲ, ਪ੍ਰਵੀਨ ਲਤਾ, ਵਿਸ਼ਾਲ ਭੰਡਾਰੀ, ਬਿੰਦਰ ਸਿੰਘ ਸ਼ਾਮਲ ਹਨ। ਜਦਕਿ ਬਾਗ਼ਬਾਨੀ ਵਿਭਾਗ ਦੇ ਅਫ਼ਸਰ ਜਸਪ੍ਰੀਤ ਸਿੰਘ ਸਿੱਧੂ, ਵੈਸ਼ਾਲੀ, ਦਿਨੇਸ਼ ਕੁਮਾਰ, ਰਸ਼ਮੀ ਅਰੋੜਾ, ਅਨਿਲ ਅਰੋੜਾ, ਵਿਸ਼ਾਲ ਭੰਡਾਰੀ ਹਾਲੇ ਫ਼ਰਾਰ ਹਨ। ਉਕਤ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।