Total views : 5511179
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਬੀਤੇ ਦਿਨੀ ਗੁਰੂ ਚਰਨਾ ਵਿੱਚ ਜਾ ਬਿਰਾਜੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਬਾਬਾ ਗੱਜਣ ਸਿੰਘ ਦੇ ਨਮਿੱਤ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਅਤੇ ਮੌਜੂਦਾ ਮੁਖੀ ਤਰਨਾ ਦਲ ਬਾਬਾ ਜੋਗਾ ਸਿੰਘ ਦੀ ਅਗਵਾਈ ਵਿੱਚ ਪਿੰਡ ਧੂਲਕਾ ਦੇ ਸ਼ਹੀਦੀ ਬੁੰਗਾ ਤਰਨਾਦਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਉਪਰੰਤ ਕਥਾ ਅਤੇ ਇਲਾਹੀ ਬਾਣੀ ਦੇ ਕੀਰਤਨ ਦੇ ਪ੍ਰਵਾਹ ਹੋਏ । ਵੱਖ – ਵੱਖ ਬੁਲਾਰਿਆਂ ਵੱਲੋਂ ਸੱਚਖੰਡ ਵਾਸੀ ਬਾਬਾ ਗੱਜਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।
ਇਸ ਮੋਕੇ ‘ ਤੇ ਜਥੇਦਾਰ ਜਰਨੈਲ ਸਿੰਘ ਸਰਜਾ ਨੇ ਕਿਹਾ ਕਿ ਉੱਨਾਂ ਦੀਆਂ ਕੀਤੀਆਂ ਕੌਮ ਤੇ ਪੰਥ ਪ੍ਰਤੀ ਮਹਾਨ ਸੇਵਾਵਾਂ ਜੋ ਕਿ ਲੋਕ ਹਿਰਦਿਆਂ ਤੇ ਉੱਕਰੀਆਂ ਹਨ ਨੂੰ ਸਦਾ ਯਾਦ ਰੱਖਿਆ ਜਾਵੇਗਾ । ਇਸ ਮੌਕੇ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ , ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਬਾਬਾ ਊਧਮ ਸਿੰਘ , ਮਾ ਸਰਬਜੀਤ ਸਿੰਘ , ਅਵਤਾਰ ਸਿੰਘ , ਬਲਵਿੰਦਰ ਸਿੰਘ ਪੰਚ , ਹਰਿੰਦਰ ਸਿੰਘ ਨੰਬਰਦਾਰ , ਸਾਬਕਾ ਸਰਪੰਚ ਬਲਵਿੰਦਰ ਸਿੰਘ ਧੂਲਕਾ , ਸੂਬੇਦਾਰ ਰਣਜੀਤ ਸਿੰਘ , ਕੁਲਦੀਪ ਸਿੰਘ ਬਾਊ , ਗੁਰਮੁਖ ਸਿੰਘ ਸਿੰਘ ਖੇਤੀ ਸਟੋਰ , ਗੁਰਦਿਆਲ ਸਿੰਘ ਸਰਜਾ , ਸਤਨਾਮ ਸਿੰਘ , ਗੁਰਮੇਜ ਸਿੰਘ , ਬਲਵਿੰਦਰ ਸਿੰਘ ਬਿੱਲਾ , ਜਥੇ: ਗੁਰਨਾਮ ਸਿੰਘ , ਵਰਿੰਦਰਜੀਤ ਸਿੰਘ ਬਬਲੂ , ਜਥੇ ਹਰਭਜਨ ਸਿੰਘ ਤੇ ਬੰਟੀ ਆਦਿ ਤੋ ਇਲਾਵਾ ਸੰਗਤ ਨੇ ਵੱਡੀ ਗਿਣਤੀ ‘ ਚ ਆਪਣੀ ਹਾਜ਼ਰੀ ਭਰੀ ।