





Total views : 5841518







Total views : 5841518ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰੇਟ ਅੰਦਰ ਨਸ਼ਿਆ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਥਾਣਾਂ ਛੇਹਰਟਾ ਦੀ ਪੁਲਿਸ ਵਲੋ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ 2 ਕਿਲੋ 400 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਉਨਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਇਸ ਨੂੰ ਪੁਲਿਸ ਦੀ ਵੱਡੀ ਸਫਲਤਾ ਦੱਸਦਿਆ ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ, ਮੁੱਖ ਅਫਸਰ ਥਾਣਾ ਛੇਹਰਟਾ ਅੰਮ੍ਰਿਤਸਰ ਅਗਵਾਈ ਹੇਠ ਸਬ-ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ ਪੁਲਿਸ ਚੋਕੀ ਗੁਰੂ ਕੀ ਵਡਾਲੀ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਸੰਨ ਸਾਹਿਬ ਰੋਡ ਮੋੜ ਬਾਸਰਕੇ ਭੈਣੀ ਗੁਰੂ ਕੀ ਵਡਾਲੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਬਾਸਰਕੇ ਗਿੱਲਾ ਵੱਲੋ ਇੱਕ ਮੋਟਰ ਸਾਈਕਲ ਸਪਲੈਡਰ ਆਉਦਾ ਦਿਖਾਈ ਦਿੱਤਾ ਜਿਸਤੇ ਦੋ ਮੋਨੇ ਨੋਜਵਾਨ ਸਵਾਰ ਸਨ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰ ਸਾਈਕਲ ਨੂੰ ਪਿੱਛੇ ਨੂੰ ਮੋੜਕੇ ਭਜਾਉਣ ਲੱਗੇ ਡਿੱਗ ਪਏ, ਜੋ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਮੋਟਰ ਸਾਈਕਲ ਚਾਲਕਾਂ ਨੂੰ ਕਾਬੂ ਕੀਤਾ ਗਿਆ।

ਮੋਟਰਸਾਈਕਲ ਚਾਲਕ ਨੇ ਆਪਣਾ ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮੁਹਾਵਾ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਅਤੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਅਕਾਸਦੀਪ ਸਿੰਘ ਉਰਫ ਅਕਾਸ ਪੁੱਤਰ ਰਜਵੰਤ ਸਿੰਘ ਵਾਸੀ ਪਿੰਡ ਮੁਹਾਵਾ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਦੱਸਿਆ ਤੇ ਇਹਨਾਂ ਪਾਸੋਂ 400 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਦੋਰਾਨੇ ਪੁੱਛਗਿੱਛ ਜੋਬਨਜੀਤ ਸਿੰਘ ਉਰਫ ਜੋਬਨ ਤੇ ਅਕਾਸ਼ਦੀਪ ਸਿੰਘ ਉਰਫ ਅਕਾਸ ਨੇ ਦੱਸਿਆ ਕੇ ਇਹਨਾਂ ਨੇ ਇਹ ਹੈਰੋਇਨ ਪਿੰਡ ਮੁਹਾਵਾ ਦੀ ਹੀ ਅਮਰਦੀਪ ਸਿੰਘ ਪੁੱਤਰ ਲੇਟ ਬਲਵਿੰਦਰ ਸਿੰਘ ਉਰਫ ਬਿੰਦਾ ਪਾਸੋ ਖ੍ਰੀਦ ਕੇ ਲਿਆਂਦੀ ਸੀ। ਜੋ ਦੋਰਾਨੇ ਤਫਤੀਸ ਦੋਸੀ ਅਮਰਦੀਪ ਸਿੰਘ ਵਾਸੀ ਮਹਾਵਾ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਤੇ ਇਸਦੀ ਨਿਸ਼ਾਨਦੇਹੀ ਇਸਦੇ ਕਬਜੇ ਵਿੱਚੋ 02 ਕਿੱਲੋ ਹੈਰੋਇਨ ਹੋਰ ਬ੍ਰਾਮਦ ਕੀਤੀ ਗਈ ਹੈ।
ਮੁਕੱਦਮਾਂ ਵਿੱਚ ਗ੍ਰਿਫ਼ਤਾਰ ਦੋਸ਼ੀ ਜੋਬਨਜੀਤ ਸਿੰਘ ਉਰਫ ਜੋਬਨ, ਅਕਾਸਦੀਪ ਸਿੰਘ ਉਰਫ ਅਕਾਸ ਅਤੇ ਅਮਰਦੀਪ ਸਿੰਘ ਕੁੱਲ 2 ਕਿੱਲੋ 400 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।ਇਸ ਸਮੇ ਉਨਾਂ ਨਾਲ ਏ.ਸੀ.ਪੀ ਪੱਛਮੀ ਸ: ਕੰਵਲਜੀਤ ਸਿੰਘ, ਥਾਣਾਂ ਮੁੱਖੀ ਛੇਹਰਟਾ ਇੰਸ਼: ਗੁਰਵਿੰਦਰ ਸਿੰਘ ਔਲਖ ਤੇ ਚੌਕੀ ਇੰਚਾਰਜ ਐਸ.ਆਈ ਬਲਵਿੰਦਰ ਸਿੰਘ ਵੀ ਹਾਜਰ ਸਨ।