ਅੰਮ੍ਰਿਤਸਰ ਬੱਸ ਸਟੈਂਡ ਆਟੋ ਚਾਲਕ ਯੂਨੀਅਨ ਵੱਲੋਂ ਲਗਾਇਆ ਗਿਆ ਧਰਨਾ

4675423
Total views : 5507110

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ

‌ ‌ ਸ਼੍ਰੀ ਗੁਰੂ ਰਾਮ ਦਾਸ ਆਟੋ ਯੂਨੀਅਨ ਰਜਿਸਟਰ ਆਫਿਸ ਪੰਜਾਬ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅੰਮ੍ਰਿਤਸਰ ਬੱਸ ਸਟੈਂਡ ਵਿਚ ਲਗਾਇਆ ਗਿਆ ਧਰਨਾ । ਆਟੋ ਯੂਨੀਅਨ ਪ੍ਰਧਾਨ ਤੀਰਥ ਸਿੰਘ ਕੋਹਾਲੀ ਨੇ ਦੱਸਿਆ ਕਿ ਸਾਨੂੰ ਆਟੋ ਰਿਕਸ਼ਾ ਚਾਲਕਾਂ ਨੂੰ ਟ੍ਰੈਫ਼ਿਕ ਪੁਲੀਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਣਾ ਸਟੈਂਡ ਇੱਥੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਲੈ ਜਾਓ । ਸਾਨੂੰ ਆਟੋ ਚਾਲਕਾਂ ਨੂੰ ਇਸ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਆਟੋ ਯੂਨੀਅਨ ਦੇ ਨਾਲ-ਨਾਲ ਹੋਰ ਵੀ ਜਥੇਬੰਦੀਆਂ ਨੇ ਆਟੋ ਚਾਲਕਾਂ ਨਾਲ ਸਮਰਥਨ ਦਿੱਤਾ ਜਿਨ੍ਹਾਂ ਵਿੱਚੋਂ ਲੋਕ ਭਲਾਈ ਯੁਵਾ ਦਲ ਯੂਨੀਅਨ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਗਿੱਲ, ਸਰਦਾਰ ਜੋਹਲ ਸਿੰਘ, ਸਾਰਜ ਸਿੰਘ ਪ੍ਰਧਾਨ, ਜਸਪਾਲ ਸਿੰਘ ਪ੍ਰਧਾਨ,(ਲੋਹਰਕਾ) ਹਰਪ੍ਰੀਤ ਸਿੰਘ ਖ਼ਾਲਸਾ, ਬਾਬਾ ਮਨਜੀਤ ਸਿੰਘ ਸੈਣੀ (ਵਾਲਮੀਕਿ ਧੂਣਾ ਟਰੱਸਟ ਪੰਜਾਬ ਸਕੱਤਰ) ਸਾਹਿਲ ਮਸੀਹ, ਬਲਜੀਤ ਸਿੰਘ ਬਾਬਾ, ਜਸਬੀਰ ਸਿੰਘ ਮਕਬੂਲਪੁਰਾ, ਲਵਪ੍ਰੀਤ ਸਿੰਘ ਸੋਹੀਆਂ, ਦਿਆਲ ਸਿੰਘ ਪ੍ਰਧਾਨ ਅਤੇ ਸਮੂਹ ਆਟੋ ਰਿਕਸ਼ਾ ਯੂਨੀਅਨ ਹਾਜਰ ਸਨ।

Share this News