Total views : 5507045
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸ੍ਰੀ ਓਮ ਪ੍ਰਕਾਸ਼ ਸੋਨੀ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਬੀਤੇ ਦਿਨੀਂ ਦੈਨਿਕ ਜਾਗਰਣ ਵਿੱਚ ਉਨ੍ਹਾਂ ਦੇ ਵਿਰੁੱਧ ਤੱਥਾਂ ਦੇ ਉਲਟ ਜਾ ਕੇ ਖ਼ਬਰ ਲਗਾਈ ਗਈ ਸੀ ਜਿਸ ਨਾਲ ਉਨ੍ਹਾਂ ਨੂੰ ਕਾਫੀ ਠੇਸ ਪਹੁੰਚੀ ਜਿਸ ’ਤੇ ਕਾਰਵਾਈ ਕਰਦੇ ਹੋਏ
ਸ੍ਰੀ ਸੋਨੀ ਨੇ ਦੈਨਿਕ ਜਾਗਰਣ ਖਿਲਾਫ 5 ਕਰੋੜ ਰੁਪਏ ਮਾਨਹਾਨੀ ਦਾ ਦਾਅਵਾ ਠੋਕਿਆ ਹੈ ਅਤੇ ਅਖਬਾਰ ਦੇ ਐਡੀਟਰ ਇਨ ਚੀਫ ਨੂੰ ਲੀਗਲ ਨੋਟਿਸ ਵੀ ਭੇਜਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸ੍ਰੀ ਪ੍ਰਦੀਪ ਸੈਣੀ ਨੇ ਦੱਸਿਆ ਕਿ ਪਿੰਡ ਮੁੱਧਲ ਵਿੱਚ ਉਨ੍ਹਾਂ ਦਾ ਗੁਦਾਮ ਹੈ ਸਬੰਧੀ ਪਹਿਲਾਂ ਹੀ ਵਿਜੀਲੈਂਸ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਪ੍ਰੰਤੂਸਬੰਧਤ ਅਖਬਾਰ ਵੱਲੋਂ ਉਨ੍ਹਾਂ ਦੇ ਵਿਰੁੱਧ ਤੱਥਾਂ ਤੋਂ ਉਲਟ ਖ਼ਬਰ ਲਗਾਈ ਗਈ ਕਿ ਡੀ:ਆਰ:ਐਨਕਲੇਵ ਤੋਂ ਮੁੱਧਲ ਤੱਕ ਰਸਤਾ ਕੱਢਿਆ ਗਿਆ ਹੈ। ਸ੍ਰੀ ਸੈਣੀ ਨੇ ਦੱਸਿਆ ਕਿ ਇਸ ਖ਼ਬਰ ਵਿੱਚ ਕੋਈ ਵੀ ਸਚਾਈ ਨਹੀਂ ਸੀ। ਉਨ੍ਹਾਂ ਕਿਹਾ ਕਿ ਦੈਨਿਕ ਜਾਗਰਣ ਅਖਬਾਰ ਵੱਲੋਂ ਬਿਨਾਂ ਜਾਂਚ ਪੜਤਾਲ ਕੀਤੇ ਤੱਥਾਂ ਦੇ ਉਲਟ ਜਾ ਕੇ ਮੇਰੇ ਮੁਅੱਕਿਲ ਦੇ ਮਾਣ ਨੂੰ ਠੇਸ ਪਹੁੰਚਾਈ ਹੈ ਜਿਸ ਕਰਕੇ ਸਬੰਧਤ ਅਖਬਾਰ ਵਿਰੁੱਧ ਮਾਨਹਾਨੀ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਮੁਅੱਕਿਲ ਪਿਛਲੇ ਤਿੰਨ ਦਹਾਕਿਆਂ ਤੋਂ ਰਾਜਨੀਤੀ ਵਿੱਚ ਹੈ ਅਤੇ ਹਮੇਸ਼ਾ ਲੋਕਾਂ ਦੀ ਸੇਵਾ ਕਰ ਲੋਕ ਹਿੱਤ ਮਸਲਿਆਂ ਨੂੰ ਸੁਲਝਾਇਆ ਹੈ।