Total views : 5506831
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵਿਮੇਨ ਵਿੱਚ ਮੈਡੀਕੇਡ ਹਸਪਤਾਲ ਅਤੇ ਫਿਕੀ ਫਲੋ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਵਰਲਡ ਅਸਥਮਾ ਡੇ’ ਤੇ ‘ਮਿਥਸ ਐਂਡ ਫੈਕਟਸ ਅਬਾਊਟ ਰੈਸਿਪਰੇਟਰੀ ਅਲਰਜੀਜ਼’ ਵਿਸ਼ੇ ਉਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਡਾ.ਰਵਨੀਤ ਸਿੰਘ ਗਰੋਵਰ, ਐਮ.ਡੀ., ਪਰਮਨੋਲੋਜਿਸਟ ਅਤੇ ਐਲਰਜੀ ਸਪੈਸ਼ਲਿਸਟ, ਮੈਡੀਕੇਡ ਹਸਪਤਾਲ, ਅੰਮ੍ਰਿਤਸਰ ਸਨ। ਡਾ. ਪੀ.ਐਸ. ਗਰੋਵਰ ਮੈਡੀਕੇਡ ਹਸਪਤਾਲ, ਮੁੱਖ ਮਹਿਮਾਨ ਅਤੇ ਸ਼੍ਰੀਮਤੀ ਹਿਮਾਨੀ ਅਰੋੜਾ, ਚੇਅਰਪਰਸਨ ਫਿਕੀ ਫਲੋ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਪ੍ਰਿੰਸੀਪਲ ਡਾ.ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਲੋਕਲ ਮੈਨੇਜਿੰਗ ਕਮੇਟੀ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਪੌਦਿਆਂ ਨਾਲ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸੈਮੀਨਾਰ ਦੇ ਮੁੱਖ ਵਿਸ਼ੇ ਉਪੱਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਵਰਲਡ ਅਸਥਮਾ ਡੇ’ ਹਰ ਸਾਲ ਮਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਦਾ ਹੈ। ਉਹਨਾਂ ਦੱਸਿਆ ਕਿ ਅਸਥਮਾ ਅਤੇ ਅਲਰਜੀ ਵਿੱਚ ਬਹੁਤ ਹੀ ਸੂਖ਼ਮ ਅੰਤਰ ਹੈ। ਉਹਨਾਂ ਕਿਹਾ ਕਿ ਸਾਹ ਸੰਬੰਧੀ ਅਗਰ ਕੋਈ ਸਮੱਸਿਆ ਹੈ ਤਾਂ ਉਸਨੂੰ ਜ਼ਰੂਰ ਹੀ ਦੱਸਣਾ ਚਾਹੀਦਾ ਹੈ ਕਿ ਉਸ ਸਮੱਸਿਆ ਦਾ ਹੱਲ ਮਿਲ ਜਾਵੇ। ਉਹਨਾਂ ਨੇ ਕਿਹਾ ਕਿ ਸਾਹ ਨਾਲ ਸੰਬੰਧਿਤ ਰੋਗ ਦਾ ਮੁੱਖ ਕਾਰਣ ਪ੍ਰਦੂਸ਼ਣ ਹੈ। ਇਸ ਸੈਮੀਨਾਰ ਦੇ ਵਿਚ ਸਹਿਯੋਗ ਦੇ ਲਈ ਉਹਨਾਂ ਨੇ ਡਾ. ਗਰੋਵਰ ਦੇ ਨਾਲ ਨਾਲ ਫਿਕੀ ਫਲੋ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਜਾਗਰੂਕਤਾ ਲੈਕਚਰ ਸਕਾਰਾਤਮਕ ਪ੍ਰਭਾਵ ਪੈਦਾ ਕਰੇਗਾ।
ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਰਵਨੀਤ ਸਿੰਘ ਗਰੋਵਰ ਪਰਮਨੋਲੋਜਿਸਟ ਮੈਡੀਕੇਡ ਹਸਪਤਾਲ ਨੇ ਆਪਣੇ ਲੈਕਚਰ ਵਿੱਚ ਸਾਹ ਨਾਲ ਸੰਬੰਧਿਤ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਉੱਪਰ ਚਰਚਾ ਕੀਤੀ। ਉਹਨਾਂ ਨੇ ਆਪਣੇ ਬਹੁਤ ਹੀ ਜਾਣਕਾਰੀ ਭਰਪੂਰ ਲੈਕਚਰ ਵਿੱਚ ਅਸਥਮਾ ਅਤੇ ਸਾਹ ਸੰਬੰਧੀ ਐਲਰਜੀ ਦੇ ਪ੍ਰਭਾਵ ਬਾਰੇ ਦੱਸਿਆ।
ਡਾ. ਪੀ.ਐਸ. ਗਰੋਵਰ ਨੇ ਆਪਣੇ ਲੈਕਚਰ ਵਿੱਚ ਕਿਹਾ ਕਿ ਧੂੰਆ ਅਲਰਜੀ ਦਾ ਮੁੱਖ ਕਾਰਣ ਹੈ। ਉਹਨਾਂ ਨੇ ਕਿਹਾ ਕਿ ਜੇ ਇਸ ਅਲਰਜੀ ਉੱਪਰ ਧਿਆਨ ਦਿੱਤਾ ਜਾਏ ਤਾਂ ਅਸਥਮਾ ਨੂੰ ਰੋਕ ਸਕਦੇ ਹਾਂ। ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ ਲੋਕਲ ਮੈਨੇਜਿੰਗ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਡਾ. ਅਨੀਤਾ ਨਰਿੰਦਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਉੱਤੇ ਡਾ. ਸੈ਼ਲੀ ਜੱਗੀ, ਡੀਨ ਮੀਡੀਆ, ਡਾ. ਪ੍ਰਿਯੰਕਾ ਬੱਸੀ, ਮੁਖੀ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਹੋਰ ਫੈਕਲਟੀ ਮੈਂਬਰਾਂ ਅਤੇ ਵਿਿਦਆਰਥੀਆਂ ਦੇ ਨਾਲ ਫਿੱਕੀ ਫਲੋ ਅੰਮ੍ਰਿਤਸਰ ਅਤੇ ਮੈਡੀਕੇਡ ਹਸਪਤਾਲ ਦੀ ਟੀਮ ਵੀ ਹਾਜ਼ਰ ਸੀ।