ਜਾਣੋ! ਉਹ ਪੰਜਾਬ ਦਾ ਉਹ ਜਿਲਾ ਜਿਥੇ ਉਚ ਪ੍ਰਸ਼ਾਸ਼ਿਨਕ ਅਹੁਦਿਆਂ ਤੇ ਮਹਿਲਾ ਅਧਿਕਾਰੀਆਂ ਦੀ ਸਰਦਾਰੀ

4674280
Total views : 5505362

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐੱਸਏਐੱਸ ਨਗਰ/ਬਾਰਡਰ ਨਿਊਜ ਸਰਵਿਸ

 ਅੱਜ ਦੇ ਜ਼ਮਾਨੇ ’ਚ ਔਰਤਾਂ ਕਿਸੇ ਨਾਲੋਂ ਵੀ ਘੱਟ ਨਹੀਂ ਹਨ। ਔਰਤਾਂ ਨੇ ਹਰ ਖੇਤਰ ’ਚ ਝੰਡੇ ਬੁਲੰਦ ਕੀਤੇ ਹਨ। ਜੇ ਗੱਲ ਕਰੀਏ ਚੰਡੀਗੜ੍ਹ ਨਾਲ ਲੱਗਦੇ ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ਦੀ ਤਾਂ ਇਥੇ ਕਈ ਉੱਚ ਅਹੁਦਿਆਂ ’ਤੇ ਮਹਿਲਾ ਅਫ਼ਸਰ ਤਾਇਨਾਤ ਹਨ ਜਿਨ੍ਹਾਂ ’ਚ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਨਗਰ ਨਿਗਮ ਕਮਿਸ਼ਨਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ, 2 ਏਡੀਸੀ, ਐੱਸਡੀਐੱਮ, ਜ਼ਿਲ੍ਹਾ ਖੇਡਾਂ ਅਫ਼ਸਰ, ਪੁਲਿਸ ਵਿਭਾਗ ’ਚ 1 ਏਸੀਪੀ, 2 ਡੀਐੱਸਪੀ ਅਤੇ 293 ਮਹਿਲਾ ਕਰਮਚਾਰੀ ਤਾਇਨਾਤ ਹਨ।

ਆਸ਼ਿਕਾ ਜੈਨ ਡਿਪਟੀ ਕਮਿਸ਼ਨਰ

ਆਈਏਐੱਸ ਆਸ਼ਿਕਾ ਜੈਨ ਐੱਸਏਐੱਸ ਨਗਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਤਾਇਨਾਤ ਹਨ। ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਹ ਜ਼ਿਲ੍ਹੇ ਨੂੰ ਸਭ ਤੋਂ ਵਧੀਆ ਦਿੱਖ ਵਾਲਾ ਬਣਾਉਣਗੇ। ਉਹ ਏਡੀਸੀ ਹੁਸ਼ਿਆਰਪੁਰ ਤੇ ਜਲੰਧਰ ਵੀ ਰਹਿ ਚੁੱਕੇ ਹਨ।

ਡਾ. ਰੁਪਿੰਦਰ ਕੌਰ ਗਿੱਲ ਸਿਵਲ ਸਰਜਨ

ਡਾ. ਰੁਪਿੰਦਰ ਕੌਰ ਗਿੱਲ ਜ਼ਿਲ੍ਹੇ ਦੇ ਸਿਵਲ ਸਰਜਨ ਹਨ। ਉਹ 29.1.93 ਨੂੰ ਪੀਸੀਐੱਮਐੱਸ ’ਚ ਮੈਡੀਕਲ ਅਫ਼ਸਰ ਵਜੋਂ ਤਾਇਨਾਤ ਹੋਏ ਸਨ। ਉਹ ਪੀਐੱਚਸੀ ਚਨਾਰਥਲ ਕਲਾਂ, ਫਿਰ ਬਤੌਰ ਐੱਮਓ ਧੂਰਕੋਟ ਕਲਾਂ ਮੋਗਾ ’ਚ ਮਾਰਚ 1995 ਤੋਂ 2006 ਤਕ ਤਾਇਨਾਤ ਰਹੇ। ਫਿਰ ਉਹ 2006 ਤੋਂ ਦਸੰਬਰ 2016 ਤੱਕ ਸੀਐੱਚਸੀ ਢੁੱਡੀਕੇ ਮੋਗਾ ਵਿਖੇ ਐੱਮਓ ਵਜੋਂ ਪਦਉੱਨਤ ਹੋਏ ਤੇ ਦਸੰਬਰ 2016 ’ਚ ਐੱਸਐੱਮਓ ਵਜੋਂ ਪਦਉੱਨਤ ਹੋਏ, ਫਿਰ ਐੱਸਐੱਮਓ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ ਤਾਇਨਾਤ ਰਹੇ। ਉਸ ਤੋਂ ਬਾਅਦ ਫਰਵਰੀ 2017 ਤੋਂ ਸਤੰਬਰ 2022 ਤੱਕ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਮੋਗਾ ਵਜੋਂ, ਫਿਰ ਦਸੰਬਰ 2022 ਤੱਕ ਡੀਐੱਚਓ ਮੋਗਾ ਵਜੋਂ ਸੇਵਾਵਾਂ ਦਿੱਤੀਆਂ। ਫਿਰ 1.1.2023 ਤੋਂ 13.4.2023 ਤੱਕ ਕਾਰਜਕਾਰੀ ਸਿਵਲ ਸਰਜਨ ਮੋਗਾ ਪਦਉੱਨਤ ਹੋ ਕੇ 14.4.2023 ਨੂੰ ਸਿਵਲ ਸਰਜਨ ਮੁਹਾਲੀ ਵਜੋਂ ਜੁਆਇਨ ਕੀਤਾ।

ਨਵਜੋਤ ਕੌਰ ਨਗਰ ਨਿਗਮ ਕਮਿਸ਼ਨਰ

ਨਵਜੋਤ ਕੌਰ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਹਨ। ਉਹ ਪੀਸੀਐੱਸ ਈਓ ਗਾਮਾਡਾ ਅਤੇ ਏਸੀਏ ਗਾਮਾਡਾ ਵੀ ਰਹਿ ਚੁੱਕੇ ਹਨ। ਉਹ ਐੱਸਡੀਐੱਮ ਬੱਸੀਪਠਾਣਾ, 7 ਸਾਲ ਡੈਪੂਟੇਸ਼ਨ ’ਤੇ ਚੰਡੀਗੜ੍ਹ ਵਿਚ ਬਤੌਰ ਡਾਇਰੈਕਟਰ ਪਬਲਿਕ ਰਿਲੇਸ਼ਨ ਅਤੇ ਜਨਰਲ ਮੈਨੇਜਰ ਸਿਟਕੋ ਤੇ ਡਾਇਰੈਕਟਰ ਸੋਸ਼ਲ ਵੈਲਫੇਅਰ ਵੀ ਰਹਿ ਚੁੱਕੇ ਹਨ।

ਪ੍ਰਭਜੋਤ ਕੌਰ ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ

ਪ੍ਰਭਜੋਤ ਕੌਰ ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਨ। ਉਹ 2012 ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਅਤੇ ਚਾਰ ਸਾਲ ਮਾਲਵਾ ਜ਼ੋਨ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਵਜੋਂ ਕੰਮ ਕੀਤਾ। ਉਸ ਤੋਂ ਬਾਅਦ ਮੁਹਾਲੀ ਤੋਂ ਪਾਰਟੀ ਦੇ ਜਨਰਲ ਸਕੱਤਰ ਬਣੇ। ਫਿਰ ਜ਼ਿਲ੍ਹਾ ਪ੍ਰਧਾਨ ਬਣੇ। ਉਨ੍ਹਾਂ ਨੇ ਬੀਟੈੱਕ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ।

ਮਨਿੰਦਰ ਕੌਰ ਬਰਾੜ ਏ.ਡੀ.ਸੀ

2012 ਬੈਚ ਦੇ ਪੀਸੀਐੱਸ ਮਨਿੰਦਰ ਕੌਰ ਬਰਾੜ ਇੱਥੇ ਏਡੀਸੀ ਵਜੋਂ ਤਾਇਨਾਤ ਹਨ। ਉਹ ਖਮਾਣੋਂ ਅਤੇ ਖਰੜ ਵਿਖੇ ਐੱਸਡੀਐੱਮ ਰਹਿ ਚੁੱਕੇ ਹਨ। ਉਹ ਈਓ ਗਾਮਾਡਾ ਅਤੇ ਜੁਆਇੰਟ ਸੈਕਟਰੀ ਹੈਲਥ ਵੀ ਰਹੇ ਹਨ।

ਅਵਨੀਤ ਕੌਰ ਏ.ਡੀ.ਸੀ

ਅਵਨੀਤ ਕੌਰ ਇੱਥੇ ਵਧੀਕ ਡਿਪਟੀ ਕਮਿਸ਼ਨਰ ਤਾਇਨਾਤ ਹਨ। ਉਹ ਏਡੀਸੀ ਅਰਬਨ ਡਿਵੈਲਪਮੈਂਟ ਸ੍ਰੀ ਫਤਿਹਗੜ੍ਹ ਸਾਹਿਬ ਵੀ ਰਹਿ ਚੁੱਕੇ ਹਨ।

ਸਰਬਜੀਤ ਕੌਰ ਐੱਸ.ਡੀ.ਐੱਮ

ਸਰਬਜੀਤ ਕੌਰ ਐੱਸਡੀਐੱਮ ਵਜੋਂ ਤਾਇਨਾਤ ਹਨ। ਉਹ ਜੀਏਡੀਸੀ ਰੋਪੜ ਤੇ ਨਵਾਂ ਸ਼ਹਿਰ ਰਹਿ ਚੁੱਕੇ ਹਨ। ਉਹ ਐੱਸਡੀਐੱਮ ਮਾਨਸਾ ਤੇ ਸਰਦੂਲਗੜ੍ਹ ਵੀ ਰਹੇ ਹਨ। ਉਹ ਨੈਸ਼ਨਲ ਗੋਲਡ ਮੈਡਲਿਸਟ ਦੌੜਾਕ ਹਨ। 1998 ਵਿਚ ਸਵਿਟਜ਼ਰਲੈਂਡ ਵਿਖੇ ਹੋਈਆਂ ਖੇਡਾਂ ਵਿਚ ਉਨ੍ਹਾਂ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ।

ਡਾ. ਦਰਪਨ ਆਹਲੂਵਾਲੀਆ ਏ.ਸੀ.ਪੀ

ਡਾ. ਅਰਪਨ ਆਹਲੂਵਾਲੀਆ ਡੇਰਾਬੱਸੀ ’ਚ ਏਸੀਪੀ ਵਜੋਂ ਤਾਇਨਾਤ ਹਨ। ਉਨ੍ਹਾਂ ਨੇ ਸਰਕਾਰੀ ਮੈਡੀਕਲ ਪਟਿਆਲਾ ਤੋਂ ਐੱਮਬੀਬੀਐੱਸ ਤੇ ਉਸਮਾਨੀਆ ਯੂਨੀਵਰਸਿਟੀ ਤੋਂ ਪੁਲਿਸ ਪ੍ਰਬੰਧਨ ’ਚ ਮਾਸਟਰ ਡਿਗਰੀ ਕੀਤੀ ਹੈ। ਉਹ ਪੰਜਾਬ ਦੇ ਅਲਾਟ ਕੀਤੇ ਹੋਮ ਕੇਡਰ ’ਚ ਸਰਬੋਤਮ ਚੁਣੇ ਗਏ। ਉਹ ਨੈਸ਼ਨਲ ਪੁਲਿਸ ਅਕੈਡਮੀ, ਹੈਦਰਾਬਾਦ ਵਿਖੇ ਪ੍ਰਧਾਨ ਮੰਤਰੀ ਦੇ ਬੈਟਨ ਨਾਲ ਸਨਮਾਨਿਤ, ਚੰਗੇ ਆਚਰਣ ਲਈ ਉਪ ਰਾਸ਼ਟਰਪਤੀ ਟਰਾਫੀ ਨਾਲ ਸਨਮਾਨਿਤ ਹੋ ਚੁੱਕੇ ਹਨ।

ਰੁਪਿੰਦਰ ਸੋਹੀ ਡੀ.ਐੱਸ.ਪੀ ਖਰੜ

ਰੁਪਿੰਦਰ ਕੌਰ ਸੋਹੀ ਖਰੜ ਦੇ ਡੀਐੱਸਪੀ ਹਨ। ਉਹ ਪੀਪੀਐੱਸ ਵਿਜੀਲੈਂਸ ’ਚ ਡੀਐੱਸਪੀ ਵਜੋਂ ਪਟਿਆਲਾ ’ਚ ਤਾਇਨਾਤ ਰਹਿ ਚੁੱਕੇ ਹਨ। ਵਿਭਾਗ ’ਚ ਵਧੀਆ ਕਾਰਗੁਜ਼ਾਰੀ ਕਾਰਨ ਦੋ ਵਾਰ ਡੀਜੀਪੀ ਡਿਸਕ ਨਾਲ ਸਨਮਾਨਿਤ ਹੋਏ। ਪੁਲਿਸ ਵਿਭਾਗ ਵਿਚ ਆਉਣ ਤੋਂ ਪਹਿਲਾਂ ਉਹ ਏਅਰਫੋਰਸ ’ਚ ਵੀ ਰਹੇ।

ਗੁਰਦੀਪ ਕੌਰ ਜ਼ਿਲ੍ਹਾ ਖੇਡ ਅਫ਼ਸਰ

ਗੁਰਦੀਪ ਕੌਰ ਜ਼ਿਲ੍ਹਾ ਖੇਡ ਅਫਸਰ ਹਨ। ਉਹ ਡਾਇਰੈਕਟਰ/ਐਡਮਿਨ ਪੀਆਈਐੱਸ ਮੁਹਾਲੀ ਤਾਇਨਾਤ ਹਨ। ਉਨ੍ਹਾਂ 2007 ਵਿਚ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ, ਪਟਿਆਲਾ ਤੋਂ ਗੇ੍ਰਡ ਏ ਨਾਲ਼ ਕੋਚਿੰਗ (ਖੇਡ ਫੈਂਸਿੰਗ) ਵਿਚ ਡਿਪਲੋਮਾ ਕੀਤਾ। 2012 ਤੋਂ 2020 ਤਕ ਸਿੱਖਿਆ ਵਿਭਾਗ ਵਿਚ ਸਰੀਰਕ ਸਿੱਖਿਆ ਅਧਿਆਪਕ ਦੇ ਤੌਰ ’ਤੇ ਕੰਮ ਕੀਤਾ।

Share this News