Total views : 5505087
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਹਰਪਾਲ ਸਿੰਘ
ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਹਿਲਵਾਨ ਦੇਸ ਦੀਪਕ ਲਾਲੀ ਅਤੇ ਮੀਤ ਪ੍ਰਧਾਨ ਸੁਧੀਰ ਕੁਮਾਰ ਘੁੱਕਾ ਨੇ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀ ਆਪਣੇ ਖੇਤਰ ਹਰਗੋਬਿੰਦ ਐਵੀਨਿਊ, ਸ਼ੇਰ ਸ਼ਾਹ ਸੂਰੀ ਰੋਡ ਛੇਹਰਟਾ ਦੀ ਭਲਾਈ, ਗਰੀਬ ਤੇ ਲੋੜਵੰਦ ਲੋਕਾਂ ਦੀਆਂ ਧੀਆਂ ਦੇ ਆਨੰਦ ਕਾਰਜ਼ ਅਤੇ ਇਲਾਕਾ ਨਿਵਾਸੀਆਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਸਬੰਧੀ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਸੀ ਅਤੇ ਇਸ ਸੁਸਾਇਟੀ ਵਿਚ ਉਕਤ ਇਲਾਕੇ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਸਭਰਵਾਲ ਨੰ ਸਰਬਸੰਮਤੀ ਨਾਲ ਚੇਅਰਮੈਂਨ ਨਿਯੂਕਤ ਕੀਤਾ ਗਿਆ ਸੀ, ਪਰ ਹੁਣ ਸਾਨੂੰ ਪਤਾ ਲੱਗਾ ਹੈ ਕਿ ਉਕਤ ਪ੍ਰਵੀਨ ਕੁਮਾਰ ਸਭਰਵਾਲ ਸਾਡੀ ਸੁਸਾਇਟੀ ਦੇ ਨਾਮ ‘ਤੇ ਜਾਅਲੀ ਰਸੀਦਾਂ ਛਪਵਾ ਕੇ ਭੋਲੇ-ਭਾਲੇ ਲੋਕਾਂ ਕੋਲੋ ਪੈਸੇ ਇਕੱਠੇ ਕਰ ਰਿਹਾ ਹੈ ਅਤੇ ਵਿਦੇਸ਼ ਭੇਜਣ ਦੇ ਨਾਮ ‘ਤੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ।
ਪੁਲਿਸ ਪ੍ਰਸ਼ਾਸ਼ਨ ਪ੍ਰਵੀਨ ਕੁਮਾਰ ਸਭਰਵਾਲ ‘ਤੇ ਸਖਤ ਕਾਨੂੰਨੀ ਕਾਰਵਾਈ ਕਰੇ:ਪ੍ਰਧਾਨ ਦੀਪਕ ਲਾਲੀ, ਸੁਧੀਰ ਘੁੱਕਾ
ਪ੍ਰਵੀਨ ਕੁਮਾਰ ਸਭਰਵਾਲ ਦੀਆਂ ਹਰਕਤਾਂ ਕਾਰਨ ਸਾਡੀ ਸਾੁਸਾਇਟੀ ਦਾ ਨਾਮ ਕਾਫੀ ਬਦਨਾਮ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਵੀਨ ਕੁਮਾਰ ਨੇ ਅੰਮ੍ਰਿਤਸਰ ਅਤੇ ਹੋਰ ਕਈ ਰਾਜਾਂ ਵਿਚ ਗੈਰ ਕਾਨੂੰਨੀ ਕੰਮ ਕੀਤੇ ਹਨ, ਜਿਸ ਦਾ ਸੁਸਾਇਟੀ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਉਕਤ ਪ੍ਰਵੀਨ ਕੁਮਾਰ ਸਭਰਵਾਲ ਵਲੋਂ ਲੋਕਾਂ ਨਾਲ ਧੋਖਾਧੜੀ ਕਰਨ ਅਤੇ ਠੱਗੀਆਂ ਮਾਰਨ ਦੇ ਦੋਸ਼ ਵਿਚ ਹਿਸਾਰ ਥਾਣਾ ਫਤਿਆਬਾਦ (ਹਰਿਆਣਾ) ਦੀ ਪੁਲਿਸ ਨੇ ਧਾਰਾ 406, 420 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਸਾਡੀ ਸੁਸਾਇਟੀ ਅਤੇ ਪੂਰੇ ਮੁਹੱਲੇ ਨਾਲ ਉਕਤ ਪ੍ਰਵੀਨ ਕੁਮਾਰ ਸਭਰਵਾਲ ਨਾਲ ਕੋਈ ਲੈਣ-ਦੇਣ ਨਹੀਂ ਹੈ ਅਤੇ ਅਸੀ ਸਮੂਹ ਮੈਂਬਰ ਇਹ ਵੀ ਐਲਾਨ ਕਰਦੇ ਹਾਂ ਕਿ ਉਤਕ ਪ੍ਰਵੀਨ ਕੁਮਾਰ ਸਭਰਵਾਲ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ ਦੇ ਚੇਅਰਮੈਨ ਦੇ ਆਹੁਦੇ ਤੋਂ ਬਰਖਾਸਤ ਕਰਦੇ ਹਾਂ ਅਤੇ ਜੋ ਵੀ ਵਿਅਕਤੀ ਇਸ ਨਾਲ ਪੈਸਿਆ ਦਾ ਲੈਣ-ਦੇਣ ਕਰਦਾ ਹੈ ਜਾਂ ਫਿਰ ਕੋਈ ਹੋਰ ਭਾਈਵਾਲੀ ਦੇ ਕੰਮਕਾਰ ਕਰਦਾ ਹੈ ਤਾਂ ਸੁਸਾਇਟੀ ਇਸ ਦੀ ਜ਼ਿੰਮੇਵਾਰ ਨਹੀਂ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸੁਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਥਾਣਾ ਛੇਹਰਟਾ ਦੀ ਪੁਲਿਸ ਨੂੰ ਲਿਖਤੀ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਅਖੀਰ ਵਿਚ ਪ੍ਰਸ਼ਾਸ਼ਨ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਉਕਤ ਪ੍ਰਵੀਨ ਕੁਮਾਰ ਸਭਰਵਾਲ ‘ਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਗਰੀਬ ਤੇ ਭੋਲੇ-ਭਾਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਵਾਏ ਜਾਣ। ਜਿਸ ਲਈ ਉਹ ਪੁਲਿਸ ਪ੍ਰਸ਼ਾਸ਼ਨ ਨੂੰ ਪੂਰਾ-ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਪ੍ਰਧਾਨ ਪਹਿਲਵਾਨ ਦੇਸ ਦੀਪਕ ਲਾਲੀ, ਮੀਤ ਪ੍ਰਧਾਨ ਸੁਧੀਰ ਕੁਮਾਰ ਘੁੱਕਾ, ਵਿਵੇਕ ਸੰਗਰ ਸੈਕਟਰੀ, ਰਿੰਕੂ ਵਸੀਕਾ ਵਾਈਸ ਸੈਕਟਰੀ, ਰਾਕੇਸ਼ ਕੁਮਾਰ ਕੈਸ਼ੀਅਰ, ਜਤਿੰਦਰ ਪਾਲ ਭਨੋਟ ਮੁੱਖ ਸਲਾਹਕਾਰ, ਅੰਗਰੇਜ ਸਿੰਘ ਐਡੀਟਰ, ਹਰਕੰਵਲਜੀਤ ਸਿੰਘ ਮੈਂਬਰ, ਦਵਿੰਦਰ ਸਿੰਘ ਮੈਂਬਰ, ਲਾਲੀ ਟੈਂਟ ਵਾਲੇ ਮੈਂਬਰ ਆਦਿ ਹਾਜ਼ਰ ਸਨ।