





Total views : 5596409








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਮਜੀਠਾ ਦੇ ਸਰਕਾਰੀ ਹਸਪਤਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਬੀਤੀ ਦੇਰ ਸ਼ਾਮ ਸੀਨਿਅਰ ਆਗੂ ਪਰਮਿੰਦਰ ਸਿੰਘ ਪੰਡੌਰੀ ਵੜੈਚ ਦੀ ਅਗਵਾਈ ਵਿੱਚ ਰੋਹ ਭਰਪੂਰ ਧਰਨਾ ਲਗਾਇਆ ਗਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਰਾਜੀ ਕੀਤੀ ਗਈ। ਬੀਤੇ ਦਿਨ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਬੋੜੇਵਾਲ ਕੰਗ ਵਿਖ ਦੋ ਧਿਰਾਂ ਦਰਮਿਆਨ ਝਗੜਾ ਹੋਇਆ ਸੀ ਜਿਸ ਵਿੱਚ ਜਖਮੀ ਹੋਏ ਵਿਅਕਤੀਆਂ ਨੁੰ ਮਜੀਠਾ ਦੇ ਸਰਕਾਰੀ ਹਸਪਤ਼ਾਲ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ ਸੀ। ਇੰਨ੍ਹਾਂ ਜਖਮੀ ਵਿਅਕਤੀਆਂ ਵਿੱਚ ਇੱਕ ਵਿਅਕਤੀ ਰਣਜੀਤ ਸਿੰਘ ਵਾਸੀ ਬੋੜੈਵਾਲ ਕੰਗ ਜਿਹੜਾ ਕਿ ਕਿਸਾਨ ਜਥੇਬੰਦੀ ਦਾ ਵਰਕਰ ਵੀ ਹੈ ਦਾ ਹਾਲ ਜਾਨਣ ਵਾਸਤੇ ਜਥੇਬੰਦੀ ਦੇ ਆਗੂ ਮਜੀਠਾ ਹਸਪਤ਼ਾਲ ਵਿਖੇ ਆਏ ਅਤੇ ਆਪਣੇ ਮਰੀਜ ਦੀ ਸਥਿਤੀ ਬਾਰੇ ਡਿਊਟੀ ਤੇ ਤੈਨਾਂਤ ਮੈਡੀਕਲ ਅਫਸਰ ਡਾ: ਜੈਦੀਪ ਪਾਸੋ ਜਾਨਣਾ ਚਾਹਿਆ।
ਮਾਮਲਾ ਡਾਕਟਰ ਵੱਲੋ ਕਿਸਾਨ ਆਗੂਆਂ ਨਾਲ ਕੀਤੀ ਬਦਲਸੂਕੀ ਦਾ
ਜਥੇਬੰਦੀ ਦੇ ਪ੍ਰਧਾਨ ਪਰਮਿੰਦਰ ਸਿੰਘ ਪੰਡੌਰੀ ਵਰੈਂਚ, ਬਲਾਕ ਮਜੀਠਾ ਦੇ ਪ੍ਰਧਾਨ ਮੰਗਲ ਸਿੰਘ ਗੋਸਲ ਅਤੇ ਬਲਾਕ ਤਰਸਿੱਕਾ ਦੇ ਪ੍ਰਧਾਨ ਜਗਜੀਵਨ ਸਿੰਘ ਨੇ ਦੱਸਿਆ ਕਿ ਉਕਤ ਡਾਕਟਰ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਬਦਸਲੂਕੀ ਕੀਤੀ ਗਈ ਜਿਸ ਤੇ ਦੋਹਾਂ ਧਿਰਾਂ ਵਿੱਚਕਾਰ ਹਸਪਤਾਲ ਵਿੱਚ ਹੀ ਤਕਰਾਰ ਹੋ ਗਿਆ ਅਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਹਸਪਤਾਲ ਦੇ ਬਾਹਰ ਦੇਰ ਸ਼ਾਮ ਲਗਾਤਾਰ ਦੋ ਘੰਟੇ ਤੱਕ ਡਾਕਟਰ ਵੱਲੋ ਕੀਤੀ ਬਦਸਲੂਕੀ ਦੇ ਵਿਰੁੱਧ ਧਰਨਾ ਲਗਾ ਦਿੱਤਾ। ਧਰਨਾਂਕਾਰੀ ਮੰਗ ਕਰ ਰਹੇ ਸਨ ਕਿ ਜਾਂ ਤਾਂ ਉਕਤ ਡਾਕਟਰ ਦਾ ਇਥੋ ਤਬਾਦਲਾ ਕੀਤਾ ਜਾਵੇ ਜਾਂ ਇਸ ਡਾਕਟਰ ਦੀ ਡਿਊਟੀ ਪਬਲਿਕ ਡੀਲਿੰਗ ਤੋ ਹਟਾਈ ਜਾਵੇ।
ਜਿਸ ਤੇ ਮਾਮਲਾ ਵਿਗੜਦੇ ਵੇਖ ਕੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਸਤਨਾਮ ਸਿੰਘ ਗਿੱਲ ਅਤੇ ਥਾਣਾ ਮਜੀਠਾ ਦੇ ਐਸਐਚਓ ਮਨਮੀਤਪਾਲ ਸਿੰਘ ਮੌਕੇ ਤੇ ਆਏ ਜਿੰਨ੍ਹਾਂ ਨੇ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਮਾਮਲੇ ਦੀ ਪੜਤਾਲ ਕਰਕੇ ਇਸ ਦਾ ਹੱਲ ਮੰਗਲਵਾਰ ਕਰਨ ਦਾ ਭਰੋਸਾ ਦਿਵਾਇਆ ਜਿਸ ਤੇ ਧਰਨਾਕਾਰੀਆਂ ਨੇ ਧਰਨਾਂ ਮੰਗਲਵਾਰ ਤੱਕ ਮੁਲਤਵੀ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਅਗਰ ਉਨ੍ਹਾਂ ਦੀ ਮੰਗ ਨਾਂ ਮੰਨੀ ਗਈ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਪੰਡੌਰੀ ਵੜੈਚ ਨਾਲ ਕਿਸਾਨ ਆਗੂਆਂ ਵਿੱਚ ਮਜੀਠਾ ਬਲਾਕ ਪ੍ਰਧਾਨ ਮੰਗਲ ਸਿੰਘ ਗੋਸਲ, ਤਰਸਿੱਕਾ ਬਲਾਕ ਪ੍ਰਧਾਨ ਜਗਜੀਵਨ ਸਿੰਘ, ਜ਼ੋਗਿੰਦਰ ਸਿੰਘ ਬੁਰਜ, ਮਨਜੀਤ ਸਿੰਘ ਉਮਰਪੁਰਾ, ਅਜੈਬ ਸਿੰਘ ਟਰਪਈ, ਮਨਦੀਪ ਸਿੰਘ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਅਰਜਨ ਸਿੰਘ, ਤਰਨਬੀਰ ਸਿੰਘ, ਹਰਜਿੰਦਰ ਸਿੰਘ, ਜਗਰੂਪ ਸਿੰਘ, ਗੁਰਦੇਵ ਸਿੰਘ, ਗੁਰਜੀਤ ਸਿੰਘ, ਗੁਰਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਕਰਨਜ਼ੋਤ ਸਿੰਘ ਆਦਿ ਹਾਜਰ ਸਨ।