Total views : 5506910
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਦੀਆਂ ਕੁੜੀਆ ਨੇ ਅੱਠਵੀਂ ਦੀ ਪ੍ਰੀਖਿਆ ਵਿਚੋਂ ਚੰਗੇ ਨੰਬਰ ਲੈ ਕੇ ਮੱਲਾ ਮਾਰੀਆਂ ਕੁੱਲ 71 ਵਿਦਿਆਰਥੀ ਪ੍ਰੀਖਆ ਦੇ ਵਿਚ ਹਾਜਰ ਸਨ ਜਿਨਾਂ ਵਿਚੋਂ ਲਵਲੀਨ ਕੌਰ ਨੇ 94% ਲੈ ਕੇ ਪਹਿਲਾ ਸਥਾਨ ਹਾਂਸਲ ਕੀਤਾ, ਗੁਰਜੋਤ ਕੌਰ 93% ਲੈ ਕੇ ਦੂਜਾ ਸਥਾਨ ਅਤੇ ਹਰਕਿਰਤ ਕੌਰ 92% ਨਾਲ ਤੀਜਾ ਸਥਾਨ ਹਾਂਸਲ ਕੀਤਾ।
ਅੱਠਵੀਂ ਦਾ ਨਤੀਜਾ ਵਧੀਆਂ ਆਉਣ ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਮੂਹ ਵਿਦਿਆਰਥੀਆ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧੀਆ ਨਤੀਜਾ ਆਉਣ ਤੇ ਵਧਾਈ ਦਿੱਤੀ ਇਸਦਾ ਸਿਹਰਾ ਸਕੂਲ ਸਟਾਫ ਦੇ ਅਧਿਆਪਕਾਂ ਨੂੰ ਜਾਂਦਾ ਹੈ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਜਾਂਦਾ ਹੈ ਜੋ ਲਗਾਤਾਰ ਹਰ ਸਮੇਂ ਸਕੂਲ ਵਿਚ ਆ ਕੇ ਆਪਣੇ ਬੱਚੇ ਦੇ ਮਾਤਾ ਪਿਤਾ ਮੀਟਿੰਗ ਵਿੱਚ ਹਾਜਰੀ ਭਰਦੇ ਰਹੇ ਅਤੇ ਬਚੇ ਦੀ ਵਿੱਦਿਆ ਬਾਰੇ ਜਾਣਕਾਰੀ ਲੈਂਦੇ ਰਹੇ।
ਨਤੀਜੇ ਦਾ ਵੇਰਵਾ-
ਕੁਲ ਵਿਦਿਆਰਥੀ – 71
90% ਤੋਂ ਜਿਆਦਾ – 07
81% ਤੋਂ 90% – 24
71% ਤੋਂ 80% – 20
61% ਤੋਂ 70% – 20