ਸਾਬਕਾ ਵਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਾਥੀਆਂ ਸਮੇਤ ਸਵ: ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਅੰਤਿਮ ਦਰਸ਼ਨ ਤੇ ਬਾਦਲ ਪ੍ਰੀਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

4675393
Total views : 5507058

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ 

ਸਿਆਸਤ ਦੇ ਬਾਬਾ ਬੋਹੜ ਕਹਿ ਜਾਣ ਵਾਲੇ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਬਣ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਨਾਲ ਸੂਬਾ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸ਼ੋਕ ਦੀ ਲਹਿਰ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਇਸ ਮਹਾਨ ਸ਼ਖਸ਼ੀਅਤ ਦੇ ਦਿਹਾਂਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੇ ਅੰਤਿਮ ਸਸਕਾਰ ਮੌਕੇ ਜਿੱਥੇ ਪੰਜਾਬ, ਭਾਰਤ ਤੋਂ ਹੀ ਨਹੀਂ ਬਲਕਿ ਪੂਰੀ ਦੁਨੀਆ ਤੋਂ ਉਹਨਾਂ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਗ੍ਰਹਿ ਬਾਦਲ ਪਿੰਡ ਵਿਖੇ ਪਹੁੰਚੇ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਕੰਵਰਦੀਪ ਸਿੰਘ ਬ੍ਰਹਮਪੁਰਾ ਵੱਲੋਂ ਬਾਦਲ ਪਿੰਡ ਪਹੁੰਚ ਕੇ ਉਹਨਾਂ ਦੇ ਅੰਤਿਮ ਦਰਸ਼ਣ ਕੀਤੇ ਅਤੇ ਉਹਨਾਂ ਦੇ ਸਪੁੱਤਰ ਸ੍ਰ ਸੁਖਬੀਰ ਸਿੰਘ ਬਾਦਲ , ਨੂੰਹ ਹਰਸਿਮਰਤ ਕੌਰ ਬਾਦਲ, ਬੇਟੀ ਪਰਨੀਤ ਕੌਰ ਕੈਰੋਂ, ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ ਨਾਲ ਦੁੱਖ ਸਾਂਝਾ ਕੀਤਾ।

ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ, ਧਾਰਮਿਕ ਖੇਤਰ ਅਤੇ ਹੋਰ ਵੀ ਕਈ ਜਗਤ ਤੋਂ ਵੱਖ ਵੱਖ ਮਹਾਨ ਸਖ਼ਸ਼ੀਅਤਾਂ ਉਹਨਾਂ ਦੇ ਅੰਤਿਮ ਦਰਸ਼ਣ ਕਰਨ ਅਤੇ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਗ੍ਰਹਿ ਪਿੰਡ ਬਾਦਲ ਵਿਖੇ ਪਹੁੰਚੇ। ਆਪਣੇ ਰਾਜਸੀ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਬਰਾਬਰ ਮਾਣ ਸਤਿਕਾਰ ਦੇਣਾ ਉਹਨਾਂ ਦੇ ਸੁਭਾਅ ਵਿਚ ਸ਼ਾਮਿਲ ਸੀ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਉਨ੍ਹਾਂ ਦੇ ਹਲਕੇ ਦੀ ਸਮੁੱਚੀ ਟੀਮ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਸਮੇ  ਦਲਬੀਰ ਸਿੰਘ ਜਹਾਂਗੀਰ ਜਥੇਬੰਦਕ ਸਕੱਤਰ ਗੁਰਸੇਵਕ ਸਿੰਘ ਸ਼ੇਖ ਪ੍ਰਧਾਨ ਯੂਥ ਅਕਾਲੀ ਦਲ ਤਰਨਤਾਰਨ ,ਕੁਲਦੀਪ ਸਿੰਘ ਔਲਖ ਜਥੇਬੰਦਕ ਸਕੱਤਰ , ਭੁਪਿੰਦਰ ਸਿੰਘ ਭਿੰਦਾ ਸਰਪੰਚ ਫਤਿਹਾਬਾਦ ,ਸੁਰਿੰਦਰ ਸਿੰਘ ਸ਼ਿੰਦਾ ਸਰਪੰਚ ਫਤਿਆਬਾਦ ,ਪ੍ਰੇਮ ਸਿੰਘ ਸਰਪੰਚ ਗੋਂਿੲਦਵਾਲ ,ਜਗਤਾਰ ਸਿੰਘ ਸਰਪੰਚ ਧੂੰਦਾ , ਸ੍ਰ ਸਤਨਾਮ ਸਿੰਘ ਸੱਤਾ ਚੋਹਲਾ ਸਾਹਿਬ , ਕੰਵਰਦੀਪ ਸਿੰਘ ਬ੍ਰਹਮਪੁਰਾ ਜਗਜੀਤ ਸਿੰਘ ਜੱਗੀ ਸੰਮਤੀ ਮੈਂਬਰ ਚੋਹਲਾ ਖੁਰਦ, ਸਤਿਨਾਮ ਸਿੰਘ ਕਰਮੂੰਵਾਲਾ ਸੀਨੀਅਰ ਯੂਥ ਆਗੂ , ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰਾ ,ਗਿਆਨ ਸਿੰਘ ਸਹਿਬਾਜ਼ਪੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ,ਰਣਜੀਤ ਸਿੰਘ ਰਾਣਾ ਸਰਪੰਚ ਮੰਮਣਕੇ , ਬਖਸ਼ੀਸ਼ ਸਿੰਘ ਡਿਆਲ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਤਰਨਤਾਰਨ,ਨਾਨਕ ਸਿੰਘ ਮੁੰਡਾ ਪਿੰਡ ਵੀ ਉਨਾਂ ਦੇ ਨਾਲ ਸਨ ।

Share this News