ਵਿਧਾਨ ਸਭਾ ਹਲਕਾ ਪੱਛਮੀ ਅੰਮ੍ਰਿਤਸਰ ਦੇ ਵਧਾਇਕ ਡਾ: ਸੰਧੂ ਨੇ ਜਲੰਧਰ ਦੇ ਹਲਕਾ ਪੱਛਮੀ ਦੀ ਵਾਰਡ ਨੰ: 42 ‘ਚ ਆਪ ਦੇ ਉਮੀਦਵਾਰ ਦੇ ਹੱਕ ਕੀਤਾ ਚੋਣ ਪ੍ਰਚਾਰ

4675395
Total views : 5507061

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਜਲੰਧਰ ਪੱਛਮੀ ਦੇ ਵਾਰਡ ਨੰਬਰ 42 ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੇ।ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਨੇ ਵੱਖ ਵੱਖ ਪਾਰਟੀਆ ਤੋਂ ਸਬੰਧ ਰੱਖਦੇ 25 ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ।

ਜਲੰਧਰ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ : ਡਾ: ਜਸਬੀਰ  ਸਿੰਘ ਸੰਧੂ

ਇਸ ਮੌਕੇ ਬੋਲਦਿਆਂ ਹੋਇਆ ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੌ ਪਿਛਲੇ ਇਕ ਸਾਲ ਦੇ ਵਿੱਚ ਬਦਲਾਰ ਪੰਜਾਬ ਦੀ ਜਨਤਾ ਨੂੰ ਪੇਸ਼ ਕੀਤਾ ਹੈ ਉਸ ਤੇ ਆਉਣ ਵਾਲੀ ਜਲੰਧਰ ਜਿਮਨੀ ਚੋਣ ਤੇ ਲੋਕਾਂ ਨੇ ਆਮ ਆਦਮੀਂ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਾ ਹੈ।ਓਹਨਾ ਕਿਹਾ ਕਿ ਚਾਹੇ ਕਿਸਾਨੀ ਢ ਗੱਲ ਹੋਏ ਜਾ ਬਿਜਲੀ ਬਿੱਲ ਮਾਫ਼ ਦਾ ਕੀਤਾ ਹੋਇਆ ਵਾਦਾ ਹੋਵੇ , ਇਹ ਸਭ ਵਾਦੇ ਮਾਨਯੋਗ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਦੀ ਅਗਵਾਈ ਵਿੱਚ ਪੂਰੇ ਹੋ ਰਹੇ ਹਨ ਤੇ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜੀ ਹੈ।ਓਹਨਾ ਨੇ ਜਨਤਾ ਨੂੰ ਦਸਿਆ ਕਿ ਆਮ ਆਦਮੀਂ ਪਾਰਟੀ ਦੀ ਸਰਕਾਰ ਆਉਣ ਵਾਲੇ ਦਿਨਾਂ ਵਿਚ ਸਾਰੀਆ ਗਾਰੰਟੀਆ ਨੂੰ ਪੂਰਾ ਕਰ ਲਵੇਗੀ।ਇਸ ਮੌਕੇ ਤੇ ਭਾਰੀ ਸੰਖਿਆ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਤੇ ਔਹਦੇਦਾਰਾਂ ਮਜੂਦ ਸਨ।

Share this News