ਸੀ .ਐਚ.ਸੀ ਤਰਸਿੱਕਾ ਵਿਖੇ ‘ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ

4878613
Total views : 5841154

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ

ਸਿਵਲ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਤੇ ਜਿਲ੍ਹਾ ਮਲੇਰੀਆ ਅਫਸਰ ਡਾਕਟਰ ਮਦਨ ਮੋਹਨ ਤੋਂ ਮਿਲੇ ਦਿਸਾ ਨਿਰਦੇਸਾ ਅਨੁਸਾਰ ਸੀ ਐਚ ਸੀ ਤਰਸਿੱਕਾ ਵਿਖੇ ਐਸ ਐਮ ਉ ਤਰਸਿੱਕਾ ਡਾ ਮੋਨਾ ਚਤਰਥ ਦੀ ਅਗਵਾਈ ਹੇਠ ਸੀ ਐਚ ਸੀ ਤਰਸਿੱਕਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ । ਜਿਸ ਵਿੱਚ ਪਹੁਚੇ ਲੋਕਾਂ ਨੂੰ ਅਜਮੇਰ ਸਿੰਘ ਸੋਹੀ ਐਸ ਐਮ ਆਈ ਤਰਸਿੱਕਾ , ਕਲਵਿੰਦਰਜੀਤ ਸਿੰਘ ਐਸ ਆਈ ਵਲੋਂ ਦਸਿਆ ਗਿਆ ਮਲੇਰੀਆ ਕਿਸ ਤਰ੍ਹਾਂ ਹੁੰਦਾ ਹੈ ਤੇ ਇਸ ਤੋ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ।

ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ , ਫਰਿੱਜਾ ਦੀ ਟੇੑਅ ਦੀ ਹਫਤੇ ਵਿਚ ਇਕ ਵਾਰ ਜਰੂਰ ਸਾਫ ਕੀਤਾ ਜਾਵੇ , ਕੂਲਰਾ ਦਾ ਪਾਣੀ ਹਫਤੇ ਵਿਚ ਇਕ ਵਾਰ ਜਰੂਰ ਸਾਫ ਕੀਤਾ ਜਾਵੇ , ਬੁਖਾਰ ਹੋਣ ਤੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ਰਾਤ ਸਮੇਂ ਮੱਛਰ ਦਾਨੀਆਂ ਦੀ ਵਰਤੋਂ ਕੀਤੀ ਜਾਵੇ, ਮੱਛਰ ਭਜਾਉ ਸਾਧਨਾ ਦੀ ਵਰਤੋਂ ਕੀਤੀ ਜਾਵੇ ਇਸ ਮੌਕੇ ਅਜਮੇਰ ਸਿੰਘ ਸੋਹੀ ਐਸ ਐਮ ਆਈ ਤਰਸਿੱਕਾ , ਕਲਵਿੰਦਰਜੀਤ ਸਿੰਘ ਐਸ ਆਈ ਕਲਵਿੰਦਰ ਬਾਠ ਡਾ ਕੁਲਦੀਪ ਕੌਰ: ਡਾ ਸਿਮਰਨਜੀਤ ਸਿੰਘ ਡੈਟਲ ਸਰਜਨ, ਜਸਮੇਰ ਸਿੰਘ ਵਲਾ ਫਾਰਮੇਸੀ ਅਫਸਰ , ਸਤਵਿੰਦਰਜੀਤ ਸਿੰਘ ਐਮ ਐਲ ਟੀ , ਪਰਮਜੀਤ ਸਿੰਘ ਪ੍ਰਧਾਨ ਮੰਗਲ ਜੀਤ ਸਿੰਘ ਕੋਟ ਖਹਿਰਾ, ਪਰਮਜੀਤ ਸਿੰਘ ਚਵਿੰਡਾ ‘ ਤੇ ਸਮੂਹ ਸਟਾਫ ਤਰਸਿੱਕਾਵੀ ਹਾਜਰ ਸਨ ।

Share this News