ਰਾਸਾ ਯੂ.ਕੇ. ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਪ੍ਰਾਈਵੇਟ ਸਕੂਲਾਂ ਵਿਚ ਦਾਖਲ ਕਰੇਗੀ :ਰਾਸਾ ਯੂ.ਕੇ.

4675394
Total views : 5507059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਹਰਪਾਲ ਸਿੰਘ ਰਾਸਾ ਯੂ.ਕੇ. ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਪ੍ਰਾਈਵੇਟ ਸਕੂਲਾਂ ਨੂੰ ਆ ਰਹੀਆ ਮੁਸ਼ਕਿਲਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਵਿਚ ਸ. ਰਘਬੀਰ ਸਿੰਘ ਸੋਹਲ ਸਰਪ੍ਰਸਤ, ਸ. ਹਰਪਾਲ ਸਿੰਘ ਯੂ.ਕੇ. ਚੇਅਰਮੈਨ, ਸ. ਕੁਲਜੀਤ ਸਿੰਘ ਬਾਠ ਵਾਈਸ ਚੇਅਰਮੈਨ, ਸ੍ਰੀ ਰਵੀ ਕੁਮਾਰ ਸ਼ਰਮਾ ਪ੍ਰਧਾਨ ਰਾਸਾ, ਸ. ਚਰਨਜੀਤ ਸਿੰਘ ਹੁੰਦਲ ਸੀਨੀਅਰ ਵਾਈਸ ਪ੍ਰਧਾਨ ਰਾਸਾ, ਸ. ਗੁਰਮੁਖ ਸਿੰਘ ਜਨਰਲ ਸੈਕਟਰੀ, ਸ. ਦਿਲਬਾਗ ਸਿੰਘ ਕੈਸ਼ੀਅਰ, ਸ. ਐਚ.ਐਸ. ਕਠਾਨੀਆ ਸਪੋਕਸਮੈਨ, ਸ. ਪਰਮਿੰਦਰ ਸਿੰਘ ਸੰਧੂ ਐਡਵਾਈਜਰ ਮੈਂਬਰ, ਸ੍ਰੀ ਰਵਿੰਦਰ ਪਠਾਨੀਆ ਪ੍ਰਧਾਨ ਰਾਸਾ ਜਿਲ੍ਹਾ ਅੰਮ੍ਰਿਤਸਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਓਹਨਾ ਕਿਹਾ ਕਿ ਜਦੋਂ ਸਰਕਾਰ ਪ੍ਰਾਈਵੇਟ ਸਕੂਲਾਂ ਨੂੰ ਕੋਈ ਸਹੂਲਤਾਂ ਨਹੀ ਦਿੰਦੀ ਫਿਰ ਸਰਕਾਰਾਂ ਪ੍ਰਾਈਵੇਟ ਸਕੂਲਾਂ ਨੂੰ ਤੰਗ ਪਰੇਸ਼ਾਨ ਕਿਵੇਂ ਕਰ ਸਕਦੀਆਂ ਹਨ।

ਆਰ.ਟੀ.ਆਈ.ਐਕਟ 2005 ਰਾਹੀ ਸਰਕਾਰੀ ਸਕੂਲਾਂ ਦੀਆਂ ਨਾਕਾਮੀਆਂ ਦੀ ਜਾਣਕਾਰੀ ਲੈ ਕੇ ਮਾਨਯੋਗ ਹਾਈਕੋਰਟ ਵਿਚ ਜੱਗ ਜਾਹਿਰ ਕਰਾਂਗੇ (ਰਾਸਾ ਯੂ.ਕੇ.)


ਯੂ.ਕੇ. ਰਾਸਾ ਜਾਗੋ ਟਾਸਕ ਫੋਰਸ ਬਣਾਉਣ ਜਾ ਰਹੀ ਹੈ ਜੋ ਸਰਕਾਰੀ ਸਕੂਲਾਂ ਵਿਚ ਆਰ.ਟੀ.ਆਈ ਐਕਟ 2005 ਰਾਹੀ ਸਰਕਾਰੀ ਸਕੂਲਾਂ ਦੀ ਜਾਣਕਾਰੀ ਲੈ ਕੇ ਇਹਨਾਂ ਦੀਆਂ ਨਾਕਾਮੀਆ ਮਾਨਯੋਗ ਹਾਈਕੋਰਟ ਵਿਚ ਜੱਗ ਜਾਹਿਰ ਕਰੇਗੀ । ਜਿਲਾਂ ਸਿਖਿਆ ਅਫਸਰਾਂ ਨੇ ਤਾਂ ਇਕ ਟਾਸਕ ਫੋਰਸ ਬਣਾ ਕੇ ਸਕੂਲਾਂ ਵਿਚ ਭੇਜ ਦਿਤੀ ਹੈ। ਜਿਵੇਂ ਕਿ ਪ੍ਰਾਈਵੇਟ ਸਕੂਲਾਂ ਦੇ ਮਾਲਕ ਨਸ਼ਾ ਵੇਚਦੇ ਹਨ। ਜਦਕਿ ਪ੍ਰਾਈਵੇਟ ਸਕੂਲ ਤਾਂ ਬੱਚਿਆਂ ਨੂੰ ਵਿਦਿਆ ਦਿੰਦੇ ਹਨ। ਜਿਲ੍ਹਾ ਸਿਖਿਆ ਅਫਸਰ ਤਾਂ ਇੰਸਪੈਕਸ਼ਨਾਂ ਕਰਵਾ ਕੇ ਦਹਿਸ਼ਤਾ ਦਾ ਮਾਹੌਲ ਪੈਦਾ ਕਰਦੇ ਹਨ।
ਆਰ.ਟੀ.ਈ. ਐਕਟ 2009 ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਲਾਗੂ ਕਰਾਉਣ ਲਈ ਮਾਨਯੋਗ ਹਾਈਕੋਰਟ ਵਿਚ ਜਾਂਵਾਗੇ। ਤਾਂ ਕਿ ਸਰਕਾਰੀ ਸਕੂਲਾਂ ਦੇ ਨਾਲ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਕਿਤਾਬਾਂ ਅਤੇ ਵਰਦੀਆ ਫ੍ਰੀ ਮਿਲ ਸਕਣ। ਇਹ ਸਰਕਾਰੀ ਸਕੂਲ ਜਿਹੜੇ ਬਚੇ ਫੈਸ ਕਰਦੇ ਹਨ ਅਤੇ ਬਗੈਰ ਟੀ.ਸੀ. ਬਚੇ ਦਾਖਲ ਕਰਦੇ ਹਨ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਸਰਕਾਰੀ ਸਕੂਲ ਬੋਰਡ ਦੇ ਨਿਯਮਾਂ ਦੀ ਦੁਰਵਰਤੋਂ ਕਰਦੇ ਹਨ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਜਾਵੇਗਾ।
ਇਸ ਮੀਟਿੰਗ ਵਿਚ ਅਹਿਮ ਫੈਸਲਾ ਕੀਤਾ ਗਿਆ ਹੈ ਕਿ ਪ੍ਰਾਈਵੇਟ ਸਕੂਲ ਘੱਟੋ ਘੱਟ 20 ਬੱਚੇ ਸਰਕਾਰੀ ਸਕੂਲਾਂ ਦੇ ਦਾਖਲ ਕਰਨਗੇ ਜਿਸ ਨਾਲ ਬਚਿਆ ਨੂੰ ਉਚੇਰੀ ਸਿਖਿਆ ਮਿਲ ਸਕੇ ਅਤੇ ਬਚਿਆ ਦਾ ਭਵਿਖ ਵਧੀਆ ਬਣ ਸਕੇ।

Share this News