ਮੁੱਖ ਖੇਤੀਬਾੜੀ ਅਫਸਰ ਡਾ. ਗਿੱਲ ਵੱਲੋਂ ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਸਮੇਂ ਸਿਰ ਮੁਹੱਈਆ ਕਰਵਾਉਣ ਸਬੰਧੀ ਖਾਦ ਕੰਪਨੀਆਂ ਨੂੰ ਹਦਾਇਤਾਂ

4947366
Total views : 5947516

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਜਸਕਰਨ ਸਿੰਘ

ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਸਮੇਂ ਸਿਰ ਪਹੁੰਚ ਯਕੀਨੀ ਬਣਾਉਣ ਸਬੰਧੀ ਕੈਬਨਿਟ, ਖੇਤੀਬਾੜੀ, ਪੰਚਾਇਤਾਂ ਅਤੇ ਐਨ.ਆਰ.ਆਈ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਵੱਲੋਂ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇਦਿਆਂ ਨਾਲ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿਚ ਉਹਨਾਂ ਵੱਲੋਂ ਕੰਪਨੀਆਂ ਦੇ ਨੁਮਾਇਦਿਆਂ ਨੂੰ ਹਦਾਇਤ ਕੀਤੀ ਗਈ ਕਿ ਸਾਉਣੀ ਰੁੱਤ ਦੀਆਂ ਫਸਲਾਂ ਲਈ ਜਿਲੇ ਦੇ ਕਿਸਾਨਾਂ ਨੂੰ ਸਮੇਂ ਸਿਰ ਮਿਆਰੀ ਖਾਦਾਂ ਮੁੱਹਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਖਾਦਾਂ ਨਾਲ ਕੋਈ ਹੋਰ ਬੇਲੋੜੀ ਖੇਤੀ ਵਸਤੂ ਦੀ ਟੈਗਿੰਗ ਨਾ ਕੀਤੀ ਜਾਵੇ। ਜੇਕਰ ਕੋਈ ਵੀ ਕੰਪਨੀ ਜਾਂ ਵਿਅਕਤੀ ਖਾਦਾਂ ਨਾਲ ਕਿਸੇ ਬੇਲੋੜੀ ਵਸਤੂ ਦੀ ਟੈਗਿੰਗ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ੍ਰੀ ਗੁਰਵਿੰਦਰ ਸਿੰਘ ਵੱਲੋਂ ਕੀਤੀਆ ਹਦਾਇਤਾਂ ਅਨੁਸਾਰ ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਵਿਕਰੇਤਾਵਾਂ ਨੂੰ ਖਾਦਾਂ ਦੀ ਵੰਡ 60:40 ਦੇ ਅਨੁਪਾਤ ਨਾਲ ਕੀਤੀ ਜਾਵੇਗੀ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਬੀਜ ਖਾਦਾਂ ਅਤੇ ਐਗਰੋਕੈਮੀਕਲਸ ਮੁੱਹਈਆ ਕਰਵਾਉਣ ਸਬੰਧੀ ਜਿਲਾ ਪੱਧਰੀ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ, ਜੋ ਲਗਾਤਾਰ ਚੈਕਿੰਗ ਅਤੇ ਸੈਪਲਿੰਗ ਕਰਨਾ ਯਕੀਨੀ ਬਣਾਉਣਗੇ ਤਾਂ ਜੋ ਕੋਈ ਵੀ ਵਿਅਕਤੀ ਗੈਰ ਮਿਆਰੀ ਖਾਦ ਬੀਜ ਜਾਂ ਐਗਰੋਕੈਮੀਕਲਸ ਨਾ ਵੇਚੇ। ਮੀਟਿੰਗ ਵਿਚ ਹਾਜਰ ਸਮੂਹ ਖਾਦ ਕੰਪਨੀਆਂ ਦੇ ਨੁਮਾਇਦਿਆਂ ਨੇ ਭਰੋਸਾ ਦਵਾਇਆ ਕਿ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਡਾ. ਸੁਖਰਾਜਬੀਰ ਸਿੰਘ ਗਿੱਲ ਐਸ.ਐਮ.ਐਸ (ਐਫ.ਐਮ), ਡਾ.ਗੁਰਪ੍ਰੀਤ ਸਿੰਘ ਬਾਠ ਏ.ਡੀ.ੳ (ਇਨਫੋਰਸਮੈਂਟ), ਸ਼੍ਰੀ ਬਲਜੀਤ ਸਿੰਘ ਖਾਦ ਪੂਰਤੀ ਅਫਸਰ ਮਾਰਕਫੈਡ, ਸ਼੍ਰੀ ਚੰਦਰ ਰਕਵਾਲ ਐਨ.ਐਫ.ਐਲ, ਸ਼੍ਰੀ ਮਨਜੀਤ  ਸਿੰਘ ਮੱਲੀ, ਆਈ.ਪੀ. ਐਲ ਕੰਪਨੀ ਅਤੇ ਹੋਰ ਖਾਦ ਕੰਪਨੀਆਂ ਦੇ ਨੁਮਾਇਦਿਆਂ ਨੇ ਭਾਗ ਲਿਆ।

Share this News