





Total views : 5596467








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਨਗਰ ਨਿਗਮ ਦੇ ਐਮ.ਟੀ.ਪੀ ਵਿਭਾਗ ਨੇ ਗੈਰ-ਕਾਨੂੰਨੀ ਢੰਗ ਨਾਲ ਉਸਾਰੀ ਅਧੀਨ ਇਮਾਰਤ ਨੂੰ ਢਾਹ ਕੇ ਇੱਕ ਕਮਰਸ਼ੀਅਲ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਏ.ਟੀ.ਪੀ.ਹਰਜਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਰੋਹਿਣੀ ਨੇ ਡਿਮੋਲੇਸ਼ਨ ਸਟਾਫ਼ ਅਤੇ ਨਿਗਮ ਦੀ ਪੁਲਿਸ ਨਾਲ ਮਿਲ ਕੇ ਸੁੰਦਰ ਨਗਰ ਨੇੜੇ ਸਾਵਨ ਨਗਰ ਵਿੱਚ ਉਸਾਰੀ ਅਧੀਨ ਇਮਾਰਤ ਨੂੰ ਨਕਸ਼ੇ ਦੀ ਮਨਜ਼ੂਰੀ ਨਾ ਮਿਲਣ ‘ਤੇ ਢਾਹ ਦਿੱਤਾ।
ਇਸ ਦੇ ਨਾਲ ਹੀ ਟੀਮ ਨੇ ਪਾਇਆ ਕਿ ਚੀਲ ਮੰਡੀ ਖੇਤਰ ਵਿੱਚ ਇੱਕ ਵੱਡੇ ਕਾਰੋਬਾਰੀ ਵੱਲੋਂ ਬਿਨਾਂ ਨਕਸ਼ਾ ਪਾਸ ਕਰਵਾਏ ਇੱਕ ਵੱਡੀ ਕਮਰਸ਼ੀਅਲ ਇਮਾਰਤ ਬਣਾਈ ਜਾ ਰਹੀ ਹੈ। ਟੀਮ ਵੱਲੋਂ ਇਸ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ।