





Total views : 5596733








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ / ਲਾਲੀ ਕੈਰੋ
ਪਿਛਲੇ ਦਿਨੀ ਸੰਖੇਪ ਬੀਮਾਰੀ ਕਾਰਨ ਸੀਨੀਅਰ ਪੱਤਰਕਾਰ ਅਮਰਪਾਲ ਸਿੰਘ ਬੱਬੂ , ਸਪੋਰਟਸ ਕੋਚ ਹਰਪ੍ਰੀਤ ਸਿੰਘ ਹੁੰਦਲ (ਚੰਡੀਗੜ ) ਦੇ ਵੱਡੇ ਭਰਾ ਅਤੇ ਐਡਵੋਕੇਟ ਜਸਨਪ੍ਰੀਤ ਸਿੰਘ ਹੁੰਦਲ ਦੇ ਪਿਤਾ ਸਾਬਕਾ ਬੈਕ ਮੈਨੇਜਰ ਅਤੇ ਸਹਿਕਾਰੀ ਬੈਕ ਇੰਪਲਾਈਜ ਯੂਨੀਅਨ ਤਰਨ ਤਾਰਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਹੁੰਦਲ ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪੰਰਤ ਸੰਤ ਬਾਬਾ ਦਲੀਪ ਸਿੰਘ ਮਸਤ ਦੀਵਾਨ ਹਾਲ ਵਿੱਖੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਹਜੂਰੀ ਰਾਗੀ ਜਥੇ ਭਾਈ ਗੁਰਦਾਸ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਬੈਂਕ ਦੇ ਅਧਿਕਾਰੀ , ਪੱਤਰਕਾਰ ਭਾਈਚਾਰਾ , ਰਾਜਨੀਤਿਕ , ਧਾਰਮਿਕ ਆਗੂਆਂ ਤੇ ਹੋਰ ਸਖਸ਼ੀਅਤਾਂ ਨੇ ਸਮੂਲੀਅਤ ਕੀਤੀ।
ਇਸ ਮੌਕੇ ਤੇ ਅਕਾਲੀ ਦਲ ਬਾਦਲ ਦੇ ਹਲਕਾ ਜੰਡਿਆਲਾ ਦੇ ਇੰਚਾਰਜ਼ ਸਤਿੰਦਰਜੀਤ ਸਿੰਘ ਛੱਜਲਵੱਡੀ , ਸੰਦੀਪ ਸਿੰਘ ਏ ਆਰ , ਸ੍ਰੋਮਣੀ ਕਮੇਟੀ ਮੈਬਰ ਜਥੇਦਾਰ ਅਮਰਜੀਤ ਸਿੰਘ ਬੰਡਾਲਾ , ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ , ਅਕਾਲੀ ਦਲ ਦੇ ਸਰਕਲ ਬੰਡਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਜਾਗੀਰਦਾਰ , ਕਾਗਰਸ ਦੇ ਬੁਲਾਰੇ ਅਵਤਾਰ ਸਿੰਘ ਟੱਕਰ , ਬਲਾਕ ਸੰਮਤੀ ਜੰਡਿਆਲਾ ਦੇ ਚੈਅਰਮੈਨ ਹਰਜੀਤ ਸਿੰਘ ਬੰਡਾਲਾ , ਕੈਪਟਨ ਕਲਵੰਤ ਸਿੰਘ ਗਿੱਲ , ਇੰਡੀਅਨ ਆਇਲ ਦੇ ਸੀਨੀਅਰ ਅਫਸਰ ਕਸਮੀਰ ਸਿੰਘ ਵਿੱਕੀ ਦਿੱਲੀ , ਨੰਬਰਦਾਰ ਹਰਭਜਨ ਸਿੰਘ ਠੱਠੀਆ ਮੰਹਤਾ , ਦਲਜੀਤ ਸਿੰਘ ਰੋੜਕੇਲਾ , ਐਮ ਡੀ ਡਾ. ਸਰਿੰਦਰ ਸਿੰਘ ਮਾਨ , ਮੈਨੇਜਰ ਗੁਰਪ੍ਰੀਤ ਸਿੰਘ ਗਿੱਲ , ਸਰਪੰਚ ਜੁਝਾਰ ਸਿੰਘ , ਸਰਪੰਚ ਰਾਜਵਿੰਦਰ ਸਿੰਘ ਬੰਡਾਲਾ , ਸਾਬਕਾ ਸਰਪੰਚ ਬਲਵਿੰਦਰ ਸਿੰਘ ਰਾਜੂ , ਸਾਬਕਾ ਸਰਪੰਚ ਗੁਰਦਿਆਲ ਸਿੰਘ ਲੱਡੂ ਜਾਣੀਆ , ਕਲਵੰਤ ਸਿੰਘ ਚੰਡੀਗੜ , ਸਰਪੰਚ ਗੁਰਬਖਸ ਸਿੰਘ , ਨੰਬਦਾਰ ਵੱਸਣ ਸਿੰਘ , ਥਾਣੇਦਾਰ ਕਲਵੰਤ ਸਿੰਘ , ਲੈਕਚਰਾਰ ਦਿਲਰਾਜ ਸਿੰਘ , ਸਰਪੰਚ ਬਲਜਿੰਦਰ ਸਿੰਘ ਬੱਲੀ ਜਾਗੀਰਦਾਰ , ਸਾਬਕਾ ਸਰਪੰਚ ਬਲਰਾਜ ਸਿੰਘ ਠੱਠੀਆ , ਜਿਲਾ ਕਾਗਰਸ ਕਮੇਟੀ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕਲਦੀਪ ਸਿੰਘ ਬਾਠ , ਸਰਪੰਚ ਗੁਰਦਿਆਲ ਸਿੰਘ ਪਹਿਲਵਾਨ , ਚੈਅਰਮੈਨ ਕੁਲਦੀਪ ਸਿੰਘ ਭੋਲਾ , ਜਿਲਾ ਪ੍ਰੀਸਦ ਮੈਬਰ ਰਣਧੀਰ ਸਿੰਘ ਧੀਰਾ ਸਫਾਦਪੋਸ , ਕਾਨੰਗੂ ਜਸਬੀਰ ਸਿੰਘ , ਸਰਪੰਚ ਦਿਲਬਾਗ ਸਿੰਘ ਸਫੀਪੁਰ , ਜਸਵਿੰਦਰ ਸਿੰਘ ਜਲਧੰਰ , ਹਰਪ੍ਰੀਤ ਸਿੰਘ ਪੰਡੋਰੀ , ਜਸਪਾਲ ਸਿੰਘ ਮਾਨਾਵਾਲਾ , ਜਥੇਦਾਰ ਸੂਰਤ ਸਿੰਘ ਨੰਦਵਾਲਾ , ਸਰਪੰਚ ਪਹਿਲਵਾਨ ਟੀਟੂ ਨਵਾ ਪਿੰਡ ਨੰਦਵਾਲਾ , ਸਾਬਕਾ ਸਰਪੰਚ ਅਮਰੀਕ ਸਿੰਘ ਨੰਦਵਾਲਾ , ਕੁਲਵਿੰਦਰ ਸਿੰਘ ਕਿੰਦਾ ਟੇਲਰ ਮਾਸਟਰ , ਸਪੋਰਟਸ ਕੱਲਬ ਸੁਂਖੇਵਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ , ਡਾ ਚਮਕੌਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ‘ ਚ ਲੋਕ ਹਾਜਰ ਸਨ । ਇਸ ਮੋਕੇ ਤੇ ਹਲਕਾ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋ ਸੋਕ ਸੰਦੇਸ ਭੇਜਿਆ ਗਿਆ । ਸਟੇਜ ਸੱਕਤਰ ਦੀ ਸੇਵਾ ਪਾਵਰਕਾਮ ( ਬਿਜਲੀ ਬੋਰਡ ) ਇੰਪਲਾਈਜ ਫੈਡਰੇਸਨ ਬਾਡਰ ਜੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁੱਖੇਵਾਲਾ ਨੇ ਨਿਭਾਈ ।