





Total views : 5598144








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਭਗਤ ਪੂਰਨ ਸਿੰਘ ਸਕੂਲ ਆਫ ਸਪੈਸ਼ਲ ਅੇਜੂਕੇਸ਼ਨ ਮਾਨਾਂਵਾਲਾ, ਅੰਮ੍ਰਿਤਸਰ ਵਿਖੇ ਅੱਜ 14ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵਿਿਦਆਰਥੀਆਂ ਦੀ 2022 ਤੋਂ 2023 ਤਕ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਇਨਾਮ ਵੰਡ ਸਮਾਰੋਹ ਕੀਤਾ ਗਿਆ ਜਿਸ ਵਿੱਚ ਵਿਿਦਆਰਥੀਆਂ ਨੇ ਸਮੂਹ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸ ਸਮਾਗਮ ਵਿੱਚ ਪਿੰਗਲਵਾੜਾ ਦੇ ਮੱੁਖ ਸੇਵਾਦਾਰ ਡਾ. ਬੀਬੀ ਇੰਦਰਜੀਤ ਕੌਰ ਜੀ, ਸੋਸਾਇਟੀ ਮੈਂਬਰ ਡਾ. ਜਗਦੀਪਕ ਸਿੰਘ ਜੀ, ਕਰਨਲ ਦਰਸ਼ਨ ਸਿੰਘ ਬਾਵਾ, ਸੋਸ਼ਲ ਵਰਕਰ ਗੁਲਸ਼ਨ ਕੁਮਾਰ ਜੀ, ਬੀਬੀ ਹਰਤੇਜਪਾਲ ਕੌਰ ਅਤੇ ਵੱਖ-ਵੱਖ ਵਾਰਡ ਇੰਚਾਰਜ ਅਤੇ ਬੀਬੀ ਰਣਜੀਤ ਕੌਰ ਜੀ, ਆਦਰਸ਼ ਸਕੂਲ ਦੇ ਪ੍ਰਿੰਸੀਪਲ ਨਰੇਸ਼ ਕਾਲੀਆ ਜੀ ਅਤੇ ਉਹਨਾਂ ਦੇ ਨਾਲ ਸ. ਗੁਰਨੈਬ ਸਿੰਘ ਆਦਿ ਸ਼ਾਮਲ ਹੋਏ।
ਸਮਾਰੋਹ ਵਿੱਚ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਵਿਿਦਆਰਥੀਆਂ ਨੂੰ ਉਹਨਾਂ ਦੀਆਂ ਅਲੱਗ-ਅਲੱਗ ਪ੍ਰਾਪਤੀਆਂ ਲਈ ਸਕੂਲ ਦੇ ਪ੍ਰਿੰਸੀਪਲ ਅਨੀਤਾ ਬਤਰਾ ਜੀ ਅਤੇ ਮੁੱਖ-ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਜਰਮਨੀ ਵਿੱਚ ਹੋਣ ਵਾਲੀ ਸਪੈਸ਼ਲ ਉਲੰਪਿਕ ਗੇਮਾਂ ਲਈ ਵਿਿਦਆਰਥੀਆਂ ਨੂੰ ਸਪੈਸ਼ਲ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਉਮੰਗ 2023 ਸਟੇਟ ਪੱਧਰ ਦੇ ਸੱਭਿਆਚਾਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ 15 ਵਿਿਦਆਰਥੀਆਂ ਅਤੇ ਤੀਜੇ ਸਟੇਟ ਪੱਧਰ ਦੀਆਂ ਖੇਡਾਂ ਦੇ 35 ਵਿਜੇਤਾ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨੈਸ਼ਨਲ ਚੈਂਪੀਅਨਸ਼ਿਪ ਦੇ 5 ਵਿਿਦਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਅਤੇ ਵਿਿਦਆਰਥੀਆਂ ਦਾ ਸਕੂਲ ਦੇ ਪ੍ਰਿੰਸੀਪਲ ਅਨੀਤਾ ਬਤਰਾ ਵੱਲੋਂ ਧੰਨਵਾਦ ਕੀਤਾ ਗਿਆ।