ਮਾਸ ਮੀਡੀਆ ਵਿੰਗ ਵਲੋਂ ਸਿਵਲ ਦਰਜਨ ਡਾ ਗੁਰਪ੍ਰੀਤ ਸਿੰਘ ਰਾਏ ਦਾ ਕੀਤਾ ਸਵਾਗਤ

4729782
Total views : 5598113

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਰਨ /ਲਾਲੀ ਕੈਰੋ, ਜਸਬੀਰ ਸਿੰਘ ਲੱਡੂ

ਜਿਲਾ੍ ਤਰਨਤਾਰਨ ਵਿਖੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਜੀ ਵਲੋਂ ਅਹੁਦਾ ਸੰਭਾਣ ਤੇ ਜਿਲਾ੍ ਮਾਸ ਮੀਡੀਆ ਵਿੰਗ ਅਤੇ ਸਮੂਹ ਅਧਿਕਾਰੀਆਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਸਿਵਲ ਸਰਜਨ ਡਾ ਗੁਰਪ੍ਰੀਤ ਰਾਏ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦੇ ਹਨ ਕਿ ਉਹਨਾਂ ਨੂੰ ਸ਼੍ਰੀ ਗੁਰੁ ਅਰਜਨ ਦੇਵ ਜੀ ਦੀ ਨਗਰੀ ਵਿਚ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ।

ਉਹਨਾਂ ਆਖਿਆ ਕਿ ਸਿਹਤ ਵਿਭਾਗ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਇਸ ਲਈ ਜਿਲੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਿਆਰੀ ਅਤੇ ੳੁੱਚ ਪੱਧਰੀ ਸਿਹਤ ਸਹੂਲਤਾਂ ਦੇਣਾਂ ਯਕੀਨੀਂ ਬਣਾਇਆ ਜਾਵੇਗਾ।ਇਸ ਅਵਸਰ ਤੇ ਇਸ ਮੋਕੇ ਤੇ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਸ਼ਲਿੰਦਰ ਸਿੰਘ, ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਜਿਲਾ੍ਹ ਸਿਹਤ ਅਫਸਰ ਡਾ ਸੁਖਬੀਰ ਕੌਰ, ਜਿਲਾ੍ਹ ਐਮ.ਈ.ਆਈ.ਉ. ਅਮਰਦੀਪ ਸਿੰਘ, ਜਿਲਾ੍ਹ ਐਮ.ਈ.ਆਈ.ਉ. ਸੁਖਦੇਵ ਸਿੰਘ ਡੀ.ਪੀ.ਐਮ. ਵਿਨੈ ਮੱਲ੍ਹਣ, ਡੀ.ਐਮ.ਈ.ਓ. ਲਵਲੀਨ ਕੌਰ, ਸੀਨੀਅਰ ਸਹਾਇਕ ਕੁਲਵੰਤ ਸਿੰਘ ਅਤੇ ਜਿਲੇ ਦੇ ਸਮੂਹ ਅਧਿਕਾਰੀ ਹਾਜਰ ਸਨ।ਖਬਰ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰੋ

 

Share this News