ਏ.ਡੀ.ਸੀ.ਪੀ (ਟਰੈਫਿਕ) ਨੇ ਡੀ.ਸੀ ਦਫਤਰ ਦੇ ਬਾਹਰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਪਾਰਕਿੰਗ ਠਕੇਦਾਰਾਂ ਨੂੰ ਦਿੱਤੇ ਆਦੇਸ਼

4729797
Total views : 5598172

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੱਜ ਪਹਿਲਾਂ ਤੇ ਚੱਲ ਰਹੇ ਅਭਿਆਨ ਤਹਿਤ ਸ਼੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ. ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋਂ ਕਮਿਸ਼ਨਰੇਟ ਅੰਮ੍ਰਿਤਸਰ ਦੇ

ਏਰੀਆ ਸਿਵਲ ਲਾਈਨ ਚੌਕ ਤੋ ਕਿਚਲੂ ਚੌਕ ਤੱਕ ਸੜਕ ਤੇ ਰੋਂਗ ਪਾਰਕ ਕੀਤੇ ਵਹੀਕਲਾਂ ਨੂੰ ਟੋਅ ਵੈਨਾਂ ਰਾਹੀਂ ਟੋਅ ਕਰਵਾਕੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ।

ਡੀ.ਸੀ ਦਫਤਰ ਦੇ ਬਾਹਰ ਪਾਰਕਿੰਗ ਦੇ ਠੇਕੇਦਾਰਾਂ ਨਾਲ ਮੀਟਿੰਗ ਕਰਕੇ ਉਹਨਾ ਨੂੰ ਹਦਾਇਤ ਕੀਤੀ ਗਈ ਕਿ ਇਕ ਲਾਈਨ ਵਿੱਚ ਗੱਡੀਆਂ ਪਾਰਕ ਕਰਵਾਈਆਂ ਜਾਣ, ਸੜਕ ਤੇ ਕੋਈ ਵੀ ਗੱਡੀ ਪਾਰਕ ਨਾ ਕਰਵਾਈ ਜਾਵੇ, ਤਾਂ ਜੋ ਟਰੈਫਿਕ ਦੀ ਆਵਾਜਾਈ ਵਿੱਚ ਕੋਈ ਵਿਘਨ ਪੈਦਾ ਨਾ ਹੋਵੇ।

ਇਸਤੋ ਇਲਾਵਾ ਅਮਨਦੀਪ ਹਸਪਤਾਲ ਜੀ.ਟੀ ਰੋਡ ਤੇ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਤੱਕ ਸੜਕ ਪਰ ਲੱਗੀਆਂ ਗੱਡੀਆਂ ਨੂੰ ਟੋਅ ਕਰਵਾਕੇ ਸੜਕ ਖਾਲੀ ਕਰਾਈ ਗਈ ਤੇ ਟਰੈਫਿਕ ਨੂੰ ਰੈਗੂਲੇਟ ਕਰਵਾਇਆ ਗਿਆ। ਹਸਪਤਾਲ ਦੇ ਬਾਹਰ ਪਾਰਕਿੰਗ ਦੇ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾ ਨੂੰ ਹਦਾਇਤ ਕੀਤੀ ਗਈ ਕਿ ਸੜਕ ਉਪਰ ਕੋਈ ਵੀ ਵਹੀਕਲ ਪਾਰਕ ਨਾ ਕਰਵਾਇਆ ਜਾਵੇ, ਸਾਰੇ ਵਹੀਕਲ ਇੰਨ ਡੋਰ ਪਾਰਕਿੰਗ ਵਿੱਚ ਲਗਾਏ ਜਾਣ, ਤਾਂ ਜੋ ਆਮ ਪਬਲਿਕ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।

Share this News