





Total views : 5596969








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਸਮੁੱਚੇ ਹਲਕਾ ਮਜੀਠਾ ਅਤੇ ਖਾਸ ਕਰਕੇ ਕਸਬਾ ਮਜੀਠਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮਜੀਠੇ ਦੇ ਇੱਕ ਬਹੁਤ ਹੀ ਸਾਧਾਰਨ ਅਤੇ ਗਰੀਬ ਪਰਿਵਾਰ ਦੀ ਧੀ ਪ੍ਰਗਤੀ ਜੌ ਪਿਛਲੇ ਦਿਨੀ ਕਰਨਾਟਕ ਵਿਖੇ ਸਮਾਪਤ ਹੋਈਆਂ ਰਾਸ਼ਟਰ ਪੱਧਰ ਦੀਆਂ ਖੇਡਾਂ ਵਿੱਚ ਵਾਟਰ ਸਪੋਰਟਸ ਦੀਆਂ ਟਾਇਅੇਕਿੰਗ, ਕਨੋਇਗ, ਸਟੀਮ ਈਵੈਟ ਵਿੱਚ ਇੱਕ ਚਾਂਦੀ ਦਾ ਅਤੇ ਚਾਰ ਕਾਂਸੇ ਦੇ ਤਗਮੇ ਜਿੱਤ ਕੇ ਲਿਆਈ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਬਾਦੀ ਰੋੜੀ ਕਸਬਾ ਮਜੀਠਾ ਵਿਖੇ ਅਵਤਾਰ ਸਿੰਘ ਗਿੱਲ ਦੀ ਅਗਵਾਈ ਵਿੱਚ ਕਰਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਖਿਡਾਰਨ ਪ੍ਰਗਤੀ ਨੂੰ ਉਸ ਦੀ ਇਸ ਪ੍ਰਾਪਤੀ ਤੇ ਸਨਮਾਨਿਤ ਕਰਨ ਦੌਰਾਨ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਪ੍ਰਗਤੀ ਵੱਲੋ ਨੈਸ਼ਨਲ ਖੇਡਾਂ ਵਿੱਚ ਤਗਮੇ ਜਿੱਤਣਾ ਹਲਕੇ ਵਾਸਤੇ ਮਾਣ ਵਾਲੀ ਗੱਲ: ਮਜੀਠੀਆ
ਮਜੀਠੀਆ ਨੇ ਕਿਹਾ ਕਿ ਬੇਟੀ ਪ੍ਰਗਤੀ ਦੇ ਪਰਿਵਾਰ ਪਿਤਾ ਲਾਟ ਸਿੰਘ ਅਤੇ ਹੋਰਨਾਂ ਮੈਬਰਾਂ ਨੇ ਬੜੀ ਜੱਦੋਜ਼ਹਿਦ ਅਤੇ ਲਗਨ ਨਾਲ ਆਪਣੀ ਬੇਟੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਿਸ ਦੇ ਚਲਦਿਆਂ ਬੇਟੀ ਨੇ ਰਾਸ਼ਟਰ ਪੱਧਰੀ ਖੇਡਾਂ ਵਿੱਚ ਤਗਮੇ ਜਿੱਤ ਕੇ ਆਪਣੇ ਸ਼ਹਿਰ ਮਜੀਠੇ ,ਸਾਰੇ ਇਲਾਕੇ ਦੇ ਨਾਲ ਨਾਲ ਮਾਝੇ ਦਾ ਨਾਮ ਰੌਸ਼ਨ ਕੀਤਾ ਹੇ। ਇਸ ਮੋਕੇ ਮਜੀਠੀਆ ਨੇ ਆਪਣੇ ਨਿੱਜੀ ਫੰਡ ਵਿੱਚੋ ਜੇਤੂ ਖਿਡਾਰਨ ਪ੍ਰਗਤੀ ਨੂੰ 31 ਹਜ਼ਾਰ ਰੁਪਏ ਅਤੇ ਵਿਧਾਇਕਾ ਬੀਬਾ ਗਨੀਵ ਕੋਰ ਮਜੀਠੀਆ ਦੀ ਤਰਫੋ 21 ਹਜ਼ਾਰ ਪ੍ਰਗਤੀ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੂੰ ਇਨਾਮ ਵਜੋ ਦੇਣ ਦਾ ਅੈਲਾਨ ਕੀਤਾ। ਮਜੀਠੀਆ ਨੇ ਅਗੇ ਕਿਹਾ ਕਿ ਅਜਿਹੀ ਮੁਸਕ਼ਲ ਖੇਡ ਦੀ ਪ੍ਰੈਕਟਿਸ ਕਰਨ ਵਾਸਤੇ ਪੰਜਾਬ ਦੇ ਪਿੰਡਾਂ ਵਿੱਚ ਕੋਈ ਵੀ ਯੋਗ ਸੁਵਿਧਾ ਨਹੀ ਇਸ ਲਈ ਪੰਜਾਬ ਸਰਕਾਰ ਨੂੰ ਸੂਬੇ ਭਰ ਵਿੱਚ ਪਿੰਡਾਂ ਅਤੇ ਕਸਬਿਆਂ ਵਿੱਚ ਅਜਿਹੀ ਸੁਵਿਧਾ ਦੇਣ ਲਈ ਪ੍ਰਬੰਧ ਕਰਨੇ ਚਾਹੀਦੇ ਹਨ ਜਿਸ ਦੀ ਨੋਜਵਾਨਾਂ ਨੂੰ ਸਖਤ ਜ਼ਰੂਰਤ ਹੈ।ਪਰ ਫਿਰ ਵੀ ਪ੍ਰਗਤੀ ਨੇ ਅਜਿਹੇ ਮੁਸ਼ਕਲ ਹਾਲਾਤਾਂ ਵਿੱਚ ਤਗਮੇ ਹਾਸਲ ਕੀਤੇ ਹਨ।
ਇਸ ਦੇ ਨਾਲ ਹੀ ਵਾਰਡ ਨੰਬਰ 1 ਦੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਵੱਲੋ ਪ੍ਰਗਤੀ ਨੂੰ 11 ਹਜ਼ਾਰ ਰੁਪਏ ਨਕਦ ਦੇਣ ਦਾ ਅੈਲਾਨ ਕੀਤਾ। ਪ੍ਰਗਤੀ ਦੇ ਪਿਤਾ ਲਾਟ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਉਹ ਆਪਣੀ ਲੜਕੀ ਨੂੰ ਹੋਰ ਤਰੱਕੀ ਕਰਨ ਵਾਸਤੇ ਆਪਣੇ ਵੱਲੋ ਹਰ ਕੋਸਿ਼ਸ਼ ਕਰਕੇ ਹੋਰ ਅਗੇ ਮੁਕਾਬਲਿਆਂ ਵਿੱਚ ਭੇਜਣਗੇ। ਇਸ ਮੋਕੇ ਮਜੀਠੀਆ ਨੇ ਲੜਕੀ ਦੇ ਪਰਿਵਾਰ ਨੂੰ ਲੜਕੀ ਦੀ ਕੋਚਿੰਗ ਅਤੇ ਉਸ ਦੀ ਤਰੱਕੀ ਵਾਸਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਅਤੇ ਲੋਕਾਂ ਨੂੰ ਵੀ ਉਸ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਮੋਕੇ ਮਜੀਠੀਆ ਦੇ ਨਾਲ ਅੈਡਵੋਕੇਟ ਰਾਕੇਸ਼ ਪ੍ਰਾਸ਼ਰ, ਲਖਬੀਰ ਸਿੰਘ ਗਿੱਲ, ਸਲਵੰਤ ਸਿੰਘ ਸੇਠ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਗਿੱਲ, ਕੋਚ ਅਮਨਦੀਪ ਸਿੰਘ ਖਹਿਰਾ, ਲੜਕੀ ਦੇ ਪਿਤਾ ਲਾਟ ਸਿੰਘ, ਸਾਬਕਾ ਕੋਸਲਰ ਕੁੱਕਾ ਰੋੜੀ, ਹਰਜਿੰਦਰ ਸਿੰਘ ਸਰਪੰਚ ਮਜੀਠਾ ਦਿਹਾਤੀ, ਸੁਖਜੀਤ ਸਿੰਘ ਲੁੱਧੜ੍ਹ ਸਾਬਕਾ ਸਰਪੰਚ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਨਰੇਸ਼ ਕੁਮਾਰ, ਰਾਕੇਸ਼ ਕੁਮਾਰ ਜੀਵਨ, ਧੀਰ ਸਿੰਘ ਪ੍ਰਧਾਨ, ਯੂਨਸ ਮਸੀਹ ਸਾਬਕਾ ਸਰਪੰਚ, ਜੇਮਸ ਮਸੀਹ, ਕੇਵਲਜੀਤ ਸਿੰਘ ਸੁਪਾਰੀਵਿੰਡ, ਸੁਖਵਿੰਦਰ ਸਿੰਘ, ਡਾ: ਅਜੈ ਸ਼ਰਮਾ, ਡਾ: ਬਲਰਾਜ ਸਿੰਘ, ਸੁਖਦੇਵ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।