ਰਣਜੀਤ ਐਵੀਨਿਉ ਇਲਾਕੇ ਵਿੱਚੋ ਪਸਤੌਲ ਦੀ ਨੌਕ ਤੇ ਕਾਰ ਖੋਹਣ ਵਾਲੇ ਦੋਸ਼ੀ ਕਾਬੂ ਕਰਕੇ ਬ੍ਰਾਮਦ ਕੀਤੀ ਖੋਹੀ ਕਾਰ-ਵਿਰਕ

4729154
Total views : 5596819

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪਿਛਲੇ ਦਿਨੀ ਇਲਾਕਾ ਰਣਜੀਤ ਐਵੀਨਿਊ ਵਿਖੇ ਵੇਰਕਾ ਮਿਲ ਬੂਥ ਨੇੜਿਓ ਇਕ ਵਿਆਕਤੀ ਪਾਸੋ ਉਸਦੀ ਸਵਿਫਟ ਕਾਰ ਪਸਤੌਲ ਦੀ ਨੌਕ ਤੇ ਖੋਹਕੇ ਫਰਾਰ ਹੋਏ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਸ ਦੀ ਕਾਰ ਬ੍ਰਾਮਦ ਕਰਨ ਸਬੰਧੀ ਇਕ ਪੱਤਰਕਾਰ ਸੰਮੇਲਨ ‘ਚ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸੋਰਵ ਬਾਂਸਲ ਵਾਸੀ ਗੰਗਾ ਨਗਰ ਰਾਜਸਥਾਨ ਹਾਲੀ ਵਾਸੀ ਡੀ ਬਲਾਕ ਰਣਜੀਤ ਐਵੀਨਿਊ ਦੇ ਬਿਆਨਾਂ ਤੇ ਦਰਜ ਕੇਸ ਬਾਅਦ ਪੁਲਿਸ ਤੇ ਸੀ.ਆਈ.ਏ ਸਟਾਫ ਦੀਆਂ ਵੱਖ  ਵੱਖ ਵੱਖ ਪੁਲਿਸ ਦੀਆ ਟੀਮਾਂ ਬਣਾ ਕੇ ਹਰ ਪਹਿਲੂ ਤੋਂ ਤਫਤੀਸ ਕਰਨ ਤੇ ਮਿਤੀ 8/4/2023 ਦੋਸ਼ੀ ਲਖਜੀਤ ਸਿੰਘ ਉਰੱਫ ਲਾਲੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਛਿੱਛਰੇਵਾਲ, ਥਾਣਾ ਝਬਾਲ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚ ਖੋਹ ਕੀਤੀ ਕਾਰ ਸਵਿਫਟ ਡਿਜਾਇਰ ਉਕੱਤ ਬ੍ਰਾਮਦ ਕੀਤੀ ਗਈ ।

ਜਿਸ ਦੀਪੁੱਛ ਗਿੱਛ ਦੇ ਅਧਾਰ ਤੇ ਕਾਰ ਸਵਿਫਟ ਡਿਜਾਇਰ ਨੂੰ ਗੰਨ ਪੁਆਇੰਟ ਤੇ ਖੋਹ ਕਰਨ ਵਾਲੇ ਦੋਸ਼ੀ ਪ੍ਰਭਦੀਪ ਸਿੰਘ ਉਰਫ ਪ੍ਰਭ ਪੁੱਤਰ ਹਰਪਾਲ ਸਿੰਘ ਤੇ ਅਰਸ਼ਦੀਪ ਸਿੰਘ ਉਰੱਫ ਅਰਸ਼ ਵਾਸੀਆਨ ਸੁਰ ਸਿੰਘ, ਜਿਲਾ ਤਰਨਤਾਰਨ ਅਤੇ ਗੁਰਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਵਧਾਈ ਦੀ ਭਿਖੀਵਿੰਡ, ਜ਼ਿਲਾ ਤਰਨਤਾਰਨ, ਨੂੰ ਵੀ ਅੱਜ  ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜਾ ਵਿੱਚੋ ਵਾਰਦਾਤ ਵਿੱਚ ਵਰਤਿਆ ਪਿਸਟੱਲ ਬ੍ਰਾਮਦ ਕੀਤਾ ਗਿਆਂ ਹੈ । ਇਹਨਾਂ ਵੱਲੋਂ ਵਾਰਦਾਤ ਵਿੱਚ ਵਰਤੀ ਕਾਰ ਬ੍ਰਾਮਦ ਕਰਨੀ ਬਾਕੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕਰਕੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ । ਇਸ ਸਮੇ ਉਨਾਂ ਨਾਲ  ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਕਦਮਾ ਨੂੰ ਟਰੇਸ ਕਰਨ ਲਈ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਰਣਜੀਤ ਐਵਨਿਊ ਅੰਮ੍ਰਿਤਸਰ ਅਤੇ ਇੰਨਚਾਰਜ ਸੀ.ਆਈ.ਏ ਸਟਾਫ ਅੰਮ੍ਰਿਤਸਰ ਵੀ  ਹਾਜਰ ਸਨ।

Share this News