ਐਸ.ਡੀ.ਐਮ ਗੁਰਾਇਆ ਦੀ ਅਗਵਾਈ’ਚ ਮਾਲ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਨੁਕਸਾਨੀਆ ਫਸਲਾਂ ਦਾ ਲਿਆ ਜਾਇਜਾ

4674760
Total views : 5506051

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਦੀਨਾਨਗਰ/ਰਣਜੀਤ ਸਿੰਘ ਰਾਣਾ

ਪੰਜਾਬ ਸਰਕਾਰ ਵਲੋ ਬੇਮੌਮਸੀ ਬਰਸਾਤ ਕਾਰਨ ਕਣਕ ਦੀ ਫਸਲ ਨੂੰ ਪੁੱਜੇ ਨੁਕਸਾਨ ਦਾ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜਾ ਲੈਣ ਲਈ ਸ਼ਪੈਸ਼ਲ ਗਿਰਦਾਵਰੀ ਦੀਆਂ ਕੀਤੀਆਂ ਹਦਾਇਤਾਂ ਦੇ ਸਦੰਰੜ ‘ਚ ਦੀਨਾਨਗਰ ਦੇ ਕਾਰਜਕਾਰੀ ਐਸ.ਡੀ.ਐਮ ਸ: ਪਰਮਪ੍ਰੀਤ ਸਿੰਘ ਗੁਰਾਇਆ ਦੀ ਅਗਵਾਈ ‘ਚ ਨੂੰ ਬੇਮੌਸਮੀ ਬਾਰਸ਼ਾਂ ਕਰਕੇ ਫ਼ਸਲਾਂ ਦੇ ਨੁਕਸਾਨ ਦਾ ਜ਼ਾਇਜਾ ਲੈਣ ਲਈ

ਅੱਜ ਪਿੰਡ ਜਕੜੀਆ , ਦਬੁਰਜੀ, ਭਟੋਆ ਆਦਿ ਦਾ ਦੌਰਾ ਕੀਤਾ ਗਿਆ।ਇਸ ਮੌਕੇ ਉਨਾਂ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ.ਦਮਨਪ੍ਰੀਤ ਏ.ਡੀ.ਓ, ਡਾ. ਬਲਜਿੰਦਰ ਸਿੰਘ ਏ.ਡੀ.ਓ, ਡਾ. ਮੋਹਣ ਸਿੰਘ ਵਾਹਲਾ ਏ.ਈ.ਓ ਦੀਨਾਨਗਰ, ਮਨਪ੍ਰੀਤ ਕੌਰ ਏ.ਟੀ.ਐਮ,ਬਲਵਿੰਦਰ ਸਿੰਘ ਏ.ਐੱਸ.ਆਈ, ਰੋਸ਼ਨ ਲਾਲ ਕਾਨੂੰਗੋ, ਜੈ ਕਰਨ ਪਟਵਾਰੀ,ਕਿਸਾਨ ਲਖਵੀਰ ਸਿੰਘ ਜਕੜੀਆ ਹਾਜ਼ਰ ਸਨ।

Share this News