





Total views : 5596409








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ/ਰਣਜੀਤ ਸਿੰਘ ਰਾਣਨੇਸ਼ਟਾ
ਡੀ.ਐਸ.ਪੀ ਅਟਾਰੀ ਸ੍ਰੀ ਪ੍ਰਵੇਸ਼ ਚੌਪੜਾ ਨਾਲ ਅੰਗ ਰਖਿਅਕ ਵਜੋ ਤਾਇਨਾਤ ਮੋਹਿਤ ਸ਼ਰਮਾ ਦੀ ਸਾਡਾ ਪਿੰਡ ਨਜਦੀਕ ਸੜਕ ਕਿਨਾਰਿਓ ਮਿਲਣ ਨਾਲ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਮੋਹਿਤ ਸ਼ਰਮਾ ਰਾਤ ਸਮੇਂ ਡਿਉਟੀ ਨਿਭਾ ਕੇ ਆਪਣੇ ਮੋਟਰ ਸਾਈਕਲ ’ਤੇ ਵਾਪਸ ਘਰ ਨੂੰ ਪਰਤ ਰਹੇ ਸਨ ਪਰ ਘਰ ਨਹੀਂ ਪਹੁੰਚੇ। ਉਸ ਦੀ ਲਾਸ਼ ਸਾਡਾ ਪਿੰਡ ਗੰਦਾ ਨਾਲਾ ਅਟਾਰੀ ਬਾਈਪਾਸ ਤੋਂ ਮਿਲੀ ਹੈ। ਕਿਸੇ ਰਾਹਗੀਰ ਨੇ ਜਦੋਂ ਲਾਸ਼ ਦੇਖੀ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਉਸਦੇ ਚਿਹਰੇ ਉਪਰ ਤੇਜ਼ਧਾਰ ਹਥਿਆਰ ਨਾਲ ਕਈ ਜ਼ਖ਼ਮ ਦਿਖਾਈ ਦੇ ਰਹੇ ਹਨ, ਜਿਨ੍ਹਾਂ ਵਿਚੋਂ ਖ਼ੂਨ ਵਹਿ ਰਿਹਾ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।