Total views : 5507068
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਕਰਨ ਸਿੰਘ
ਸਿੱਖਿਆ ਮੰਤਰੀ ਪੰਜਾਬ ਸ੍ਰ. ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਪ੍ਰਾਈਵੇਟ ਸਕੂਲਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਤਰਨ ਤਾਰਨ ਵਿਖੇ ਚਾਰ ਮੈਂਬਰੀ ਟਾਸਕ ਫੋਰਸ ਕਮੇਟੀ ਦਾ ਗਠਨ ਕੀਤਾ ਗਿਆ।
ਪ੍ਰਾਪਤ ਸ਼ਿਕਾਇਤਾਂ ਦੇ ਅਧਾਰ ‘ਤੇ ਹੋਵੇਗੀ ਜਾਂਚ-ਡੀਈਓ ਸਤਿਨਾਮ ਸਿੰਘ ਬਾਠ
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ. ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਸੀਬੀਐਸਈ/ ਆਈਸੀਐਸਈ ਬੋਰਡ ਦੇ ਐਫੀਲਿਏਟਡ ਪ੍ਰਾਈਵੇਟ ਸਕੂਲਾਂ ਦੀਆਂ ਮਾਪਿਆਂ ਵੱਲੋਂ ਕਿਤਾਬਾਂ, ਫੀਸਾਂ ਅਤੇ ਯੂਨੀਫਾਰਮ ਨਾਲ ਸਬੰਧਿਤ ਸ਼ਿਕਾਇਤਾਂ ਦੇ ਮੌਕੇ ‘ਤੇ ਨਿਪਟਾਰੇ ਲਈ
ਜ਼ਿਲ੍ਹਾ ਤਰਨ ਤਾਰਨ ਦੇ ਚਾਰ ਪ੍ਰਿੰਸੀਪਲਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ, ਜਿੰਨਾ ਵਿੱਚ ਪ੍ਰਿੰਸੀਪਲ ਸ੍ਰ ਸਖਮੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਮੋਬਾਇਲ ਨੰਬਰ 98154-19948, ਪ੍ਰਿੰਸੀਪਲ ਪਰਮਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਮੇਘਾ ਮੋਬਾਇਲ ਨੰਬਰ 98550-47494, ਪ੍ਰਿੰਸੀਪਲ ਸੰਜੇ ਸਹਿਗਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ੍ਹਾਂ ਕੁੜੀ ਵਲਾਹ ਮੋਬਾਇਲ ਨੰਬਰ 95010-23935, ਅਤੇ ਰੀਟਾ ਮਹਾਜਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਰਸਿੰਘ ਕੰਨਿਆਂ ਮੋਬਾਇਲ ਨੰਬਰ 95010-34961 ਨੂੰ ਸ਼ਾਮਿਲ ਕੀਤਾ ਗਿਆ।
ਉਹਨਾਂ ਦੱਸਿਆ ਕਿ ਇਹ ਕਮੇਟੀ ਪ੍ਰਾਪਤ ਸ਼ਿਕਾਇਤਾਂ ਦੇ ਅਧਾਰ ‘ਤੇ ਸਕੂਲਾਂ ਦੀ ਜਾਂਚ ਕਰਨ ਉਪਰੰਤ ਇਸਦੀ ਰਿਪੋਰਟ ਨੂੰ ਈ-ਮੇਲ ਰਾਹੀਂ ਭੇਜਣੀ ਯਕੀਨੀ ਬਣਾਉਣਗੇ, ਜਿਸ ਦੇ ਅਧਾਰ ‘ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ੍ਰੀ ਸਤਿਨਾਮ ਸਿੰਘ ਬਾਠ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਆਪਣੀ ਮਨਮਰਜੀ ਦੇ ਰੇਟ ਲਗਾਉਣ ਵਾਲੇ ਸਕੂਲਾਂ ਨੂੰ ਠੱਲ ਪਾਉਣ ਵਿੱਚ ਕਾਫੀ ਮੱਦਦ ਮਿਲੇਗੀ। ਉਹਨਾਂ ਨੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਕਿ ਫੀਸਾਂ, ਕਿਤਾਬਾਂ ਅਤੇ ਵਰਦੀਆਂ ਸਬੰਧੀ ਜਾਰੀ ਹਿਦਾਇਤਾਂ ਦੇ ਵੇਰਵੇ ਨੂੰ ਸਕੂਲ ਦੇ ਨੋਟਿਸ ਬੋਰਡ ‘ਤੇ ਲਗਾਉਣਾ ਯਕੀਨੀ ਬਣਾਇਆ ਜਾਵੇ।