11 ਅਧਿਆਪਕਾਂ ਨੂੰ ਜਲਾਲਾਬਾਦ ਤੋ ਲੈਕੇ ਖੇਮਰਕਨ ਆ ਰਹੀ ਗੱਡੀ ਉੋਪਰ ਦਰਖਤ ਡਿੱਗਣ ਨਾਲ 5 ਅਧਿਆਪਕ ਹੋਏ ਜਖਮੀ-2 ਦੀ ਹਾਲਤ ਗੰਭੀਰ

4675398
Total views : 5507068

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲਾਲਾਬਾਦ/ਬੀ.ਐਨ.ਈ ਬਿਊਰੋ

-ਪਿਛਲੇ ਦਿਨੀਂ ਮਾਲਵੇ ‘ਚੋਂ ਮਾਝੇ ਦੇ ਸਰਹੱਦੀ ਖ਼ੇਤਰ ‘ਚ ਸਕੂਲਾਂ ‘ਚ ਰੋਜ਼ਾਨਾ ਪੜਾਉਣ ਆ ਰਹੇ ਅਧਿਆਪਕਾਂ ਦੀ ਦੁਰਘਟਨਾ ਅਜੇ ਭੁੱਲੀ ਨਹੀਂ, ਕਿ ਅੱਜ ਸਵੇਰੇ ਜਲਾਲਾਬਾਦ ਤੋਂ ਰੋਜ਼ਾਨਾ ਦੀ ਤਰ੍ਹਾਂ ਬਲਾਕ ਖੇਮਕਰਨ ਦੇ ਵੱਖ-ਵੱਖ ਸਕੂਲਾਂ ‘ਚ ਪੜ੍ਹਾਉਣ ਲਈ ਅਧਿਆਪਕਾਂ ਨੂੰ ਲੈ ਕੇ ਆ ਰਹੀ ਇਕ ਟਰੈਕਸ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਘਟਨਾ ਬਾਰੇ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ‘ਚ ਮੇਨ ਸੜਕ ‘ਤੇ ਸਵੇਰੇ ਤੜਕੇ ਗੱਡੀ ਉਪਰ ਮੌਸਮ ਖ਼ਰਾਬੀ ਕਾਰਨ ਇਕ ਵੱਡਾ ਸਫੈਦਾ ਡਿਗ ਪਿਆ। ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ, ਪਰ ਸਾਰੇ ਅਧਿਆਪਕ ਵਾਲ-ਵਾਲ ਬਚੇ ਹਨ। ਦੋ ਅਧਿਆਪਕਾਂ ਮੈਡਮ ਨੀਲਮ ਤੇ ਪਵਨ ਨੂੰ ਸੀਰੀਅਸ ਹੋਣ ਕਰਕੇ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ  ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਕਰੂਜ਼ਰ ਗੱਡੀ ਰੋਜ਼ਾਨਾ ਜਲਾਲਾਬਾਦ ਤੋਂ ਵਲਟੋਹਾ ਵੱਲ ਜਾਂਦੀ ਹੈ। ਅੱਜ ਸਵੇਰੇ ਕਰੀਬ 6 ਵਜੇ ਇਹ ਗੱਡੀ ਕਰੀਬ 11 ਅਧਿਆਪਕਾਂ ਨੂੰ ਲੈ ਕੇ ਜਲਾਲਾਬਾਦ ਤੋਂ ਵਲਟੋਹਾ ਜਾ ਰਹੀ ਸੀ। ਪਰ ਰਸਤੇ ਵਿੱਚ ਇੱਕ ਮਕਬਰੇ ਨੇੜੇ ਤੇਜ਼ ਹਵਾਵਾਂ ਕਾਰਨ ਇੱਕ ਦਰੱਖਤ ਅਚਾਨਕ ਕਰੂਜ਼ਰ ਉੱਤੇ ਡਿੱਗ ਗਿਆ। ਜਿਸ ਕਾਰਨ ਕਰੂਜ਼ਰ ਵਿੱਚ ਸਵਾਰ 5 ਅਧਿਆਪਕ ਜ਼ਖਮੀ ਹੋ ਗਏ। ਰਾਹਗੀਰਾਂ ਨੇ 108 ਐਂਬੂਲੈਂਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕੀਤਾ ਗਿਆ।

ਇਸ ‘ਤੋਂ ਬਾਅਦ ਇਲਾਜ ਲਈ ਜ਼ਖਮੀ ਅਧਿਆਪਕਾਂ ਨੂੰ ਜਲਾਲਾਬਾਦ ਦੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਦਕਿ 2 ਅਧਿਆਪਕਾਂ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਅਮੀਰਖਾਸ ਦੇ ਐਸ.ਐਚ.ਓ  ਚੰਦਰਸ਼ੇਖਰ ਨੇ ਦੱਸਿਆ ਕਿ ਉਕਤ ਕਰੂਜ਼ਰ ਵਿੱਚ ਕੁੱਲ 11 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 5 ਦੇ ਸੱਟਾਂ ਲੱਗੀਆਂ ਹਨ, 3 ਨੂੰ ਸਰਕਾਰੀ ਹਸਪਤਾਲ ਜਲਾਲਾਬਾਦ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਦੋ ਅਧਿਆਪਕਾਂ ਮੈਡਮ ਨੀਲਮ ਤੇ ਪਵਨ ਨੂੰ ਸੀਰੀਅਸ ਹੋਣ ਕਰਕੇ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ ਹੈ। ਦੋ ਅਧਿਆਪਕਾਂ ਮੈਡਮ ਨੀਲਮ ਤੇ ਪਵਨ ਨੂੰ ਸੀਰੀਅਸ ਹੋਣ ਕਰਕੇ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ ਹੈ। 

Share this News