ਕਾਲਜ ਦੇ ਅਧਿਆਪਕਾਂ ਨੇ ਕਾਲੇ ਬਿੱਲੇ ਲਗਾਕੇ ਕੀਤਾ ਰੋਸ਼ ਪ੍ਰਦਰਸਨ

4675348
Total views : 5506910

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਦੇ ਤੇ ਡੀ.ਏ.ਵੀ. ਕਾਲਜ ਦੇ ਅਧਿਆਪਕਾਂ ਨੇ ਅੱਜ ਆਪਣੀਆ ਜਾਇਜ ਮੰਗਾਂ ਲਈ ਕਾਲੇ ਬਿੱਲੇ ਲਗਾਕੇ ਰੋਸ਼ ਪ੍ਰਦਰਸਨ ਕੀਤਾ ਗਿਆ। ਲੋਕਲ ਯੂਨਿਟ ਦੇ ਪ੍ਰਧਾਨ ਪ੍ਰੋ. ਗੁਰਦਾਸ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਲਬੇ ਸਮੇਂ ਤੋਂ ਅਧਿਆਪਕਾਂ ਦੀ ਮੰਗਾ ਨੂੰ ਡੀ.ਏ.ਵੀ ਮੈਨੇਜਮੈਂਟ ਵਲੋ ਅਣਗੌਲਿਆ ਕੀਤਾ ਜਾ ਰਿਹਾ ਹੈ।

ਇਹ ਪ੍ਰਦਰਸ਼ਨ ਅਧਿਆਪਕਾਂ ਦੇ ਪ੍ਰਮੋਸ਼ਨ ਕੇਸਾ ਨੂੰ ਲਟਕਾਉਣ ਕਰਕੇ, ਨਵੇਂ ਅਧਿਆਪਕਾਂ ਦਾ ਪ੍ਰੋਵਿਡੇਂਟ ਫੰਡ ਘਟ ਕਟਣ, ਨਵੇਂ ਅਧਿਆਪਕਾਂ ਦਾ ਬਕਾਏ ਨਾ ਜਾਰੀ ਕਰਨ ਅਤੇ ਸੇਲਫ਼ ਫਾਇਨਾਂਸ ਪੋਸਟਾਂ ਤੇ ਕੰਮ ਕਰ ਰਹੇ ਅਧਿਆਪਕਾਂ ਦੀ 10 ਮਹੀਨਿਆਂ ਦੀ ਪੇਂਡਿਗ ਤਨਖਾਹਾਂ ਦੇ ਵਿਰੋਧ ਵਿਚ ਕੀਤਾ ਗਿਆ ਹੈ। ਇਸ ਮੌਕੇ ਲੋਕਲ ਯੂਨਿਟ ਦੇ ਸਕੱਤਰ ਡਾ. ਯਾਦਵ ਵਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਬਹੁਤ ਸਾਰੇ ਅਧਿਆਪਕਾਂ ਦਾ ਤਨਖਾਹਾਂ ਨਾ ਮਿਲਣ ਕਰਕੇ ਘਰ ਦਾ ਗੁਜਾਰਾ ਚਲਣਾ ਔਖਾ ਹੋਆ ਹੈ। ਜਿਸ ਕਰਕੇ ਅਧਿਆਪਕ ਮਾਨਸਿਕ ਤਨਾਅ ਵਿਚੋਂ ਗੁਜ਼ਰ ਰਹੇ ਹਨ। ਡਾ. ਸੇਖੋਂ ਅੱਗੇ ਦਸਿਆ ਕਿ ਇਹ ਪ੍ਰਦਰਸ਼ਨ ਆਪਣੇ ਅਲਗ ਅਲਗ ਰੂਪਾਂ ਵਿੱਚ ਅਗਲੇ 10 ਦਿਨਾਂ ਤਕ ਪੰਜਾਬ ਦੇ ਸਾਰੇ ਡੀ.ਏ.ਵੀ.. ਕਾਲਜਾਂ ਵਿੱਚ ਚਲਦਾ ਰਹੇਗਾ।

Share this News